Punjab News- ਸੜਕ ਹਾਦਸੇ ‘ਚ ਅਧਿਆਪਕਾ ਦੀ ਮੌਤ
Punjab News-ਰੀਨਾ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਵਜੋਂ ਪੜ੍ਹਾਉਂਦੀ ਸੀ…
Punjab News- ਪੰਜਾਬ ‘ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਅਧਿਆਪਕਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਬੀਤੀ ਰਾਤ ਲੁਧਿਆਣਾ ਦੇ ਜਗਰਾਉਂ ਸ਼ਹਿਰ ਵਿੱਚ ਇੱਕ ਰੇਲਵੇ ਪੁਲ ‘ਤੇ ਇੱਕ ਬੇਕਾਬੂ ਟਿੱਪਰ ਨੇ ਐਕਟਿਵਾ ਸਵਾਰ ਇੱਕ ਔਰਤ ਅਤੇ ਉਸਦੇ ਪੁੱਤਰ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਮਾਂ (ਅਧਿਆਪਕਾ) ਦੀ ਉਸਦੇ ਪੁੱਤਰ ਦੇ ਸਾਹਮਣੇ ਹੀ ਮੌਤ ਹੋ ਗਈ, ਜਦੋਂਕਿ ਪੁੱਤਰ ਜ਼ਖਮੀ ਹੋ ਗਿਆ। ਟਿੱਪਰ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ।
ਜਗਰਾਉਂ ਸਿਟੀ ਥਾਣਾ ਮਾਮਲੇ ਦੀ ਜਾਂਚ ਕਰ ਰਿਹਾ ਹੈ। ਮ੍ਰਿਤਕ ਔਰਤ ਦੀ ਪਛਾਣ ਹੀਰਾ ਬਾਗ ਇਲਾਕੇ ਦੀ ਰਹਿਣ ਵਾਲੀ ਰੀਨਾ ਰਾਣੀ ਪਤਨੀ ਵਿਜੇ ਰਾਣਾ ਵਜੋਂ ਹੋਈ ਹੈ।
Punjab News– ਰੀਨਾ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਵਜੋਂ ਪੜ੍ਹਾਉਂਦੀ ਸੀ…
ਰਿਪੋਰਟਾਂ ਅਨੁਸਾਰ, ਮ੍ਰਿਤਕ ਰੀਨਾ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਵਜੋਂ ਪੜ੍ਹਾਉਂਦੀ ਸੀ। ਹਾਦਸੇ ਸਮੇਂ ਉਹ ਆਪਣੇ ਰਿਸ਼ਤੇਦਾਰ ਦੀ ਦੁਕਾਨ ਤੋਂ ਆਪਣੇ ਪੁੱਤਰ ਨਾਲ ਘਰ ਵਾਪਸ ਆ ਰਹੀ ਸੀ।
ਪੁਲ ‘ਤੇ ਇੱਕ ਸਵਿਫਟ ਅਤੇ ਇੱਕ ਬੋਲੇਰੋ ਕਾਰ ਪਹਿਲਾਂ ਹੀ ਟਕਰਾ ਚੁੱਕੀਆਂ ਸਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ ਸੀ।
ਉਸੇ ਸਮੇਂ, ਰਾਜਸਥਾਨ ਰਜਿਸਟ੍ਰੇਸ਼ਨ ਨੰਬਰ ਵਾਲਾ ਇੱਕ ਓਵਰ-ਲੋਡਿਡ ਟਿੱਪਰ ਤੇਜ਼ ਰਫ਼ਤਾਰ ਨਾਲ ਆਇਆ। ਬੇਕਾਬੂ ਟਿੱਪਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਐਕਟਿਵਾ ਸਵਾਰ ਰੀਨਾ ਰਾਣੀ ਨੂੰ ਕੁਚਲ ਦਿੱਤਾ।
ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਟਿੱਪਰ ਚਾਲਕ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

