ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਜ਼ਰੂਰਤਮਦ ਵਿਦਿਆਰਥੀਆਂ ਨੂੰ ਬੈਟਰ ਐਜੂਕੇਸ਼ਨ ਫਿਊਚਰ ਫਾਊਂਡੇਸ਼ਨ ਨੇ ਇਨਾਮ ਵੰਡੇ

All Latest NewsGeneral NewsNews Flash

 

ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਫਾਉਡੇਸ਼ਨ ਦਾ ਸ਼ਲਾਂਘਾ ਯੋਗ ਕਦਮ:- ਪ੍ਰਿੰਸੀਪਲ ਰਜਿੰਦਰ ਵਿਖੌਣਾ, ਪ੍ਰਿਤਪਾਲ ਸਿੰਘ

ਪਰਮਜੀਤ ਢਾਬਾਂ, ਜਲਾਲਾਬਾਦ

ਬੇਟਾ ਬੇਟੀ ਇੱਕ ਸਮਾਨ, ਬੇਟੀ ਮਾਣ ਤੇ ਬੇਟਾ ਨਿਸ਼ਾਨ ਦੇ ਨਾਅਰੇ ਤਹਿਤ ਸ਼ੁਰੂ ਕੀਤੀ ਬੈਟਰ ਐਜੂਕੇਸ਼ਨ ਫਿਊਚਰ ਫਾਉਂਡੇਸ਼ਨ(ਰਜਿ:) ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਬੱਘੇ ਕੇ ਉਤਾੜ ਵਿਖੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਸਬੰਧੀ ਸਕੂਲ ਵੱਲੋਂ ਇੱਕ ਵਧੀਆ ਸਨਮਾਨ ਸਮਾਰੋਹ ਸਮਾਗਮ ਦਾ ਆਯੋਜਨ ਪ੍ਰਿੰਸੀਪਲ ਰਜਿੰਦਰ ਕੁਮਾਰ ਵਿਖੌਨਾ,ਕਾਰਜਕਾਰੀ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਅਤੇ ਮਾਸਟਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ।

ਆਪਣੀ ਫਾਊਂਡੇਸ਼ਨ ਵੱਲੋਂ ਇਨਾਮ ਵੰਡਣ ਲਈ ਪਹੁੰਚੇ ਡਾਇਰੈਕਟਰ ਮੈਡਮ ਗੁਰਦੀਪ ਕੌਰ, ਸਰਪ੍ਰਸਤ ਬੂਟਾ ਸਿੰਘ ਰਾਣਾ, ਡਾਇਰੈਕਟਰ ਮੈਡਮ ਰੁਪਿੰਦਰ ਕੌਰ ਅਤੇ ਮੈਂਬਰ ਜਸਵੰਤ ਸਿੰਘ ਨੇ ਕਿਹਾ ਕਿ ਭਾਵੇਂ ਉਹਨਾਂ ਦਾ ਪਰਿਵਾਰ ਵਿਦੇਸ਼ ਵਿੱਚ ਰਹਿ ਰਿਹਾ ਹੈ, ਪ੍ਰੰਤੂ ਉਹ ਆਪਣੇ ਇਲਾਕੇ ਦੇ ਜਰੂਰਤਮੰਦ ਵਿਦਿਆਰਥੀਆਂ ਨੂੰ ਸਿੱਖਿਆ ਪੱਖ ਤੋਂ ਉੱਚਾ ਚੁੱਕਣਾ ਚਾਹੁੰਦੇ ਹਨ।

ਇਸ ਮਿਸ਼ਨ ਤਹਿਤ ਹੀ ਉਹਨਾਂ ਨੇ ਇਹ ਫਾਊਂਡੇਸ਼ਨ ਬਣਾਈ ਹੈ ਅਤੇ ਇਹ ਸ਼ੁਰੂਆਤ ਆਪਣੇ ਇਲਾਕੇ ਤੋਂ ਕੀਤੀ ਹੈ। ਇੱਥੇ ਦੱਸਣ ਯੋਗ ਹੈ ਕਿ ਉਕਤ ਫਾਊਂਡੇਸ਼ਨ ਦੇ ਮੈਂਬਰ ਅਤੇ ਸਥਾਪਿਤ ਇਸ ਇਲਾਕੇ ਦੇ ਭਾਵ ਪਿੰਡ ਬੱਘੇ ਕੇ ਉਤਾੜ ਦੇ ਰਹਿਣ ਵਾਲੇ ਹਨ ਅਤੇ ਅੱਜ ਉਹਨਾਂ ਨੇ ਪਹਿਲੀ ਸ਼ੁਰੂਆਤ ਆਪਣੇ ਪਿੰਡ ਦੇ ਸੀਨੀਅਰ ਸੈਕੈਂਡਰੀ ਸਕੂਲ ਤੋਂ ਕੀਤੀ ਹੈ। ਇਸ ਮੌਕੇ ਫਾਊਂਡੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਬੈਗ, ਵਾਟਰ ਬੋਤਲ, ਮਮੈਟੋ ਅਤੇ ਸਟੇਸ਼ਨਰੀ ਕਿੱਟ ਵੰਡੇ ਗਏ ।

ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਾਬਕਾ ਚੇਅਰਮੈਨ ਧਰਮ ਸਿੰਘ,ਪਰਮਜੀਤ ਸਿੰਘ ਅਤੇ ਚੰਦਰ ਸ਼ੇਖਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਅਤੇ ਇਥੇ ਪਹੁੰਚੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਨਹੀਂ ਜਾਂਦੀ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਕੁਮਾਰ ਵਿਖੌਣਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਫਾਉਡੇਸ਼ਨ ਦਾ ਸ਼ਲਾਂਘਾ ਯੋਗ ਕਦਮ ਹੈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਨੇ ਕਿਹਾ ਕਿ ਸਰਦੀ ਖੇਤਰ ਦੇ ਜਰੂਰਤਮੰਦ ਵਿਦਿਆਰਥੀਆਂ ਨੂੰ ਆਰਥਿਕ ਤੌਰ ਤੇ ਉੱਚਾ ਚੁੱਕਣਾ ਅਤੇ ਉਹਨਾਂ ਨੂੰ ਸ਼ਾਦ ਕਰਨ ਲਈ ਸਨਮਾਨਿਤ ਕਰਨਾ ਇਸ ਤਰ੍ਹਾਂ ਦੀਆਂ ਸਰਦੀ ਖੇਤਰ ਦੇ ਜਰੂਰਤਮੰਦ ਵਿਦਿਆਰਥੀਆਂ ਨੂੰ ਆਰਥਿਕ ਤੌਰ ਤੇ ਉੱਚਾ ਚੁੱਕਣਾ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕਰਨਾ ਇਸ ਤਰ੍ਹਾਂ ਦੀਆਂ ਸੰਸਥਾਵਾਂ ਦਾ ਵਧੀਆ ਕਦਮ ਹੈ। ਉਹਨਾਂ ਅੱਗੇ ਕਿਹਾ ਕਿ ਜਿਹੜਾ ਸਹਿਯੋਗ ਸਰਕਾਰਾਂ ਨੂੰ ਜਮੀਨੀ ਪੱਧਰ ਤੇ ਸਿੱਖਿਆ ਪ੍ਰਦਾਨ ਕਰਵਾਉਣ ਲਈ ਵਿਦਿਆਰਥੀਆਂ ਲਈ ਕਰਨਾ ਚਾਹੀਦਾ ਸੀ, ਉਹ ਹੁਣ ਇਸ ਤਰ੍ਹਾਂ ਦੀਆਂ ਸੰਸਥਾਵਾਂ ਕਰ ਰਹੀਆਂ ਹਨ।

ਲੈਕਚਰਾਰ ਵਿਜੇ ਕੁਮਾਰ ,ਅੰਜੂ ਬਾਲਾ, ਪੂਜਾ,ਬਲਜੀਤ ਕੌਰ, ਸ਼ਾਰਦਾ ਰਾਣੀ,ਮੰਜੂ ਟੁਟੇਜਾ,ਪ੍ਰੀਤਇੰਦਰ ਕੌਰ, ਮੌਨਿਕਾ ਗਰੋਵਰ, ਸ਼੍ਰੀਮਤੀ ਹਰਪ੍ਰੀਤ,ਸ਼੍ਰੀਮਤੀ ਵਿਵੇਕਤਾ,ਸ੍ਰੀਮਤੀ ਅੰਜੂ ਬਾਲਾ,ਅਲੀਜਾ਼ ਦੂਮੜਾ, ਰਿਸ਼ੀ ਠੱਕਰ, ਗੁਰਵਿੰਦਰ ਸਿੰਘ,ਬਲਦੇਵ ਰਾਜ,ਲਖਵਿੰਦਰ ਪਾਲ,ਲਵਿਸ਼, ਆਸ਼ੀਮਾ,ਮਿਸ ਰਾਬੀਆ,ਮਿਸ ਬਲਵਿੰਦਰ ਕੌਰ,ਮਿਸ ਪ੍ਰਿਅੰਕਾ, ਸਰਦਾਰ ਜਸਕਰਨਜੀਤ ਸਿੰਘ, ਸ਼੍ਰੀਮਤੀ ਅਸ਼ਮਾ ਰਾਣੀ,ਸ਼੍ਰੀਮਤੀ ਸ਼ੁਭੀ ਸੇਠੀ, ਸ੍ਰੀ ਤਰੁਣ, ਮਿਸ ਮਮਤਾ, ਸ੍ਰੀ ਸੁਰਿੰਦਰਪਾਲ ਸਿੰਘ ਅਤੇ,ਸ਼੍ਰੀਮਤੀ ਸ਼ਾਈਨਾ ਨੇ ਵੀ ਸਮਾਗਮ ਵਿੱਚ ਹਿੱਸਾ ਲਿਆ।

 

Media PBN Staff

Media PBN Staff

Leave a Reply

Your email address will not be published. Required fields are marked *