ਅਧਿਆਪਕਾਂ ਦੀਆਂ ਛੁੱਟੀਆਂ ਸਬੰਧੀ ਵੱਡਾ ਫੈਸਲਾ, ਹੁਣ BPEO ਦੀ ਪ੍ਰਵਾਨਗੀ ਲਾਜ਼ਮੀ (ਪੜ੍ਹੋ ਪੱਤਰ)
ਹੁਣ ਅਧਿਆਪਕਾਂ ਨੂੰ ਛੁੱਟੀਆਂ ਲੈਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (BPEO) ਦੀ ਆਗਿਆ ਲੈਣੀ ਹੋਵੇਗੀ…
ਫਿਰੋਜ਼ਪੁਰ, 29 ਨਵੰਬਰ 2025 (Media PBN) ਸਮੂਹ ਸੈਂਟਰ ਮੁੱਖ ਅਧਿਆਪਕਾਂ ਨੂੰ ਇੱਕ ਜ਼ਰੂਰੀ ਪੱਤਰ (ਮਿਤੀ 27.11.2025) ਰਾਹੀਂ ਸਿੱਖਿਆ ਵਿਭਾਗ, ਪੰਜਾਬ ਵੱਲੋਂ ਵੱਡੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਹ ਹਦਾਇਤਾਂ ਮੁੱਖ ਤੌਰ ‘ਤੇ ਅਧਿਆਪਕਾਂ ਦੀਆਂ ਛੁੱਟੀਆਂ ਨੂੰ ਲੈ ਕੇ ਹਨ। ਹੁਣ ਅਧਿਆਪਕਾਂ ਨੂੰ ਛੁੱਟੀਆਂ ਲੈਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (BPEO) ਦੀ ਆਗਿਆ ਲੈਣੀ ਹੋਵੇਗੀ।


