ਸਰਕਾਰੀ ਹਾਈ ਸਕੂਲ ਧੂਲਕੋਟ ਵਿਖੇ ਸਮੂਹ ਵਿਦਿਆਰਥੀਆਂ ਨੂੰ ਪਿੰਡ ਦੇ ਉੱਘੇ ਸਮਾਜ ਸੇਵੀ ਵੱਲੋਂ ਅਤਿਥੀ ਭੋਜ ਕਰਾਇਆ ਗਿਆ।
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਕੂਲ ਮੁਖੀ ਸੁਖਰਾਜ ਸਿੰਘ ਬੁੱਟਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਧੂਲਕੋਟ ਵਿਖੇ 30 ਜੁਲਾਈ 2024 ਨੂੰ ਧੂੜਕੋਟ ਪਿੰਡ ਦੇ ਉੱਘੇ ਸਮਾਜ ਸੇਵੀ ਡਾਕਟਰ ਸਿਕੰਦਰ ਸਿੰਘ ਵੱਲੋਂ ਵਿਭਾਗ ਦੇ ਹੁਕਮਾਂ ਅਨੁਸਾਰ ਮਿਡ ਡੇ ਮੀਲ ਦੇ ਬਦਲ ਵਿੱਚ ਅਤਿਥੀ ਭੋਜ ਕਰਵਾਇਆ ਗਿਆ । ਜਿਸ ਵਿੱਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਖੀਰ ਅਤੇ ਮਾਲ ਪੂੜਿਆ ਨੂੰ ਬਣਾ ਕੇ ਵਰਤਾਇਆ ਗਿਆ। ਜਿਸਦਾ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ।ਇਸ ਸਮੇਂ ਐਸਐਮਸੀ ਕਮੇਟੀ ਦੇ ਸਮੂਹ ਮੈਂਬਰਾਂ ਨੇ ਵੀ ਹਾਜ਼ਰੀ ਲਗਵਾਈ।
ਜਿਨਾਂ ਨਾਲ ਸਕੂਲ ਦੇ ਬਹੁਪੱਖੀ ਵਿਕਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸ਼੍ਰੀਮਤੀ ਕਰਮਜੀਤ ਕੌਰ ਚੇਅਰਪਰਸਨ ਐਸਐਮਸੀ ਕਮੇਟੀ ਅਤੇ ਨਿਰਮਲ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਰਸ਼ਪਾਲ ਸਿੰਘ ਸਾਇੰਸ ਅਧਿਆਪਕ ਨੇ ਸਕੂਲ ਵਿੱਚ ਪੌਦਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਨੇ ਪ੍ਰਦੂਸ਼ਣ, ਜਲਵਾਯੂ ਤਬਦੀਲੀ, ਅਤੇ ਜਾਨਵਰਾਂ ਦੇ ਆਪਣੇ ਘਰਾਂ ਨੂੰ ਗੁਆਉਣ ਵਰਗੀਆਂ ਮਹੱਤਵਪੂਰਨ ਸਮੱਸਿਆਵਾਂ ਬਾਰੇ ਗੱਲ ਕੀਤੀ। ਗੁਰਜੀਤ ਸਿੰਘ ਸਾਇੰਸ ੰਅਧਿਆਪਕ, ਸ਼੍ਰੀਮਤੀ ਕੁਲਵੰਤ ਕੌਰ, ਸ੍ਰੀਮਤੀ ਜਤਿੰਦਰ ਕੌਰ, ਸੁਖਦਰਸ਼ਨ ਸਿੰਘ, ਇਕਬਾਲ ਸਿੰਘ ਦੀ ਅਗਵਾਈ ਵਿੱਚ ਭੋਜਨ ਤਿਆਰ ਕਰਵਾਇਆ ਗਿਆ । ਇਸ ਮੌਕੇ ਤੇ ਮਿਸ ਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਪ੍ਰਿਤਪਾਲ ਕੌਰ ਨੇ ਪੇਂਟਿੰਗ ਮੁਕਾਬਲੇ ਤੇ ਸਲੋਗਨ ਮੁਕਾਬਲੇ ਵੀ ਕਰਵਾਏ।
ਇਸੇ ਤਰ੍ਹਾਂ ਹੀ ਸ੍ਰੀ ਵਰਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਿੱਚ ਲੋਕਾਂ ਨੂੰ ਦਰੱਖਤਾਂ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਇੱਕ ਰੈਲੀ ਕੱਢੀ ਗਈ। ਡਾਕਟਰ ਸਾਹਿਬ ਦੇ ਸਮੂਹ ਪਰਿਵਾਰ ਵੱਲੋਂ ਸਕੂਲ ਨੂੰ 150 ਪੌਦੇ ਵੀ ਲਗਾਉਣ ਲਈ ਦਿੱਤੇ ਗਏ।ਇਸ ਮੌਕੇ ਤੇ ਗੁਰਮੀਤ ਸਿੰਘ,ਰਵੀ ਕੁਮਾਰ, ਦੀਪਕ ਕੁਮਾਰ ਸੇਠੀ ਅਤੇ ਮਿਸ ਕਰਮਜੀਤ ਕੌਰ ਨੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ।