All Latest NewsGeneralNews FlashPunjab News

Education News: ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਡੀ.ਐੱਸ.ਈ. (ਸੈਕੰਡਰੀ) ਨਾਲ ਮੀਟਿੰਗ

 

ਅਧਿਆਪਕਾਂ ਦੀਆਂ ਸਾਰੀਆਂ ਪੈਂਡਿੰਗ ਤਰੱਕੀਆਂ ਜਲਦ ਨੇਪਰੇ ਚਾੜ੍ਹਣ ਦਾ ਭਰੋਸਾ

ਬਦਲੀਆਂ ਸੰਬੰਧੀ ਪ੍ਰਕਿਰਿਆ ਅਗਲੇ ਦਿਨਾਂ ਵਿੱਚ ਜਲਦ ਸ਼ੁਰੂ ਕਰਨ ਦਾ ਭਰੋਸਾ

ਪੰਜਾਬ ਨੈੱਟਵਰਕ, ਚੰਡੀਗੜ੍ਹ

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪਰਮਜੀਤ ਸਿੰਘ ਨਾਲ ਕੀਤੀ ਪੈਨਲ ਮੀਟਿੰਗ ਦੌਰਾਨ ਸੈਕੰਡਰੀ ਅਧਿਆਪਕਾਂ ਨਾਲ ਸੰਬੰਧਿਤ ਹੇਠ ਲਿਖਤ ਭਖਦੇ ਮਸਲਿਆਂ ਨੂੰ ਲੈ ਕੇ ਖੁੱਲ ਕੇ ਚਰਚਾ ਕੀਤੀ ਗਈ ਹੈ। ਜਿਸ ਵਿੱਚ ਵੱਖ-ਵੱਖ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਡੀਟੀਐੱਫ ਦੀ ਸੂਬਾਈ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੁੱਲੇਵਾਲਾ ਤੇ ਰਘਵੀਰ ਭਵਾਨੀਗੜ੍ਹ, ਸੂਬਾਈ ਪ੍ਰੈਸ ਸਕੱਤਰ ਪਵਨ ਮੁਕਤਸਰ, ਪ੍ਰਚਾਰ ਸਕੱਤਰ ਸੁਖਦੇਵ ਡਾਂਸੀਵਾਲ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ (ਜਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ) ਆਦਿ ਸ਼ਾਮਿਲ ਰਹੇ।
ਇਸ ਮੌਕੇ ਹੇਠ ਲਿਖਤ ਮੰਗਾਂ ‘ਤੇ ਚਰਚਾ ਕੀਤੀ ਗਈ…

ਸਾਥੀ ਨਰਿੰਦਰ ਭੰਡਾਰੀ ਨੂੰ ਜਾਰੀ ਟਰਮੀਨੇਸ਼ਨ ਤਜ਼ਵੀਜ ਵਾਪਸ ਲੈ ਕੇ ਸੇਵਾ ਕਨਫਰਮ ਕਰਨ ਸੰਬੰਧੀ ਡੀ.ਐੱਸ.ਈ. ਨੇ ਸਿੱਖਿਆ ਮੰਤਰੀ ਵੱਲੋਂ ਲਿਖਤੀ ਹਦਾਇਤ ਪ੍ਰਾਪਤ ਹੋਣ ‘ਤੇ ਮਾਮਲਾ ਹੱਲ ਕਰਨ ਅਤੇ ਡਾ. ਰਵਿੰਦਰ ਕੰਬੋਜ ਨੂੰ ਜਾਰੀ ਟਰਮੀਨੇਸ਼ਨ ਪੱਤਰ ਵਾਪਿਸ ਲੈਣ ਵਿੱਚ ਭਰਤੀ ਬੋਰਡ ਵੱਲੋਂ ਦਰੁੱਸਤ ਜਾਣਕਾਰੀ ਨਾ ਪ੍ਰਾਪਤ ਹੋਣ ਦਾ ਅੜਿੱਕਾ ਹੋਣ ਦੀ ਗੱਲ ਆਖੀ ਗਈ ਹੈ। ਜਥੇਬੰਦੀ ਵੱਲੋਂ ਦੋਨੋਂ ਅਧਿਆਪਕਾਂ ਨੂੰ ਇਨਸਾਫ਼ ਨਾ ਮਿਲਣ ‘ਤੇ ਸਖ਼ਤ ਇਤਰਾਜ਼ ਜਾਹਿਰ ਕਰਦਿਆਂ ਜਲਦ ਅਗਲਾ ਸੰਘਰਸ਼ ਉਲੀਕਣ ਦੀ ਗੱਲ ਕਹੀ ਗਈ।

ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਤੌਰ ‘ਤੇ ਮਰਜ਼ ਕਰਨ ਅਤੇ ਛੇਵਾਂ ਪੰਜਾਬ ਤਨਖ਼ਾਹ ਕਮਿਸ਼ਨ ਤੇ ਮਹਿੰਗਾਈ ਭੱਤੇ ਦੇ ਸਾਰੇ ਲਾਭ ਲਾਗੂ ਕਰਨ ਦਾ ਮਾਮਲਾ ਪੰਜਾਬ ਸਰਕਾਰ ਦੇ ਪੱਧਰ ‘ਤੇ ਹੱਲ ਹੋਣ ਅਤੇ ਇਹਨਾਂ ਅਧਿਆਪਕਾਂ ਨੂੰ ਸੀਐੱਸਆਰ ਤਹਿਤ ਹਰ ਤਰ੍ਹਾਂ ਦੀਆਂ ਛੁੱਟੀਆਂ ਦਾ ਲਾਭ ਦੇਣ ਦੀ ਮੰਗ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

ਮਾਸਟਰ ਕੇਡਰ ਦੀ ਸੀਨੀਆਰਤਾ ਸੰਬੰਧੀ ਹੋਈ ਗੱਲਬਾਤ:

ਪ੍ਰਮੋਸ਼ਨ ਸਬੰਧੀ ਅਧਿਕਾਰਿਤ ਕਟ ਆਫ਼ ਲਿਸਟ ਲਿਸਟ ਜਾਰੀ ਕਰਨ ਅਤੇ ਹੋਰ ਬਣਦੇ ਲੈਫਟ ਆਊਟ ਕੇਸ ਲੈਣ ਲਈ ਇੱਕ ਹੋਰ ਮੌਕਾ ਦੇਣ ਦੀ ਮੰਗ ਕੀਤੀ ਗਈ।

ਸੀਨੀਆਰਤਾ ਸੂਚੀ ਵਿੱਚ ਮਾਸਟਰ ਕਾਡਰ ਤੋਂ ਅਗਲੇ ਕਾਡਰ ਵਿੱਚ ਗਏ ਅਧਿਆਪਕਾਂ ਦੇ ਸਾਹਮਣੇ ਤਰੱਕੀ ਜਾਂ ਸਿੱਧੀ ਭਰਤੀ ਜਾਂ ਰਿਵਰਸ਼ਨ ਜ਼ੋਨ ਸਪਸ਼ਟ ਰੂਪ ਵਿੱਚ ਲਿਖੇ ਜਾਣ ਦੀ ਮੰਗ ਕੀਤੀ ਗਈ।

ਸੀਨੀਆਰਤਾ ਸੂਚੀ ਵਿੱਚ ਮੈਰਿਟ ਅੰਕਾਂ ਨੂੰ ਗਲਤ ਦਰਸਾਉਣ, ਕਈ ਅਧਿਆਪਕਾਂ ਨੂੰ ਦੋਹਰੇ ਨੰਬਰ ਜਾਰੀ ਹੋਣ ਅਤੇ ਕਿਸੇ ਨੂੰ ਕੋਈ ਵੀ ਨੰਬਰ ਜਾਰੀ ਨਾ ਹੋਣ ਬਾਰੇ ਧਿਆਨ ਵਿੱਚ ਲਿਆਂਦਾ ਗਿਆ।

