Ferozepur News: ਰੁੱਖ ਲਗਾਓ ਦਿਵਸ ਮਨਾਇਆ ਗਿਆ

All Latest NewsNews FlashPunjab News

 

ਪੰਜਾਬ ਨੈੱਟਵਰਕ, ਫਿਰੋਜ਼ਪੁਰ-

Ferozepur News: ਬੀਐਸਐਫ ਸਟੇਸ਼ਨ ਹੈਡਕੁਾਰਟਰ ਸੱਤ ਇਨਫੈਂਟਰੀ ਡਿਵ ਅਤੇ ਬਸਤੀ ਨਿਜ਼ਾਮੁਦੀਨ ਗੌਰਮੈਂਟ ਹਾਈ ਸਕੂਲ ਫਿਰੋਜਪੁਰ ਵਿਖੇ ਰੁੱਖ ਲਗਾਓ ਦਿਵਸ ਮਨਾਇਆ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਫਲਦਾਰ ਤੇ ਛਾ ਵਾਲੇ ਰੁੱਖ ਲਗਾਏ ਗਏ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀ, ਅਧਿਆਪਕ, ਬੀਐਸਐਫ ਅਤੇ ਸੇਨਾ ਦੇ ਵੱਖ-ਵੱਖ ਅਫਸਰ ਅਤੇ ਜਵਾਨਾਂ ਦੇ ਸਾਂਝੇ ਉਦਮ ਨਾਲ ਰੁੱਖ ਲਗਾਏ ਗਏ।

ਇਸ ਮੁਹਿੰਮ ਦੀ ਅਗਵਾਈ ਮੋਹਿੰਦਰਪਾਲ ਚੋਪੜਾ ਖੇਤਰੀ ਪ੍ਰਬੰਧਕ ਭਾਰਤੀ ਸਟੇਟ ਬੈਂਕ ਫਿਰੋਜ਼ਪੁਰ ਵੱਲੋਂ ਕੀਤੀ ਗਈ ਜਿਨਾਂ ਵਿੱਚ ਸਟੇਟ ਬੈਂਕ ਸ਼ਾਖਾ ਫਿਰੋਜ਼ਪੁਰ ਕੰਟ ਗੋਲਡਨ ਐਰੋ ਦੇ ਪ੍ਰਬੰਧਕ ਸ੍ਰੀਮਤੀ ਵਿਧੀ ਗੁਪਤਾ, ਇੱਚੇ ਵਾਲਾ ਰੋਡ ਫਿਰੋਜਪੁਰ ਦੇ ਪ੍ਰਬੰਧਕ ਰਾਹੁਲ ਮੋਹਨ ਅਤੇ ਐਸਬੀਐਸ ਕਾਲਜ ਅਤੇ ਯੂਨੀਵਰਸਿਟੀ ਸਟੇਟ ਬੈਂਕ ਸ਼ਾਖਾ ਦੇ ਪ੍ਰਬੰਧਕ ਨਿਖਿਲ ਗਰਗ ਆਪਣੇ ਸਮੂਹ ਸਟਾਫ ਸਮੇਤ ਮੌਜੂਦ ਰਹੇ।

ਜਿਕਰ ਕਰਨ ਯੋਗ ਹੈ ਕਿ ਇਸ ਉਪਰਾਲੇ ਨਾਲ ਆਲਾ ਦੁਆਲਾ ਹਰਿਆ ਭਰਿਆ ਤੇ ਸ਼ੁੱਧ ਰਹਿੰਦਾ ਹੈ। ਇਸ ਮੌਕੇ ਤੇ ਐਸਬੀਐਸ ਕਾਲਜ ਦੇ ਪ੍ਰਿੰਸੀਪਲ, ਵਿਦਿਆਰਥੀ, ਸੇਨਾ ਦੇ ਉੱਚ ਅਧਿਕਾਰੀ, ਜਵਾਨ ਅਤੇ ਬੈਂਕ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਤੇ ਸਟੇਟ ਬੈਂਕ ਵੱਲੋਂ ਰਾਹੁਲ ਮੋਹਨ ਨੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਸਮੇਤ ਇਸ ਉਪਰਾਲੇ ਵਿੱਚ ਹਿੱਸਾ ਲੈਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਬੈਂਕ ਵੱਲੋਂ ਇਸ ਤਰ੍ਹਾਂ ਦੇ ਆਯੋਜਨ ਜਾਰੀ ਰੱਖਣ ਰੱਖੇ ਜਾਣ ਦਾ ਭਰੋਸਾ ਦਿੱਤਾ।

 

Media PBN Staff

Media PBN Staff

Leave a Reply

Your email address will not be published. Required fields are marked *