Education News: ਸਿੱਖਿਆ ਵਿਭਾਗ ਦਾ ਅਧਿਆਪਕਾਂ ਦੇ ਹੱਕ ‘ਚ ਵੱਡਾ ਫੈਸਲਾ, ਮਿਲਣਗੇ ਇਹ ਸਾਰੇ ਲਾਭ
Education News: 3582 ਕਾਡਰ ਦੀ ਨੋਸ਼ਨਲ ਜੁਆਇਨਿੰਗ ਦੇ ਵਿੱਤੀ ਅਤੇ ਸੀਨੀਆਰਤਾ ਲਾਭਾਂ ਦੀ ਡੀ.ਟੀ.ਐੱਫ. ਦੇ ਝੰਡੇ ਹੇਠ ਕੀਤੇ ਸੰਘਰਸ਼ ਸਦਕਾ ਹੋਈ ਪ੍ਰਾਪਤੀ
ਚੰਡੀਗੜ੍ਹ, 27 ਨਵੰਬਰ 2026 (Media PBN)
ਸਿੱਖਿਆ ਵਿਭਾਗ ਨੇ 3582 ਅਧਿਆਪਕਾਂ ਦੇ ਹੱਕ ਵਿੱਚ ਵੱਡਾ ਫੈਸਲਾ ਲੈਂਦਿਆਂ ਜੁਆਇਨਿੰਗ ਦੇ ਵਿੱਤੀ ਅਤੇ ਸੀਨੀਅਰਤਾ ਬਾਰੇ ਨਵਾਂ ਪੱਤਰ ਜਾਰੀ ਕਰਦਿਆਂ ਲਾਭ ਦੇਣ ਦਾ ਫੈਸਲਾ ਕੀਤਾ ਹੈ। ਦਰਅਸਲ, 3582 ਅਧਿਆਪਕਾਂ ਨੂੰ ਭਰਤੀ ਉਪਰੰਤ ਸਕੂਲਾਂ ਵਿੱਚ ਭੇਜਣ ਤੋਂ ਪਹਿਲਾਂ ਡਾਇਰੈਕਟੋਰੇਟ ਵਿਖੇ ਜੁਆਇਨ ਕਰਵਾਇਆ ਗਿਆ ਸੀ।
ਪਰ ਅਧਿਆਪਕਾਂ ਦੀ ਭਰਤੀ ਨੂੰ ਵਿਭਾਗ ਵੱਲੋਂ ਸਕੂਲ ਹਾਜ਼ਰੀ ਸਮੇਂ ਤੋਂ ਮੰਨਿਆ ਗਿਆ ਸੀ। ਜਿਸ ਕਰਕੇ ਲੰਮੇ ਸਮੇਂ ਤੋਂ 3582 ਅਧਿਆਪਕਾਂ ਦੇ ਹੱਕਾਂ ਨੂੰ ਮੁੱਖ ਰੱਖਦੇ ਹੋਏ 3582 ਅਧਿਆਪਕ ਯੂਨੀਅਨ ਵੱਲੋਂ ਪਹਿਲਾਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਨਾਲ ਸਾਂਝੇ ਰੂਪ ਵਿੱਚ ਅਤੇ ਜਥੇਬੰਦਕ ਏਕਤਾ ਹੋਣ ਤੋਂ ਬਾਅਦ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਝੰਡੇ ਹੇਠ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ।
ਜਿਸ ਦੇ ਨਤੀਜੇ ਵਜੋਂ ਅੱਜ ਸਿੱਖਿਆ ਵਿਭਾਗ ਵੱਲੋਂ 3582 ਅਧਿਆਪਕਾਂ ਦੀ ਨੋਸ਼ਨਲ ਜੁਆਇਨਿੰਗ ਦੇ ਸਾਰੇ ਲਾਭ ਦੇਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਇਹ ਜਿੱਤ ਅਧਿਆਪਕਾਂ ਦੇ ਏਕੇ ਅਤੇ ਸੰਘਰਸ਼ ਦੀ ਜਿੱਤ ਹੈ।

ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਪ੍ਰਧਾਨ ਵਿਕਰਮਦੇਵ ਸਿੰਘ, ਮਹਿੰਦਰ ਕੋੜੀਆਂਵਾਲੀ (ਸੂਬਾ ਜਰਨਲ ਸਕੱਤਰ), ਦਲਜੀਤ ਸਫੀਪੁਰ (ਸਾਬਕਾ ਸੂਬਾ ਪ੍ਰਧਾਨ, 3582 ਅਧਿਆਪਕ ਯੁਨੀਅਨ) ਸੂਬਾ ਕਮੇਟੀ ਮੈਂਬਰ ਡੀਟੀਐੱਫ ਪੰਜਾਬ, ਸੁਖਵਿੰਦਰ ਗਿਰ (ਸਾਬਕਾ ਸੂਬਾ ਸਕੱਤਰ 3582 ਅਧਿਆਪਕ ਯੂਨੀਅਨ), ਜ਼ਿਲ੍ਹਾ ਪ੍ਰਧਾਨ ਡੀ.ਟੀ.ਐੱਫ. ਸੰਗਰੂਰ ਆਦਿ ਹਾਜ਼ਰ ਸਨ।

