Punjab Education News: ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

All Latest NewsNews FlashPunjab NewsTop BreakingTOP STORIES

 

Punjab Education News: ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

Punjab Education News: ਚੰਡੀਗੜ੍ਹ, 30 ਨਵੰਬਰ 2025 : ਕੇਂਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਚ ਕੀਤੀਆਂ ਤਬਦੀਲੀਆਂ ਕਾਰਨ ਪੰਜਾਬ ਸਰਕਾਰ ਨੇ ਡਾ. ਬੀ.ਆਰ. ਅੰਬੇਡਕਰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਪੋਰਟਲ ਨੂੰ ਵਿੱਦਿਅਕ ਵਰ੍ਹਾ 2025-26 ਲਈ 29 ਦਸੰਬਰ ਤਕ ਦੁਬਾਰਾ ਖੋਲ੍ਹ ਦਿੱਤਾ ਹੈ।

ਕਾਬਿਲ ਵਿਦਿਆਰਥੀ ਹੁਣ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਸਾਲ 2025-26 ਦੌਰਾਨ 2.70 ਲੱਖ ਵਿਦਿਆਰਥੀਆਂ ਨੂੰ ਇਸ ਯੋਜਨਾ ਦਾ ਲਾਭ ਪਹੁੰਚਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ।

ਹੁਣ ਤੱਕ 2,49,620 ਵਿਦਿਆਰਥੀਆਂ ਨੇ ਪੋਰਟਲ ‘ਤੇ ਅਰਜ਼ੀ ਦਿੱਤੀ, ਜਿਨ੍ਹਾਂ ਵਿੱਚੋਂ 1,26,722 ਮਾਮਲਿਆਂ ਦੀ ਤਸਦੀਕ ਕੀਤੀ ਜਾ ਚੁੱਕੀ ਹੈ। ਮੌਜੂਦਾ ਸਾਲ ਵਿਚ ਹੁਣ ਤੱਕ 19,871 ਵਿਦਿਆਰਥੀਆਂ ਨੂੰ ਸੂਬਾ ਸਰਕਾਰ ਦੇ ਹਿੱਸੇ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਤੇ ਬਾਕੀਆਂ ਨੂੰ ਵੀ ਜਲਦੀ ਭੁਗਤਾਨ ਕੀਤਾ ਜਾਵੇਗਾ।

ਯੋਜਨਾ ਤਹਿਤ ਨਵੇਂ ਵਿਦਿਆਰਥੀਆਂ ਨੂੰ ਫ੍ਰੀ-ਸ਼ਿਪ ਕਾਰਡ ਜਾਰੀ ਕੀਤੇ ਜਾ ਰਹੇ ਨੇ, ਜਿਨ੍ਹਾਂ ਨਾਲ ਉਹ ਨਿਰਧਾਰਤ ਨਿਯਮਾਂ ਮੁਤਾਬਕ ਟਿਊਸ਼ਨ ਫੀਸ ਵਿਚ ਛੋਟ ਪ੍ਰਾਪਤ ਕਰ ਕੇ ਮਾਨਤਾ ਪ੍ਰਾਪਤ ਸੰਸਥਾਵਾਂ ਵਿਚ ਦਾਖਲਾ ਲੈ ਸਕਦੇ ਹਨ। (Jagran)

(Chandigarh, Punjab Government, Post Matric Scholarship, Dr BR Ambedkar Scholarship, Education 2025-26, Scholarship Portal, Baljit Kaur, Students Verification, Free-ship Card, Tuition Fee Relief, Government Schemes, Punjab Education News) 

 

Media PBN Staff

Media PBN Staff