ਵੱਡੀ ਖ਼ਬਰ: ਸਰਹੱਦ ਪਾਰ ਹਵਾਈ ਹਮਲੇ ‘ਚ 9 ਬੱਚਿਆਂ ਦੀ ਮੌਤ
World News- ਇਹ ਹਵਾਈ ਹਮਲਾ ਦੇਰ ਰਾਤ ਖੋਸਤ ਸੂਬੇ ਦੇ ਗੁਰਬੁਜ਼ ਜ਼ਿਲ੍ਹੇ ਵਿੱਚ ਹੋਇਆ। ਮਾਰੇ ਗਏ ਬੱਚਿਆਂ ਵਿੱਚ ਨੌਂ ਮੁੰਡੇ ਅਤੇ ਚਾਰ ਕੁੜੀਆਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ
World News, 25 Nov 2025 (Media PBN)
ਅਫਗਾਨਿਸਤਾਨ ਵਿੱਚ ਇੱਕ ਵਾਰ ਫਿਰ ਪਾਕਿਸਤਾਨ ਨੇ ਵੱਡਾ ਹਵਾਈ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ 9 ਮਾਸੂਮ ਬੱਚੇ ਮਾਰੇ ਗਏ ਹਨ।
ਤਾਲਿਬਾਨ ਸਰਕਾਰ ਨੇ ਵੀ ਇਨ੍ਹਾਂ ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ। ਦੱਸ ਦਈਏ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਖਟਾਸ ਆਈ ਹੈ ਅਤੇ ਦੋਵੇਂ ਮੁਲਕ ਹੀ ਇੱਕ ਦੂਜੇ ਤੇ ਹਮਲੇ ਕਰ ਰਹੇ ਹਨ।
ਪਾਕਿਸਤਾਨ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ
ਤਾਲਿਬਾਨ ਦੇ ਬੁਲਾਰੇ ਅਨੁਸਾਰ, ਮੰਗਲਵਾਰ ਨੂੰ ਅਫਗਾਨਿਸਤਾਨ ਦੇ ਦੱਖਣ-ਪੂਰਬੀ ਖੋਸਤ ਸੂਬੇ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਵਾਈ ਹਮਲਾ ਦੇਰ ਰਾਤ ਖੋਸਤ ਸੂਬੇ ਦੇ ਗੁਰਬੁਜ਼ ਜ਼ਿਲ੍ਹੇ ਵਿੱਚ ਹੋਇਆ। ਮਾਰੇ ਗਏ ਬੱਚਿਆਂ ਵਿੱਚ ਨੌਂ ਮੁੰਡੇ ਅਤੇ ਚਾਰ ਕੁੜੀਆਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ।
ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਪਹਿਲਾਂ ਹੀ ਤਣਾਅ ਬਹੁਤ ਜ਼ਿਆਦਾ ਹੈ। ਦੋਵੇਂ ਦੇਸ਼ ਇੱਕ ਦੂਜੇ ‘ਤੇ ਅਕਸਰ ਹਮਲਿਆਂ ਦਾ ਦੋਸ਼ ਲਗਾਉਂਦੇ ਰਹੇ ਹਨ, ਅਤੇ ਸਰਹੱਦੀ ਖੇਤਰਾਂ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਹੈ।
ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਅਕਤੂਬਰ ਵਿੱਚ ਹੋਈ ਸੀ ਗੱਲਬਾਤ
ਪਾਕਿਸਤਾਨ ਵੱਲੋਂ ਇਹ ਵੱਡਾ ਹਮਲਾ ਸੋਮਵਾਰ ਨੂੰ ਪੇਸ਼ਾਵਰ, ਖੈਬਰ ਪਖਤੂਨਖਵਾ ਸੂਬੇ ਵਿੱਚ ਸੈਂਟਰਲ ਕਾਂਸਟੇਬੁਲਰੀ ਹੈੱਡਕੁਆਰਟਰ ‘ਤੇ ਇੱਕ ਆਤਮਘਾਤੀ ਬੰਬ ਧਮਾਕੇ ਤੋਂ ਕੁਝ ਦਿਨ ਬਾਅਦ ਹੋਇਆ ਹੈ, ਜਿਸ ਵਿੱਚ ਤਿੰਨ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ।
ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਅਕਤੂਬਰ ਵਿੱਚ ਗੱਲਬਾਤ ਹੋਈ ਸੀ, ਪਰ ਸ਼ਾਂਤੀ ਅਜੇ ਵੀ ਅਸੰਭਵ ਰਹੀ। ਵਰਤਮਾਨ ਵਿੱਚ, ਕਾਬੁਲ, ਖੋਸਤ, ਜਲਾਲਾਬਾਦ ਅਤੇ ਪਕਤਿਕਾ ਵਰਗੇ ਖੇਤਰ ਸਭ ਤੋਂ ਵੱਧ ਹਮਲੇ ਦਾ ਸਾਹਮਣਾ ਕਰ ਰਹੇ ਹਨ।
ਪਾਕਿਸਤਾਨ ਨੇ ਕਾਬੁਲ ‘ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਰਾਹੀਂ ਲਗਾਤਾਰ ਆਤਮਘਾਤੀ ਹਮਲੇ ਕਰਨ ਦਾ ਦੋਸ਼ ਲਗਾਇਆ ਹੈ। ਖ਼ਬਰ ਸ੍ਰੋਤ- ਪੀਟੀਸੀ
(World News, Afghanistan Airstrike, Pakistan Airstrike, Khost Province Attack, Gurbuz District Strike, Children Killed in Airstrike, Taliban Government Statement, Afghanistan Pakistan Tension, Cross-Border Attacks, Peshawar Suicide Blast Aftermath, Khyber Pakhtunkhwa Violence, Kabul Security Situation, Afghanistan Conflict, Pakistan Afghanistan Relations, Media PBN)