ਵੱਖ-ਵੱਖ ਸਮਿਆਂ ‘ਤੇ ਹੇਠਲੇ ਕਾਡਰ ਤੋਂ ਮਾਸਟਰ ਕਾਡਰ ਵਿੱਚ ਹੋਈਆਂ ਤਰੱਕੀਆਂ ਨੂੰ ਮਾਸਟਰ ਕਾਡਰ ਦੀ ਸੀਨੀਆਰਤਾ ਵਿੱਚ ਇੱਕੋ ਪੈਟਰਨ ਤੇ ਦਰਜ਼ ਕਰਨ ਦੀ ਮੰਗ ਕੀਤੀ ਗਈ।

ਜਥੇਬੰਦੀ ਨੇ ਮੰਗ ਕੀਤੀ ਸਰਵਿਸ ਪ੍ਰੋਵਾਇਡਰ, 7654 ਅਤੇ 3442 ਭਰਤੀਆਂ ਦੀ ਸੀਨੀਆਰਤਾ ਰੈਗੂਲਰ ਦੀ ਮਿਤੀ ਅਨੁਸਾਰ ਮੁੱਢਲੀ ਚੋਣ ਮੈਰਿਟ ਦੇ ਅਧਾਰ ‘ਤੇ ਹੀ ਫਿਕਸ ਕੀਤੀ ਜਾਵੇ। ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਵੱਲੋਂ ਸਾਲ 1978 ਅਤੇ 1994 ਦੇ ਸੀਨੀਆਰਤਾ ਨਿਯਮਾਂ, ਸਰਕਾਰ ਦੇ ਨੋਟੀਫਿਕੇਸ਼ਨਾਂ ਅਤੇ ਰੈਗੂਲਰਾਇਜ਼ੇਸ਼ਨ ਸੰਬੰਧੀ ਪੱਤਰਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਮਨਮਾਨੀ ਕਰਨ ‘ਤੇ ਰੋਸ ਦਰਜ਼ ਕਰਵਾਇਆ ਗਿਆ।

ਜੱਥੇਬੰਦੀ ਵੱਲੋਂ ਤੱਥਾਂ ਸਹਿਤ ਰੱਖੇ ਗਏ ਪੱਖ ਦੇ ਅਧਾਰ ‘ਤੇ ਡੀ.ਐੱਸ.ਈ. ਵੱਲੋਂ ਜਲਦੀ ਹੀ ਉਕਤ ਸਮੱਸਿਆਵਾਂ ਦਾ ਹੱਲ ਕਰਕੇ ਬਹੁਤ ਜਲਦ ਤਰੱਕੀਆਂ ਕਰਨ ਦਾ ਵਿਸ਼ਵਾਸ ਦਵਾਇਆ ਗਿਆ।

