ਵੱਡੀ ਖ਼ਬਰ: AAP ਵਿਧਾਇਕ ਦਾ ਪੱਗਾਂ ਬਾਰੇ ਵਿਵਾਦਿਤ ਬਿਆਨ, ਕਿਹਾ… ‘ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਨੇ!’

All Latest NewsNews FlashPolitics/ OpinionPunjab NewsTop BreakingTOP STORIES

 

ਡੇਰਾ ਬਾਬਾ ਨਾਨਕ, 4 ਦਸੰਬਰ 2025 (Media PBN)-

ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਰੰਧਾਵਾ ਦਾ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਨਾਮਜ਼ਦਗੀਆਂ ਭਰਦੇ ਸਮੇਂ ਵਿਵਾਦਿਤ ਬਿਆਨ ਸਾਹਮਣੇ ਆਇਆ। ਜਿਸ ‘ਚ MLA ਗੁਰਦੀਪ ਸਿੰਘ ਰੰਧਾਵਾ ਕਹਿ ਰਹੇ ਹਨ ਕਿ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ, ਲੱਥ ਵੀ ਜਾਂਦੀਆਂ ਨੇ।

ਦਰਅਸਲ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਨਾਮਜ਼ਦਗੀਆਂ ਭਰਦੇ ਸਮੇਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਤਕਰਾਰ ਇੱਥੋ ਤੱਕ ਵੱਧ ਗਈ ਕਿ ਦੋਵੇਂ ਧਿਰਾਂ ‘ਚ ਹੱਥੋ-ਪਾਈ ਹੋ ਗਈ ਅਤੇ ਇਸ ਖਿੱਚ ਧੂਹ ‘ਚ ਕਈਆਂ ਦੀਆਂ ਪੱਗਾਂ ਵੀ ਲੱਥੀਆਂ ਹਨ।

ਪੱਗਾਂ ਲੱਥਣ ਅਤੇ ਨਾਮਜ਼ਦਗੀ ਸਮੇਂ ਹੋਈ ਝੜਪ ਬਾਰੇ ਜਦੋਂ ਗੁਰਦੀਪ ਰੰਧਾਵੇ ਨੂੰ ਪੁੱਛਿਆ ਗਿਆ ਤਾਂ, ਉਸਨੇ ਸਿੱਧਾ ਹੀ ਮੀਡੀਆ ਦੇ ਕੈਮਰਿਆਂ ਸਾਹਮਣੇ ਕਹਿ ਦਿੱਤਾ ਕਿ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ, ਲੱਥ ਵੀ ਜਾਂਦੀਆਂ ਨੇ।

ਇੱਥੇ ਦੱਸ ਦਈਏ ਕਾਂਗਰਸੀ ਐਮਪੀ ਸੁਖਜਿੰਦਰ ਰੰਧਾਵਾ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਅਤੇ ਐਮਐਲਏ ‘ਤੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਉਮੀਦਵਾਰਾਂ ਨਾਲ ਕੁੱਟਮਾਰ ਕਰਨ ਦੇ ਆਰੋਪ ਲਗਾਏ ਸਨ।

 

Media PBN Staff

Media PBN Staff