SDM ਡਾ. ਢਿੱਲੋਂ ਵੱਲੋਂ ਡਾ. ਬਲਰਾਮ ਸ਼ਰਮਾ ਦਾ ਸਨਮਾਨ

All Latest NewsNews FlashPunjab News

 

 

– ਡਾ. ਸ਼ਰਮਾ ਬਣੇ ਗੁਰੂ ਪ੍ਰੇਰਨਾ ਅਵਾਰਡ ਸਮਾਰੋਹ ਦੇ ਮੁੱਖ ਮਹਿਮਾਨ

ਖੰਨਾ

ਨਵੀਂ ਦਿੱਲੀ ਵਿਖੇ ਹਜ਼ਾਰਾਂ ਵਿਦਿਅਕ ਸੰਸਥਾਵਾਂ ਨਾਲ ਸਬੰਧਿਤ ਸੰਸਥਾ ਆਨਲਾਈਨ ਇਗਨੇਸ਼ਨ ਵੱਲੋਂ ਰਾਸ਼ਟਰੀ ਪੱਧਰ ਤੇ ਗੁਰੂ ਪ੍ਰੇਰਨਾ ਅਵਾਰਡ ਸਮਾਰੋਹ ਦਾ ਆਨ ਲਾਈਨ ਆਯੋਜਨ ਕੀਤਾ ਗਿਆ।

ਜਿਸ ਵਿੱਚ ਖੰਨਾ ਦੇ ਨੈਸ਼ਨਲ ਅਵਾਰਡੀ ਅਧਿਆਪਕ ਡਾ. ਬਲਰਾਮ ਸ਼ਰਮਾ, ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਾਹਨੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਸਮਾਰੋਹ ਵਿੱਚ ਦੇਸ਼ ਭਰ ਵਿੱਚੋਂ ਚੁਣੇ ਗਏ 300 ਅਧਿਆਪਕਾਂ ਵਿੱਚੋਂ 25 ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਵਿਲੱਖਣ ਅਤੇ ਵਿਸ਼ੇਸ਼ ਯੋਗਦਾਨ ਸਦਕਾ ਸਮਾਗਮ ਦੇ ਮੁੱਖ ਮਹਿਮਾਨ ਡਾ. ਬਲਰਾਮ ਸ਼ਰਮਾ, ਡਾਇਰੈਕਟਰ ਨਿਸ਼ੰਕ ਕੁਮਾਰ ਅਤੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।

ਰਾਸ਼ਟਰੀ ਪੱਧਰ ਦੇ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕਰਕੇ ਖੰਨਾ ਸ਼ਹਿਰ ਦਾ ਮਾਣ ਵਧਾਉਣ ਤੇ ਡਾ. ਬਲਰਾਮ ਸ਼ਰਮਾ ਨੂੰ ਐਸ.ਡੀ.ਐਮ. ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਸੰਸਥਾ ਵੱਲੋਂ ਭੇਜੇ ਗਏ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਡਾ. ਢਿੱਲੋ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਸਦਕਾ ਡਾ. ਬਲਰਾਮ ਸ਼ਰਮਾ ਦੀ ਬਹੁਪੱਖੀ ਸ਼ਖ਼ਸੀਅਤ ਅਧਿਆਪਕ ਵਰਗ ਲਈ ਪ੍ਰੇਰਨਾ ਸਰੋਤ ਹੈ।

ਇਸ ਮੌਕੇ ਐਡਵੋਕੇਟ ਨੀਰਜ ਰਾਣੀ, ਰੀਡਰ ਜਸਬੀਰ ਸਿੰਘ, ਰੀਡਰ ਬੂਟਾ ਸਿੰਘ, ਡਾ.ਜੇ.ਐਸ.ਖੰਨਾ, ਐਮ.ਸੀ.ਸੁਖਮਨਜੀਤ ਸਿੰਘ ਬਡਗੁੱਜਰ, ਨਿਰਭੈ ਸਿੰਘ , ਮੈਡਮ ਸੁਨੀਤਾ ਰਾਣੀ ,ਸਰਬਜੀਤ ਕੌਰ ਆਦਿ ਹਾਜ਼ਰ ਸਨ।

 

Media PBN Staff

Media PBN Staff