ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਰਾਜ ਭਵਨ ਪੰਜਾਬ ਦਾ ਨਾਮ ਵੀ ਬਦਲਿਆ

All Latest NewsNews FlashPunjab NewsTop BreakingTOP STORIES

 

Punjab News- ਰਾਜ ਭਵਨ ਪੰਜਾਬ ਦਾ ਨਾਮ ਬਦਲਣ ਨੂੰ ਰਾਜਪਾਲ ਕਟਾਰੀਆ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ, 4 ਦਸੰਬਰ 2025 (Media PBN) Punjab News ਰਾਜ ਭਵਨ ਪੰਜਾਬ ਦਾ ਨਾਮ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਬਦਲ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਰਾਜ ਭਵਨ ਪੰਜਾਬ ਨੂੰ ਹੁਣ ਲੋਕ ਭਵਨ ਪੰਜਾਬ ਦੇ ਨਾਮ ਨਾਲ ਬੁਲਾਇਆ ਜਾਵੇਗਾ।

ਕੇਂਦਰ ਸਰਕਾਰ ਦੁਆਰਾ ਇਸ ਸਬੰਧੀ ਇੱਕ ਅਧਿਕਾਰਿਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਕੇਂਦਰ ਨੇ ਲਿਖਿਆ ਹੈ ਕਿ ਰਾਜ ਭਵਨ ਪੰਜਾਬ ਦਾ ਨਾਮ ਹੁਣ ਲੋਕ ਭਵਨ ਪੰਜਾਬ ਹੋਵੇਗਾ।

ਰਾਜਪਾਲ ਕਟਾਰੀਆ ਨੇ ਰਾਜ ਭਵਨ ਦਾ ਨਾਮ ਬਦਲਣ ਨੂੰ ਦਿੱਤੀ ਮਨਜ਼ੂਰੀ

ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ, ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਦਾ ਨਾਮ ਬਦਲ ਕੇ ਲੋਕ ਭਵਨ ਪੰਜਾਬ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨੋਟੀਫਿਕੇਸ਼ਨ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਦੁਆਰਾ ਜਾਰੀ ਕੀਤਾ ਗਿਆ ਸੀ।

ਕੇਂਦਰੀ ਗ੍ਰਹਿ ਵਿਭਾਗ ਨੇ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਦੇ ਤਹਿਤ ਦੇਸ਼ ਭਰ ਵਿੱਚ ਰਾਜ ਭਵਨ ਦਾ ਨਾਮ ਹੁਣ ਲੋਕ ਭਵਨ ਕਰ ਦਿੱਤਾ ਗਿਆ ਸੀ।

ਇਸ ਦੇ ਅਨੁਸਾਰ, ਰਾਜਪਾਲ ਨੇ ਇਸ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜ ਭਵਨ ਦੇ ਅਧਿਕਾਰਤ ਵਟਸਐਪ ਗਰੁੱਪ ਦਾ ਨਾਮ ਵੀ ਬਦਲ ਕੇ ਲੋਕ ਭਵਨ, ਪੰਜਾਬ ਕਰ ਦਿੱਤਾ ਗਿਆ ਹੈ।

 

Media PBN Staff

Media PBN Staff