ਈਟੀਟੀ, ਮਾਸਟਰ, ਲੈਕਚਰਾਰ, ਹੈਡਮਾਸਟਰ, ਪ੍ਰਿੰਸੀਪਲਾਂ, ਸੀ.ਐਂਡ.ਵੀ., ਨਾਨ ਟੀਚਿੰਗ ਕਾਡਰਾਂ, ਜਿਲ੍ਹਾ ਸਿੱਖਿਆ ਅਫਸਰਾਂ ਅਤੇ ਸਹਾਇਕ/ਡਿਪਟੀ ਡਾਇਰੈਕਟਰਾਂ/ਡਾਇਰੈਕਟਰਾਂ ਦੀਆਂ ਸੀਨੀਆਰਤਾ ਸੂਚੀਆਂ ਮੁਕੰਮਲ ਕਰਕੇ ਲਟਕੀਆਂ ਤਰੱਕੀਆਂ ਨੇਪਰੇ ਚਾੜ੍ਹੀਆਂ ਜਾਣ ਦੀ ਮੰਗ ਕੀਤੀ ਗਈ। ਡੀ.ਐੱਸ.ਈ. ਨੇ ਦੱਸਿਆ ਕਿ ਈਟੀਟੀ ਤੋਂ ਮਾਸਟਰ ਕਾਡਰ ਲਈ ਤਰੱਕੀ ਸੰਬੰਧੀ ਨਿਯਮਾਂ ਅਤੇ ਸਾਲ 2018 ਦੇ ਸੇਵਾ ਨਿਯਮਾਂ ਤਹਿਤ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ‘ਤੇ ਲਗਾਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਵਾਪਿਸ ਲੈਣ ਸੰਬੰਧੀ ਮੈਮੋਰੈਂਡਮ ਤਿਆਰ ਹੋ ਚੁੱਕੇ ਹਨ ਅਤੇ ਅਗਲੀ ਕੈਬਨਿਟ ਮੀਟਿੰਗ ਵਿੱਚ ਰੱਖੇ ਜਾਣਗੇ। ਡੀ.ਐੱਸ.ਈ. (ਐਲੀਮੈਂਟਰੀ) ਦਫ਼ਤਰ ਤੋਂ ਈਟੀਟੀ ਅਧਿਆਪਕਾਂ ਦੀ ਇੰਟਰ-ਸੇ ਸੀਨੀਆਰਤਾ ਸੂਚੀ ਪ੍ਰਾਪਤ ਹੋਣ ਅਤੇ ਨਿਯਮਾਂ ਦਾ ਅੜਿੱਕਾ ਦੂਰ ਹੋਣ ਸਾਰ ਇਸ ਤਰੱਕੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਡੀ.ਐੱਸ.ਈ. ਨੇ ਸੀ.ਐਂਡ.ਵੀ., ਓਸੀਟੀ, ਪੀਟੀਆਈ, ਡੀਪੀਈ, ਆਰਟ ਐਂਡ ਕਰਾਫਟ ਅਤੇ ਨਾਨ ਟੀਚਿੰਗ ਆਦਿ ਕਾਡਰਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਸੇ ਤਰ੍ਹਾਂ ਸਾਰੀਆਂ ਤਰੱਕੀਆਂ ਵਿੱਚ ਸੀਟਿੰਗ ਸਕੂਲ ਵਿੱਚ ਹੀ ਪੋਸਟ ਖਾਲੀ ਹੋਣ ਦੀ ਸੂਰਤ ਵਿੱਚ ਸੰਬੰਧਿਤ ਅਧਿਆਪਕ ਨੂੰ ਪ੍ਰਮੁੱਖਤਾ ਦੇਣ ਦੀ ਮੰਗ ਨੂੰ ਅਗਲੀਆਂ ਰੈਗੂਲਰ ਪ੍ਰੋਮੋਸ਼ਨਾਂ ਵਿੱਚ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

ਸ਼ੈਸ਼ਨ 2024-25 ਲਈ ਅਧਿਆਪਕਾਂ ਅਤੇ ਨਾਨ ਟੀਚਿੰਗ ਦੀ ਬਦਲੀ ਪ੍ਰਕਿਰਿਆ ਸੰਬੰਧੀ ਡੀ.ਐੱਸ.ਈ. ਨੇ ਭਰੋਸਾ ਦਿੱਤਾ ਕਿ ਅਗਲੇ ਇੱਕ ਦੋ ਦਿਨਾਂ ਵਿੱਚ ਡਾਟਾ ਅਪਡੇਸ਼ਨ ਲਈ ਪੋਰਟਲ ਖੋਲ ਦਿੱਤਾ ਜਾਵੇਗਾ ਅਤੇ ਜਲਦ ਬਦਲੀਆਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਆਪਸੀ ਬਦਲੀ ਨੂੰ ਬਿਨਾਂ ਸ਼ਰਤ ਮੌਕਾ ਦੇਣ ਦੇ ਨਾਲ ਨਾਲ ਅਗਸਤ ਮਹੀਨੇ ਵਿੱਚ ਤਿੰਨ ਸਾਲ ਦੀ ਸ਼ਰਤ ਪੂਰੀ ਕਰਨ ਜਾ ਰਹੇ ਨਵ ਨਿਯੁਕਤ ਲੈਕਚਰਾਂਰਾਂ, ਲਾਇਬਰੇਰੀਅਨਾਂ, 2392 ਮਾਸਟਰ ਕਾਡਰ ਅਤੇ ਪ੍ਰੋਮੋਟਡ ਅਧਿਆਪਕਾਂ ਨੂੰ ਵੀ ਇਸੇ ਬਦਲੀ ਪ੍ਰਕਿਰਿਆ ਵਿੱਚ ਮੌਕਾ ਦੇਣ ਦੀ ਮੰਗ ਸਿੱਖਿਆ ਮੰਤਰੀ ਤੱਕ ਪੁੱਜਦੀ ਕਰਕੇ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ।

