ਅੰਤਰਰਾਸ਼ਟਰੀ ਦਿਵਿਆਂਗ ਦਿਵਸ ‘ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਪ੍ਰੋਗਰਾਮ ਕਰ ਲੋਕਾਂ ਨੂੰ ਕੀਤਾ ਜਾਗਰੂਕ

All Latest NewsNews FlashPunjab News

 

 

ਰਾਏਕੋਟ, 3 ਦਸੰਬਰ 2025 (ਗੋਗੀ ਕਮਾਲਪੁਰੀਆ)

ਸਿੱਖਿਆ ਵਿਭਾਗ ਤੇ ਆਈਈਡੀ ਕੰਪੋਨੈਂਟ ਦੀਆਂ ਹਦਾਇਤਾਂ ਤੇ ਬੀਪੀਈਓ ਇਤਬਾਰ ਨੱਥੋਵਾਲ, ਆਈਈਆਰਟੀ ਪਰਮਜੀਤ ਕੌਰ ਦੀ ਅਗਵਾਈ ਹੇਠ ਬਲਾਕ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਨੂੰ ਸਮਰਪਿਤ ਸ਼ਹਿਰ ਦੇ ਪ੍ਰਮੁੱਖ ਸਰਦਾਰ ਹਰੀ ਸਿੰਘ ਨਲਵਾ ਚੌਂਕ ਤੋੰ ਲੈਕੇ ਤਲਵੰਡੀ ਗੇਟ ਤੱਕ ਇੱਕ ਜਾਗਰੂਕਤਾ ਪ੍ਰੋਗਰਾਮ ਕਰ ਲੋਕਾਂ ਨੂੰ ਦਿਵਿਆਂਗਤਾ ਪ੍ਰਤੀ ਮਿਲਦੀਆਂ ਸਹੂਲਤਾਂ ਤੇ ਹੱਕਾਂ ਲਈ ਪ੍ਰੋਗਰਾਮ ਕਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਬੀਪੀਈਓ ਇਤਬਾਰ ਸਿੰਘ ਨੱਥੋਵਾਲ ਤੇ ਟ੍ਰੈਫਿਕ ਪੁਲਿਸ ਇੰਚਾਰਜ ਸਿਕੰਦਰ ਸਿੰਘ ਨੇ ਸਾਂਝੇ ਤੌਰ ਤੇ ਇਸ ਜਾਗਰੂਕਤਾ ਪ੍ਰੋਗਰਾਮ ਨੂੰ ਰਵਾਨਾ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਬੀਪੀਈਓ ਇਤਬਾਰ ਸਿੰਘ ਨੱਥੋਵਾਲ ਤੇ ਟ੍ਰੈਫਿਕ ਪੁਲਿਸ ਇੰਚਾਰਜ ਸਿਕੰਦਰ ਸਿੰਘ ਨੇ ਕਿਹਾ ਕਿ ਦਿਵਿਆਂਗ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ, ਇਸ ਲਈ ਇਨ੍ਹਾਂ ਨੂੰ ਵੀ ਸਾਧਾਰਨ ਵਿਅਕਤੀਆਂ ਦੇ ਤਰ੍ਹਾਂ ਬਰਾਬਰ ਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਇਸ ਦੌਰਾਨ ਆਈਈਆਰਟੀ ਪਰਮਜੀਤ ਕੌਰ ਤੇ ਆਈਈਏਟੀ ਨਾਮਪ੍ਰੀਤ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮਨਾਉਣ ਦਾ ਮੁੱਖ ਉਦੇਸ਼ ਦਿਵਿਆਂਗਤਾ ਦੇ ਮੁੱਦਿਆਂ ਦੀ ਸਮਝ ਨੂੰ ਉਤਸ਼ਾਹਿਤ ਕਰਨਾ ਅਤੇ ਦਿਵਿਆਂਗ ਵਿਅਕਤੀਆਂ ਦੇ ਸਨਮਾਨ, ਅਧਿਕਾਰਾਂ ਅਤੇ ਤੰਦਰੁਸਤੀ ਲਈ ਸਮਰਥਨ ਜੁਟਾਉਣਾ ਹੈ।

ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਸਧਾਰਨ ਵਿਅਕਤੀਆਂ ਦੀ ਤਰ੍ਹਾਂ ਰਹਿਣ ਦੇ ਯੋਗ ਬਣਾਉਣ ਦੀ ਕੋਸ਼ਿਸ਼ ਕਰਨ ਲਈ ਇਹ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਦਿਵਿਆਂਗ ਵੀ ਹਰ ਵਿਅਕਤੀ ਦੀ ਤਰ੍ਹਾਂ ਹਰ ਤਰ੍ਹਾਂ ਦੀ ਸਰਗਰਮੀ ਵਿਚ ਬਰਾਬਰਤਾ ਦਾ ਲਾਭ ਲੈ ਸਕਣ। ਇਸ ਦੌਰਾਨ ਬੱਚਿਆਂ ਦੇ ਹੱਥਾਂ ‘ਚ ਦਿਵਿਆਂਗ ਬੱਚਿਆਂ ਤੇ ਵੱਡਿਆਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਬੈਨਰ ਫੜੇ ਹੋਏ ਸਨ। ਇਸ ਮੌਕੇ ਸੀਐੱਚਟੀ ਗੁਰਬਿੰਦਰ ਕੌਰ ਦੰਦੀਵਾਲ , ਬਲਵਿੰਦਰ ਸਿੰਘ ਬੋਪਾਰਾਏ, ਰਾਕੇਸ਼ ਮਿੱਤਲ, ਵੈਭਵ ਗੋਇਲ, ਹਰਿੰਦਰ ਸਿੰਘ, ਜਗਦੀਪ ਕੌਰ, ਰਾਜਵੀਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।

 

Media PBN Staff

Media PBN Staff