ਸਿੱਖਿਆ ਮੰਤਰੀ ਦਾ ਸਾਂਝੇ ਅਧਿਆਪਕ ਮੋਰਚੇ ਨੇ ਫੂਕਿਆ ਪੁਤਲਾ! ਕਿਹਾ- ਸਿੱਖਿਆ ਕ੍ਰਾਂਤੀ ਦਾ ਡਰਾਮਾ ਬੰਦ ਕਰੇ ਸਰਕਾਰ
ਅਣ-ਐਲਾਨੀਆਂ ਰੋਕਾਂ ਖਤਮ ਕਰਕੇ ਤਰੁੰਤ ਤਨਖਾਹਾਂ ਪਾਈਆਂ ਜਾਣ : ਸਾਂਝਾ ਅਧਿਆਪਕ ਮੋਰਚਾ
ਪੰਜਾਬ ਨੈੱਟਵਰਕ, ਪਟਿਆਲਾ
ਸਾਂਝੇ ਅਧਿਆਪਕ ਮੋਰਚੇ ਪੰਜਾਬ ਇਕਾਈ ਪਟਿਆਲਾ ਦੇ ਆਗੂਆਂ ਪਰਮਜੀਤ ਸਿੰਘ ਪਟਿਆਲਾ, ਲਛਮਣ ਸਿੰਘ ਨਬੀਪੁਰ, ਦੀਦਾਰ ਸਿੰਘ, ਗੁਰਪ੍ਰੀਤ ਸਿੰਘ ਗੁਰੂ, ਤਲਵਿੰਦਰ ਸਿੰਘ ਖਰੋੜ, ਹਿੰਮਤ ਸਿੰਘ ਖੋਖ ਨੇ ਤਨਖਾਹਾਂ ਉੱਤੇ ਅਣ ਐਲਾਨੀ ਰੋਕ ਲਾਉਣ, ਗੋਇੰਦਵਾਲ ਸਾਹਿਬ ਦੇ ਸਕੂਲ ਇੰਚਾਰਜ ਨੂੰ ਸਸਪੈਂਡ ਕਰਨ ਅਤੇ ਅਧਿਆਪਕਾਂ ਦੀਆਂ ਮੰਗਾਂ ਹੱਲ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਰੋਸ ਪ੍ਰਦਸ਼ਨ ਕੀਤਾ ਗਿਆ।
ਉਨ੍ਹਾਂ ਮੰਗ ਕੀਤੀ ਕਿ ਤਨਖਾਹਾਂ ਉੱਤੇ ਅਣਐਲਾਨੀ ਰੋਕ ਖਤਮ ਕਰਕੇ ਤਰੁੰਤ ਤਨਖਾਹ ਪਾਈ ਜਾਵੇ, ਸਸਪੈਂਡ ਅਧਿਆਪਕ ਬਹਾਲ ਕੀਤਾ ਜਾਵੇ, ਸਿੱਖਿਆ ਕ੍ਰਾਂਤੀ ਦੇ ਕਰਕੇ ਹੋਏ ਖ਼ਰਚ ਦਾ ਬਜਟ ਤਰੁੰਤ ਸਕੂਲ ਮੁਖੀਆਂ ਨੂੰ ਪਾਈ ਜਾਵੇ।
ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਨੂੰ ਪੂਰੇ ਲਾਭਾਂ ਸਮੇਤ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੈਂਡੂ ਭੱਤਾ ਬਹਾਲ ਕੀਤਾ ਜਾਵੇ,ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਏ ਪਾਏ ਜਾਣ ਅਤੇ ਪੈਨਲ ਮੀਟਿੰਗ ਦਾ ਸਮਾਂ ਦੇ ਕੇ ਹੋਰ ਮੰਗਾਂ ਦਾ ਹੱਲ ਕੀਤਾ ਜਾਵੇ।
ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਗੁਰੂ, ਲਾਲ ਸਿੰਘ , ਦਲਬੀਰ ਸਿੰਘ, ਮਨਦੀਪ ਕਾਲੇਕੇ , ਰਾਜਿੰਦਰ ਜਵੰਧਾ, ਮੈਡਮ ਹਰਮੀਤ ਕੌਰ ਆਗੂਆਂ ਸਪਸ਼ਟ ਕੀਤਾ ਅਧਿਆਪਕ ਮੰਗਾ ਪੂਰੀਆਂ ਨਾ ਹੋਣ ਕਾਰਨ ਸਮੁੱਚੇ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਇਆ ਤਾਂ 10 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨੀਟੂ ਚਹਿਲ, ਸ਼ਰਨਜੀਤ ਰਟੋਲ, ਇੰਦਰਜੀਤ ਰੌਣੀ , ਨਿਰਭੈ ਸਿੰਘ ਘਨੋਰ, ਰਾਜੀਵ ਗੁਡਿਆਲ, ਮੈਡਮ ਜਸਪ੍ਰੀਤ ਕੌਰ , ਤਰਸੇਮ ਸਿੰਘ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਤੇ ਅਧਿਆਪਕਾਵਾਂ ਹਾਜਰ ਸਨ।