ODL ਅਧਿਆਪਕਾਂ ‘ਚੋਂ ਵੱਖ-2 ਕਾਰਨਾਂ ਦੇ ਹਵਾਲੇ ਨਾਲ ਰੋਕੇ ਰੈਗੂਲਰ ਆਰਡਰ ਜਾਰੀ ਕਰਨ ਦਾ ਮਾਮਲਾ ਸਿੱਖਿਆ ਮੰਤਰੀ ਦੇ ਪੱਧਰ ‘ਤੇ ਹੱਲ ਹੋਣ ਦੀ ਗੱਲ ਆਖੀ ਗਈ ਅਤੇ 7654 ਅਸਾਮੀਆਂ ਅਧੀਨ ਭਰਤੀ 14 ਹਿੰਦੀ ਅਧਿਆਪਕਾਂ ਦੀ ਮੈਰਿਟ ਰਿਵਾਇਜਡ ਹੋਣ ਦੇ ਹਵਾਲੇ ਨਾਲ ਰੋਕੀ ਰੈਗੂਲਰਾਇਜੇਸ਼ਨ ਨੂੰ ਹਿੰਦੀ ਵਿਸ਼ੇ ਦੀਆਂ ਖਾਲੀ ਪੋਸਟਾਂ ਦੀ ਉਪਲਬਧਤਾ ਚੈੱਕ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

ਸ਼ੈਸ਼ਨ 2023-24 ਵਿੱਚ ਸਮੱਗਰਾ ਅਧੀਨ ਅੱਧ-ਵਿਚਾਲੇ ਵਾਪਿਸ ਲਈਆਂ ਗ੍ਰਾਟਾਂ ਮੁੜ ਭੇਜੀਆਂ ਜਾਣ ਦੀ ਮੰਗ ਡੀਜੀਐੱਸਈ ਰਾਹੀਂ ਪੰਜਾਬ ਸਰਕਾਰ ਤੱਕ ਪੁੱਜਦੀ ਕਰਨ ਦੀ ਗੱਲ ਆਖੀ ਗਈ। ਇਸ ਬਾਰੇ ਅਮਲਗਾਮੇਟਡ ਫੰਡ ਵਿੱਚੋਂ ਲੋਨ ਲੈਣ ਦਾ ਪੱਤਰ ਜਾਰੀ ਕਰਨ ਦੀ ਮੰਗ ਨੂੰ ਵੀ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

ਸੀਐਂਡਵੀ, ਮਾਸਟਰ, ਲੈਕਚਰਾਰ, ਪ੍ਰਿੰਸੀਪਲਜ਼, ਡੀਪੀਈ ਦੀਆਂ ਭਰਤੀਆਂ ਦੇ ਇਸ਼ਤਿਹਾਰ ਜਾਰੀ ਕਰਨ ਦਾ ਮਾਮਲਾ ਪ੍ਰਕਿਰਿਆ ਅਧੀਨ ਹੋਣ ਦੀ ਗੱਲ ਆਖੀ ਗਈ।

5178 ਅਧਿਆਪਕਾਂ ਨੂੰ ਠੇਕਾ ਨੌਕਰੀ ਦੌਰਾਨ ਮੁੱਢਲੀ ਤਨਖਾਹ ਦੇਣ ਦੇ ਅਦਾਲਤੀ ਫੈਸਲੇ ਨੂੰ ਜਨਰਲਾਇਜ਼ ਕਰਨ ਦਾ ਮਾਮਲਾ ਵਿਭਾਗ ਦੇ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਗਈ ਅਤੇ ਇਸ ਨੂੰ ਵਿੱਤ ਵਿਭਾਗ ਨਾਲ take-up ਕਰਨ ਦਾ ਭਰੋਸਾ ਦਿੱਤਾ ਗਿਆ।

