ਸਾਡੀਆਂ ਦਾ ਘਰਵਾਲੀਆਂ TV ‘ਤੇ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਆਲਾ ਕਦੋਂ ਆਊ? ਵਿਧਾਨ ਸਭਾ ‘ਚ ਬੋਲਿਆ ਮੰਤਰੀ ਲਾਲਜੀਤ ਭੁੱਲਰ, ਸਪੀਕਰ ਨੂੰ ਸ਼ਿਕਾਇਤ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਪੀਕਰ ਕੁਲਤਾਰ ਸੰਧਵਾਂ ਕੋਲ treasury ਬੈਂਚ ਦੇ ਵਿਧਾਇਕਾਂ ਨੂੰ ਘੱਟ ਸਮਾਂ ਮਿਲਣ ਦੀ ਸ਼ਿਕਾਇਤ ਕੀਤੀ।
ਭੁੱਲਰ ਨੇ ਕਿਹਾ ਕਿ ਸਪੀਕਰ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬੋਲਣ ਲਈ ਵਾਫਰ ਸਮਾਂ ਦਿੰਦੇ ਹਨ, ਪਰ ਸਰਕਾਰ ਪਾਸੇ ਦੇ ਵਿਧਾਇਕਾਂ ਨੂੰ ਆਪਣੀ ਗੱਲ ਰਖਣ ਲਈ ਉਨ੍ਹਾਂ ਤੋਂ ਘੱਟ ਮੌਕੇ ਮਿਲਦੇ ਹਨ।
ਉਨ੍ਹਾਂ ਹੱਸਦੇ ਹੋਏ ਕਿਹਾ, “ਸਾਡੇ ਕਈ ਵਿਧਾਇਕ ਬਿਨਾਂ ਬੋਲੇ ਹੀ ਚੁੱਪਚਾਪ ਵਾਪਸ ਚਲੇ ਜਾਂਦੇ ਹਨ। ਜਿਹੜੀਆਂ ਬੀਬੀਆਂ ਵਿਧਾਇਕ ਹਨ, ਉਹਨਾਂ ਦੇ ਘਰਵਾਲੇ ਅਤੇ ਸਾਡੇ ਭਰਾਵਾਂ ਦੀਆਂ ਘਰਵਾਲੀਆਂ TV ਤੇ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਆਲ਼ੇ ਦੀ ਵਾਰੀ ਕਦੋਂ ਆਊ।”
ਭੁੱਲਰ ਨੇ ਇਹ ਵੀ ਕਿਹਾ ਕੀ ਸਪੀਕਰ ਉਨ੍ਹਾਂ ਨੂੰ “ਹਮੇਸ਼ਾ ਪਲੋਸ ਲੈਂਦੇ ਹਨ” ਪਰ ਬੋਲਣ ਲਈ ਜਿਆਦਾ ਸਮਾਂ ਨਹੀਂ ਦਿੰਦੇ।
ਸਪੀਕਰ ਸੰਧਵਾਂ ਨੇ ਮੰਤਰੀ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ “ਕੋਈ ਵੀ ਮੰਤਰੀ ਜਦੋਂ ਵੀ ਚਾਹੇ, ਹੱਥ ਖੜ੍ਹਾ ਕਰਕੇ ਆਪਣੀ ਗੱਲ ਰਖ ਸਕਦਾ ਹੈ। ਉਨ੍ਹਾਂ ਨੂੰ ਰੋਕਿਆ ਨਹੀਂ ਜਾਂਦਾ।”
ਸਪੀਕਰ ਨੇ ਆਖਿਆ ਕਿ “ਲੋਕਤੰਤਰ ਦੀ ਮਜ਼ਬੂਤੀ ਲਈ ਵਿਰੋਧੀ ਧਿਰ ਨੂੰ ਤਕੜਾ ਰੱਖਣਾ ਜਰੂਰੀ ਹੈ, ਇਸੇ ਕਰਕੇ ਉਨ੍ਹਾਂ ਨੂੰ ਪੂਰਾ ਮੌਕਾ ਦਿੱਤਾ ਜਾਂਦਾ ਹੈ।”