ਵੱਡੀ ਖ਼ਬਰ: ਪੰਜਾਬ ‘ਚ ਫੁੱਟਬਾਲ ਮੈਚ ਦੌਰਾਨ ਖਿਡਾਰੀ ਦੀ ਮੌਤ
ਵੱਡੀ ਖ਼ਬਰ: ਪੰਜਾਬ ‘ਚ ਫੁੱਟਬਾਲ ਮੈਚ ਦੌਰਾਨ ਖਿਡਾਰੀ ਦੀ ਮੌਤ
Media PBN
ਚੰਡੀਗੜ੍ਹ 18 ਜਨਵਰੀ 2026: ਪੰਜਾਬ ਵਿੱਚ ਫੁੱਟਬਾਲ ਟੂਰਾਨਾਮੈਂਟ ਦੌਰਾਨ ਮੈਚ ਖੇਡਦੇ ਖਿਡਾਰੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਜਸਮੀਤ ਉਰਫ ਜੱਸੂ ਪੁੱਤਰ ਪ੍ਰਸ਼ੋਤਮ ਵਾਸੀ ਪਿੰਡ ਆਲਮਵਾਲਾ (ਸ਼੍ਰੀ ਮੁਕਤਸਰ ਸਾਹਿਬ) ਵਜੋਂ ਹੋਈ ਹੈ। ਇਹ ਘਟਨਾ ਫਾਜਿਲਕਾ ਦੇ ਪਿੰਡ ਧਰਾਂਗਵਾਲਾ ਵਿਖੇ ਚਲ ਰਹੇ ਇੱਕ ਖੇਡ ਟੂਰਨਾਮੈਂਟ ਦੌਰਾਨ ਵਾਪਰੀ।
ਪੀਟੀਸੀ ਦੀ ਖ਼ਬਰ ਮੁਤਾਬਿਕ, ਪਿੰਡ ਧਰਾਂਗਵਾਲਾ ਵਿਚ ਮਹਾਂਰਿਸ਼ੀ ਬਾਲਮੀਕੀ ਸਪੋਰਟਸ ਕਲੱਬ ਦੇ ਨੌਜਵਾਨਾਂ ਵੱਲੋਂ ਆਪਣੇ ਪੱਧਰ ‘ਤੇ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਜਿਸ ਵਿੱਚ ਕਈ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਹਿੱਸਾ ਲਿਆ ਗਿਆ।
ਅੱਜ ਮੈਚ ਜਿਵੇਂ ਹੀ ਸ਼ੁਰੂ ਹੋਇਆ ਤਾਂ ਜਦ ਪਿੰਡ ਆਲਮ ਵਾਲਾ ਦੀ ਟੀਮ ਦੇ ਖਿਡਾਰੀ 14 ਸਾਲਾ ਜਸਮੀਤ ਉਰਫ ਜੱਸੂ ਪੁੱਤਰ ਪ੍ਰਸ਼ੋਤਮ ਗੋਲ ਕਰਨ ਦੀ ਕੋਸ਼ਿਸ਼ ਦੌਰਾਨ ਉਹ ਉਥੇ ਹੀ ਡਿੱਗ ਗਿਆ।
ਇਸ ਦੌਰਾਨ, ਨਾਲ ਦੇ ਖਿਡਾਰੀਆਂ ਨੂੰ ਲੱਗਿਆ ਕਿ ਕਿਤੇ ਖਿਡਾਰੀ ਉਂਜ ਹੀ ਡਿੱਗ ਗਿਆ ਹੈ, ਪਰ ਜਦੋਂ ਕੁਝ ਸਮੇਂ ਬਾਅਦ ਵੀ ਉਹ ਨਹੀਂ ਉਠਿਆ ਤਾਂ ਖਿਡਾਰੀ ਉਸ ਕੋਲ ਪਹੁੰਚੇ ਤਾਂ ਉਹ ਬੇਹੋਸ਼ ਪਿਆ ਸੀ। ਜਦੋਂ ਉਸਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਜਾਂਚ ਦੌਰਾਨ ਮ੍ਰਿਤਕ ਐਲਾਨ ਦਿੱਤਾ।
ਘਟਨਾ ਤੋਂ ਬਾਅਦ ਮੌਕੇ ਤੇ ਪਿੰਡ ਦੇ ਲੋਕ ਵੀ ਪਹੁੰਚ ਗਏ ਅਤੇ ਟੂਰਨਾਮੈਂਟ ਰੋਕ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

