Weather Alert – ਮੌਸਮ ਵਿਭਾਗ ਵੱਲੋਂ ਕਈ ਥਾਵਾਂ ‘ਤੇ ਭਾਰੀ ਮੀਂਹ ਦੀ ਚੇਤਾਵਨੀ! ਅਲਰਟ ਜਾਰੀ

All Latest NewsNational NewsNews FlashPunjab NewsTop BreakingTOP STORIESWeather Update - ਮੌਸਮ

 

Weather Alert, ਚੰਡੀਗੜ੍ਹ 26 ਨਵੰਬਰ 2026 (Media PBN) –

ਮੌਸਮ ਵਿਗਿਆਨੀਆਂ ਅਨੁਸਾਰ, ਅਗਲੇ 48 ਘੰਟਿਆਂ ਤੱਕ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ। ਅੱਜ ਮੌਸਮ ਖੁਸ਼ਕ ਰਹੇਗਾ। ਇਸ ਤੋਂ ਇਲਾਵਾ ਅੱਜ 26 ਤੋਂ 28 ਨਵੰਬਰ ਦੇ ਵਿਚਕਾਰ ਸਵੇਰ ਦੀ ਧੁੰਦ ਪੈਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ।

ਪੰਜਾਬ ਵਿੱਚ ਅਗਲੇ 7 ਦਿਨ ਨਹੀਂ ਪਵੇਗਾ ਮੀਂਹ

ਮੌਸਮ ਵਿਭਾਗ ਅਨੁਸਾਰ, ਆਉਣ ਵਾਲੇ ਸੱਤ ਦਿਨਾਂ ਤੱਕ ਪੰਜਾਬ ਵਿੱਚ ਮੀਂਹ (Rain) ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਪੂਰੀ ਤਰ੍ਹਾਂ ਖੁਸ਼ਕ (Dry) ਰਹੇਗਾ। ਹਾਲਾਂਕਿ, ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ, ਪਰ ਰਾਤ ਦੇ ਤਾਪਮਾਨ ਵਿੱਚ ਅਗਲੇ ਤਿੰਨ ਦਿਨਾਂ ਤੱਕ ਕੋਈ ਵੱਡਾ ਬਦਲਾਅ ਨਹੀਂ ਆਵੇਗਾ।

ਰਾਹਤ ਦੀ ਗੱਲ ਇਹ ਹੈ ਕਿ ਅਗਲੇ ਦੋ ਦਿਨਾਂ ਤੱਕ ਦਿੱਲੀ-ਅੰਬਾਲਾ ਅਤੇ ਅੰਬਾਲਾ-ਅੰਮ੍ਰਿਤਸਰ ਹਾਈਵੇਅ (Highway) ‘ਤੇ ਮੌਸਮ ਸਾਫ਼ ਰਹੇਗਾ, ਜਿਸ ਨਾਲ ਆਵਾਜਾਈ (Traffic) ‘ਤੇ ਕੋਈ ਅਸਰ ਨਹੀਂ ਪਵੇਗਾ।

ਦੂਜੇ ਪਾਸੇ, ਹਵਾ ਦੀ ਦਿਸ਼ਾ ਅਤੇ ਗਤੀ ਵਿੱਚ ਬਦਲਾਅ ਕਾਰਨ ਦਿੱਲੀ ਵਿੱਚ ਠੰਢ ਵਿੱਚ ਵਾਧਾ ਹੋਇਆ ਹੈ। ਆਈਐਮਡੀ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਰਾਜਧਾਨੀ ਨੂੰ ਸਾਫ਼ ਹਵਾ ਤੋਂ ਕੋਈ ਰਾਹਤ ਨਹੀਂ ਮਿਲੇਗੀ।

IMD ਨੇ 26 ਤੋਂ 29 ਨਵੰਬਰ ਦੇ ਵਿਚਕਾਰ ਕਈ ਦੱਖਣੀ ਅਤੇ ਤੱਟਵਰਤੀ ਸੂਬਿਆਂ ‘ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। IMD ਦੇ ਅਨੁਸਾਰ “ਘੱਟ ਦਬਾਅ ਵਾਲਾ ਖੇਤਰ” ਬਣਨ ਕਾਰਨ ਦੱਖਣੀ ਅਤੇ ਤੱਟਵਰਤੀ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ। 26 ਤੋਂ 29 ਨਵੰਬਰ ਦੇ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿੱਚ ਇਸ ਅਚਾਨਕ ਬਦਲਾਅ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। IMD ਦੇ ਅਨੁਸਾਰ ਅਗਲੇ ਕੁਝ ਦਿਨਾਂ ਲਈ ਤਾਪਮਾਨ ਵਿੱਚ ਇਸੇ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖੇ ਜਾ ਸਕਦੇ ਹਨ, ਪਰ ਦਸੰਬਰ ਦੀ ਸ਼ੁਰੂਆਤ ਤੋਂ ਰਾਜ ਵਿੱਚ ਬਹੁਤ ਜ਼ਿਆਦਾ ਠੰਡ ਪੈਣ ਦੀ ਉਮੀਦ ਹੈ।

(Weather Alert, Punjab Weather, IMD Forecast, Fog Update, Temperature Drop, Dry Weather Punjab, Heavy Rain South India, Traffic Update, Media PBN, Cold Wave India)

Media PBN Staff

Media PBN Staff