3582, 4161 ਅਤੇ 2392 ਮਾਸਟਰ ਕਾਡਰ ਭਰਤੀਆਂ ‘ਤੇ ਨਿਯੁਕਤ ਅਧਿਆਪਕਾਂ ਨੂੰ 3704 ਅਧਿਆਪਕਾਂ ਦੇ ਤਰਜ਼ ‘ਤੇ ਟ੍ਰੇਨਿੰਗਾਂ ਲਗਾਉਣ ਦੀਆਂ ਮਿਤੀਆਂ ਤੋਂ ਸਾਰੇ ਲਾਭ ਦਿੱਤੇ ਜਾਣ ਦਾ ਮੰਗ ਨੂੰ ਪੁਨਰਵਿਚਾਰ ਕਰਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। ਨਵ ਨਿਯੁਕਤ ਅਧਿਆਪਕਾਂ ਦੇ ਪੇਅ ਸਕੇਲਾਂ ਸੰਬੰਧੀ ਬਣੀ ਦੁਬਿਧਾ ਦਾ ਮਾਮਲਾ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

ਡੀ.ਐੱਸ.ਈ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡਬਲ ਸ਼ਿਫਟ ਸਕੂਲ ਪ੍ਰਿੰਸੀਪਲਜ਼ ਤੇ ਨਾਨ-ਟੀਚਿੰਗ ਦੇ ਡਿਊਟੀ ਸਮੇਂ ਦਾ ਵਾਧਾ ਵਾਪਿਸ ਲੈ ਕੇ ਬਾਕੀ ਸਕੂਲਾਂ ਦੇ ਬਰਾਬਰ ਕਰਨ ਦਾ ਮਾਮਲਾ ਸਿੱਖਿਆ ਸਕੱਤਰ ਅੱਗੇ ਲਗਾਤਾਰ ਰੱਖਿਆ ਜਾ ਰਿਹਾ ਹੈ ਅਤੇ ਜਲਦ ਹੱਲ ਹੋਣ ਦੀ ਉਮੀਦ ਹੈ।

ਤਰਸ ਅਧਾਰਿਤ ਨਿਯੁਕਤੀਆਂ ਦੇ ਕਈ ਸਾਲ ਤੋਂ ਪੈਂਡਿੰਗ ਨਿਯੁਕਤੀ ਪੱਤਰ ਫੌਰੀ ਜਾਰੀ ਕਰਨ ਦੀ ਮੰਗ ਰੱਖੀ ਗਈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਿੱਖਿਆ ਵਿਭਾਗ ਦੇ ਪੱਧਰ ‘ਤੇ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਮੁੱਖ ਮੰਤਰੀ ਤੋਂ ਨਿਯੁਕਤੀ ਪੱਤਰ ਵੰਡਣ ਲਈ ਸਮਾਂ ਮੰਗਿਆ ਗਿਆ ਹੈ। ਜਥੇਬੰਦੀ ਨੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਅੜਿੱਕਾ ਬਣਨ ਦਾ ਸਖ਼ਤ ਨੋਟਿਸ ਲਿਆ ਗਿਆ।

ਪੁਰਸ਼ ਅਧਿਆਪਕਾਂ ਨੂੰ ਸਲਾਨਾ ਮਿਲਣਯੋਗ ਅਚਨਚੇਤ ਛੁੱਟੀਆਂ ਵਿੱਚ 10 ਤੋਂ 15 ਦਾ ਵਾਧਾ ਹੋਣ ਮੌਕੇ ਠੇਕਾ ਅਧਾਰਿਤ ਸੇਵਾ ਨੂੰ ਯੋਗ ਮੰਨਣ ਦਾ ਸਪੱਸ਼ਟੀਕਰਨ ਪੱਤਰ ਜਾਰੀ ਕਰਨ ਦਾ ਮਾਮਲਾ ਸਾਰੇ ਵਿਭਾਗਾਂ ਨਾਲ ਸੰਬੰਧਿਤ ਹੋਣ ਕਾਰਨ ਪੰਜਾਬ ਸਰਕਾਰ ਦੇ ਪੱਧਰ ‘ਤੇ ਹੀ ਹੱਲ ਹੋਣ ਦੀ ਗੱਲ ਆਖੀ ਗਈ ਹੈ।

ਸਿੱਧੀ ਭਰਤੀ ਹੈਡਮਾਸਟਰਾਂ, ਪ੍ਰਿੰਸੀਪਲਾਂ, ਬੀਪੀਈਓ, ਲੈਕਚਰਾਰਾਂ ਨੂੰ ਉਚੇਰੀ ਜਿੰਮੇਵਾਰੀ ਇਨਕਰੀਮੈਂਟ ਦਾ ਲਾਭ ਦੇਣ ਸੰਬੰਧੀ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਫੈਸਲਾ ਲੈਣ ਦੀ ਗੱਲ ਆਖੀ ਗਈ।

7654 ਭਰਤੀ ਅਧੀਨ ਕੰਮ ਕਰਦੇ ਵੋਕੇਸ਼ਨਲ ਅਧਿਆਪਕਾਂ ਦਾ ਮੁੱਢਲੇ ਭਰਤੀ ਇਸ਼ਿਤਿਹਾਰ ਵਿੱਚ ਦਰਜ਼ ਯੋਗਤਾ ਅਨੁਸਾਰ ਬਣਦਾ ਨੋਮਨਕਲੇਚਰ ਤਬਦੀਲ ਕਰਕੇ ਵੋਕੇਸ਼ਨਲ ਲੈਕਚਰਾਰ ਕਰਨ ਦੀ ਮੰਗ ਵੀ ਰੱਖੀ ਗਈ। ਡੀ.ਐੱਸ.ਈ. ਨੇ ਜਥੇਬੰਦੀ ਨੂੰ ਇਸ ਮਾਮਲੇ ਬਣਦੇ ਹੱਲ ਲਈ ਸਿੱਖਿਆ ਸਕੱਤਰ ਪੰਜਾਬ ਅੱਗੇ ਮੁੜ ਰੱਖਣ ਦਾ ਸੁਝਾਅ ਦਿੱਤਾ।

ਅਧਿਆਪਕਾਂ ਨੂੰ ਮੈਡੀਕਲ ਛੁੱਟੀਆਂ ਲੈਣ ਵਿੱਚ ਦਰਪੇਸ਼ ਦਿੱਕਤਾਂ ਦੂਰ ਕਰਨ ਅਤੇ ਵਿਦੇਸ਼ ਛੁੱਟੀ ਪੂਰੀ ਹੋਣ ਤੋਂ ਪਹਿਲਾਂ ਪਰਤਣ ਦੇ ਮਾਮਲੇ ਵਿੱਚ ਯੋਗ ਹੱਲ ਕੱਢਣ ਸੰਬੰਧੀ ਵੀ ਚਰਚਾ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਟੀਐੱਫ ਆਗੂ ਗੁਰਪ੍ਰੀਤ ਸਿੰਘ ਨਾਭਾ, ਮੈਡਮ ਕੰਵਲਜੀਤ ਕੌਰ, ਰਵੀ ਕੁਮਾਰ ਮੁਕਤਸਰ, ਡਾ. ਰਵਿੰਦਰ ਕੰਬੋਜ਼, 4161 ਮਾਸਟਰ ਕਾਡਰ ਯੂਨੀਅਨ ਦੇ ਸੂਬਾਈ ਆਗੂ ਸੰਦੀਪ ਗਿੱਲ ਅਤੇ ਬਲਕਾਰ ਮਘਾਣੀਆਂ, 7654 ਹਿੰਦੀ ਅਧਿਆਪਕਾਂ ਵਿੱਚੋਂ ਰਾਹੁਲ ਕੁਮਾਰ ਆਦਿ ਮੌਜੂਦ ਰਹੇ।

 

Leave a Reply

Your email address will not be published. Required fields are marked *