ਸੀਐੱਮ ਭਗਵੰਤ ਮਾਨ ਹੋਈ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੀ ਮੀਟਿੰਗ, ਅਫ਼ਸਰਾਂ ਨੂੰ ਦਿੱਤੇ ਅਹਿਮ ਹੁਕਮ
ਅਧਿਆਪਕਾਂ ਦੀ ਤਰਜ ‘ਤੇ ਰੈਗੂਲਰ ਕਰਨ ਦੀ 5 ਮਹੀਨਿਆਂ ਤੋਂ ਪੈਡਿੰਗ ਪਈ ਫਾਈਲ ਅਤੇ ਤਨਖਾਹ ਕਟੋਤੀ ਨੂੰ ਹੱਲ ਕਰਨ ਦਾ ਸਬੰਧਤ ਅਫਸਰਾਂ ਨੂੰ ਦਿੱਤਾ ਹੁਕਮ
ਪੰਜਾਬ ਨੈੱਟਵਰਕ, ਜਲੰਧਰ
ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਜਲੰਧਰ ਸੀ ਐਮ ਹਾਊਸ ਭਗਵੰਤ ਸਿੰਘ ਮਾਨ ਨਾਲ ਹੋਈ।
ਪ੍ਰੈਸ ਬਿਆਨ ਜਾਰੀ ਕਰਦੇ ਯੂਨੀਅਨ ਦੇ ਆਗੂ ਸ਼ੋਬਿਤ ਭਗਤ ਵਲੋਂ ਦੱਸਿਆ ਗਿਆ ਕਿ ਮੀਟਿੰਗ ਦੌਰਾਨ ਮੌਕੇ ਤੇ ਮੁੱਖ ਮੰਤਰੀ ਮਾਨ ਵਲੋਂ ਸਬੰਧਤ ਅਫਸਰਾਂ ਨੂੰ ਸਮਾਂਬੱਧ ਤਰੀਕੇ ਨਾਲ ਮਸਲਾ ਹੱਲ ਕਰਨ ਲਈ ਕਿਹਾ ਗਿਆ।
ਇਸ ਦੇ ਨਾਲ ਹੀ ਅਧਿਆਪਕਾਂ ਦੀ ਤਰਜ ਤੇ ਰੈਗੂਲਰ ਕਰਨ ਦੀ 5 ਮਹੀਨਿਆਂ ਤੋਂ ਪੈਡਿੰਗ ਪਈ ਫਾਈਲ ਅਤੇ ਤਨਖਾਹ ਕਟੋਤੀ ਨੂੰ ਹੱਲ ਕਰਨ ਦਾ ਸਬੰਧਤ ਅਫਸਰਾਂ ਨੂੰ ਹੁਕਮ ਦਿੱਤਾ।