ਵੱਡੀ ਖ਼ਬਰ: ਸਰਕਾਰੀ ਮੁਲਾਜ਼ਮ ਸਸਪੈਂਡ, ਘੁਟਾਲੇ ਦੇ ਲੱਗੇ ਦੋਸ਼
Punjab News- ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼, ਕੇਸ ਵੀ ਦਰਜ
Punjab News- ਪੰਜਾਬ ਦੇ ਸਹਿਕਾਰੀ ਮਲਟੀਪਰਪਜ਼ ਖੇਤੀਬਾੜੀ ਸਭਾ ਦੇ ਸੇਲਜ਼ਮੈਨ ਨੂੰ ਕਥਿਤ ਗਬਨ ਘੁਟਾਲੇ ਦੇ ਦੋਸ਼ਾਂ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਹੈ। ਮੁਲਾਜ਼ਮ ਦੀ ਪਛਾਣ ਢਿੱਲਵਾਂ ਹਲਕੇ ਦੇ ਸਹਿਕਾਰੀ ਮਲਟੀਪਰਪਜ਼ ਖੇਤੀਬਾੜੀ ਸਭਾ ਦੇ ਸੇਲਜ਼ਮੈਨ ਸੁਖਵਿੰਦਰ ਸਿੰਘ ਵਾਸੀ ਦਿਆਲਪੁਰ ਵਜੋਂ ਹੋਈ ਹੈ, ਜਿਸ ਵਿਰੁੱਧ ਹੁਣ ਪੁਲਿਸ ਨੇ ਕੇਸ ਵੀ ਦਰਜ ਕੀਤਾ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਥਾਣਾ ਢਿੱਲਵਾਂ ਦੇ ਐੱਸਐੱਚਓ ਦਲਵਿੰਦਰਬੀਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ।
ਐੱਸਐੱਚਓ ਅਨੁਸਾਰ ਗੁਰਯਾਦਵਿੰਦਰ ਸਿੰਘ ਸਹਾਇਕ ਡਾਇਰੈਕਟਰ ਸਹਿਕਾਰੀ ਸਭਾ ਕਪੂਰਥਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਹਲਕਾ ਇੰਸਪੈਕਟਰ ਅਤਿੰਦਰਪਾਲ ਸਿੰਘ ਦੇ ਦਫਤਰ ਨੂੰ 23 ਜੁਲਾਈ 2025 ਨੂੰ ਜਾਣਕਾਰੀ ਮਿਲੀ ਸੀ ਕਿ ਸੇਲਜ਼ਮੈਨ ਸੁਖਜਿੰਦਰ ਸਿੰਘ ਵਾਸੀ ਦਿਆਲਪੁਰ ਨੇ 57,722 ਰੁਪਏ ਦਾ ਗਬਨ ਕੀਤਾ ਹੈ।
ਅਤਿੰਦਰਪਾਲ ਸਿੰਘ ਇੰਸਪੈਕਟਰ ਹਲਕਾ ਧਾਲੀਵਾਲ ਬੇਟ ਨੇ ਸੇਲਜ਼ਮੈਨ ਸੁਖਜਿੰਦਰ ਸਿੰਘ ਨੂੰ ਸਸਪੈਂਡ ਕਰਕੇ ਉਸ ’ਤੇ ਗਬਨ ਦੇ ਦੋਸ਼ ’ਚ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ।
ਵਿਭਾਗੀ ਜਾਂਚ ਤੋਂ ਬਾਅਦ ਮੁਲਜ਼ਮ ’ਤੇ ਲੱਗੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਢਿੱਲਵਾਂ ਪੁਲਿਸ ਨੇ ਗੁਰਯਾਦਵਿੰਦਰ ਸਿੰਘ ਸਹਾਇਕ ਡਾਇਰੈਕਟਰ ਸਹਿਕਾਰੀ ਸਭਾ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਸੇਲਜ਼ਮੈਨ ਸੁਖਜਿੰਦਰ ਸਿੰਘ ਵਿਰੁੱਧ 57,722 ਰੁਪਏ ਦੇ ਗਬਨ ਦਾ ਮਾਮਲਾ ਦਰਜ ਕਰ ਲਿਆ। ਐੱਸਐੱਚਓ ਅਨੁਸਾਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀ ਹੈ।

