AAP ਵਿਧਾਇਕ ਦੇ ਦਿਮਾਗ ਨੂੰ ਸੱਤਾ ਚੜ੍ਹੀ, ਪਹਿਲਾਂ ਦਿੱਤਾ ਵਿਵਾਦਤ ਬਿਆਨ- ਫਿਰ ਮੰਗੀ ਮਾਫੀ
Punjab News- ਜਦੋਂ ਲੋਕਾਂ ਨੇ AAP ਵਿਧਾਇਕ ਦਾ ਵਿਰੋਧ ਕੀਤਾ ਤਾਂ, ਉਕਤ ਵਿਧਾਇਕ ਨੇ ਕਿਹਾ- ਸੌਰੀ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ, ਮੈਂ ਮਾਫੀ ਮੰਗਦਾ ਹਾਂ
Punjab News- AAP ਵਿਧਾਇਕ ਡਾਕਟਰ ਚਰਨਜੀਤ ਨੇ ਅੱਜ ਵਿਵਾਦਤ ਬਿਆਨ ਦਿੰਦੇ ਹੋਏ ਜਿੱਥੇ ਪਹਿਲਾਂ ਲੋਕਾਂ ਨੂੰ ਡਰਾਇਆ ਧਮਕਾਇਆ ਅਤੇ ਉਹਦੇ ਬਾਅਦ ਜਦੋਂ ਮਾਮਲਾ ਭਖ ਗਿਆ ਤਾਂ ਮਾਫੀ ਮੰਗ ਲਈ। ਦੱਸ ਦਈਏ ਕਿ ਡਾਕਟਰ ਚਰਨਜੀਤ ਸਿੰਘ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਨੇ।
ਦਰਅਸਲ, 35 ਪਿੰਡਾਂ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਤਬਦੀਲ ਕਰਨ ਦੇ ਵਿਰੁੱਧ ਖਰੜ ਵਿੱਚ ਚਲ ਰਹੇ ਧਰਨੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪ੍ਰਦਰਸ਼ਨਕਾਰੀਆਂ ਨੂੰ ਦਬਕਾ ਮਾਰਦੇ ਹੋਏ ਕਿਹਾ ਕਿ 10ਵੀਂ ਪਾਸ ਕੋਈ ਮੈਨੂੰ ਸਵਾਲ ਪੁੱਛੇ, ਇਹ ਮੈਨੂੰ ਨੀ ਪਸੰਦ, ਮੈਂ ਪੜ੍ਹਿਆ ਲਿਖਿਆ ਹਾਂ।
ਦੱਸ ਦਈਏ ਕਿ ਅੱਜ ਹੀ ਅੱਜ ਕੁਝ ਧਰਨਾਕਾਰੀਆਂ ਨੇ ਧਰਨਾ ਲਾਇਆ ਹੋਇਆ ਸੀ ਤਾਂ ਇਸੇ ਦੌਰਾਨ ਹੀ ਐਮਐਲਏ ਉੱਥੇ ਪਹੁੰਚ ਗਿਆ। AAP ਵਿਧਾਇਕ ਡਾਕਟਰ ਚੰਨੀ ਨੇ ਕਿਹਾ ਕਿ ਉਹ ਕੁਆਲੀਫਾਈਡ ਡਾਕਟਰ ਹੈ ਅਤੇ ਇਦਾਂ ਕਿਸੇ ਨਾਲ ਗੱਲ ਨਹੀਂ ਕਰਦਾ। ਮੈਨੂੰ ਕੋਈ ਦਸਵੀਂ ਪਾਸ ਵਾਲਾ ਸਵਾਲ ਆ ਕੇ ਪੁੱਛੇ ਇਹ ਮੈਨੂੰ ਬਿਲਕੁਲ ਪਸੰਦ ਨਹੀਂ।
ਹੈਂਕੜਬਾਜ਼ੀ ਵਿੱਚ AAP ਵਿਧਾਇਕ ਨੇ ਜਿੱਥੇ ਲੋਕਾਂ ਦੇ ਸਾਹਮਣੇ ਗੁੰਡਾਗਰਦੀ ਵਿਖਾਈ, ਉੱਥੇ ਹੀ ਦੂਜੇ ਪਾਸੇ ਧਰਨਾਕਾਰੀਆਂ ਨੂੰ ਡਰਾਇਆ ਧਮਕਾਇਆ ਵੀ। ਜਦੋਂ ਮਾਮਲਾ ਭਖ ਗਿਆ ਅਤੇ ਲੋਕਾਂ ਨੇ ਵਿਧਾਇਕ ਦੀ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਕਤ ਵਿਧਾਇਕ ਨੇ ਕਿਹਾ ਕਿ ਸੌਰੀ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ, ਮੈਂ ਮਾਫੀ ਮੰਗਦਾ ਹਾਂ, ਅਖੇ ਮੈਥੋਂ ਗੁੱਸੇ ਵਿੱਚ ਬੋਲੇ ਗਏ ਇਹੋ ਜਿਹੇ ਸ਼ਬਦ।
ਵੈਸੇ ਵੇਖਿਆ ਜਾਵੇ ਤਾਂ ਇਹ ਕੋਈ ਪਹਿਲਾ ਕਾਰਾ ਨਹੀਂ, ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਜਿਹੇ ਬਿਆਨ ਦੇ ਚੁੱਕੇ ਨੇ। ਵੈਸੇ ਤਾਂ ਸਾਰਾ ਸਾਲ ਇਹਨਾਂ ਨੇ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਇਲਾਵਾ ਹੋਰ ਕੰਮ ਲਾਇਆ ਹੁੰਦਾ ਹੈ, ਪਰ ਜਦੋਂ ਗੱਲ ਬੱਚਿਆਂ ਨੂੰ ਪੜ੍ਹਾਉਣ ਦੀ ਆਉਂਦੀ ਹੈ ਤਾਂ ਇਹ ਅਧਿਆਪਕਾਂ ਨੂੰ ਕਦੇ ਬੀਐਲਓ ਡਿਊਟੀ ‘ਤੇ ਅਤੇ ਕਦੇ ਆਪਣੇ ਪਰਸਨਲ ਕੰਮਾਂ ‘ਤੇ ਘੱਲ ਦਿੰਦੇ ਨੇ।
ਇਸ ਤੋਂ ਪਤਾ ਲੱਗਦਾ ਹੈ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਬਜਾਏ ਇਹ ਦੂਜਿਆਂ ਨੂੰ ਕੋਸਦੇ ਨੇ। ਵੈਸੇ ਸੱਤਾਧਾਰੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਤੋਂ ਇਲਾਵਾ ਮੁੱਖ ਮੰਤਰੀ ਦਾ ਦਿਮਾਗ ਖਰਾਬ ਹੋਣਾ ਇਹ ਗੱਲ ਸਪੱਸ਼ਟ ਕਰਦਾ ਹੈ ਕਿ ਇਹਨਾਂ ਸਿਆਸਤਦਾਨਾਂ ਲਈ ਅਗਲਾ ਸਮਾਂ ਸੱਤਾ ਵਿੱਚ ਰਹਿਣ ਦਾ ਨਹੀਂ ਹੈ। ਲੋਕ ਚਾਹੁੰਦੇ ਨੇ ਕਿ ਇਹੋ ਜਿਹੇ ਲੋਕ ਸੱਤਾ ਵਿੱਚ ਨਾ ਹੀ ਆਉਣ ਜਿਹੜੇ ਉਹਨਾਂ ਦੀ ਗੱਲ ਨਹੀਂ ਸੁਣ ਸਕਦੇ।

