ਵੱਡੀ ਖ਼ਬਰ: BLOs ਨੂੰ ਚੋਣ ਡਿਊਟੀ ਤੋਂ ਮਿਲੀ ਛੋਟ, ਪੜ੍ਹੋ ਪੱਤਰ
ਵੱਡੀ ਖ਼ਬਰ: BLOs ਨੂੰ ਚੋਣ ਡਿਊਟੀ ਤੋਂ ਮਿਲੀ ਛੋਟ, ਪੜ੍ਹੋ ਪੱਤਰ
ਚੰਡੀਗੜ੍ਹ, 10 ਦਸੰਬਰ 2025 (Media PBN)
ਬੀ.ਐਲ.ਓਜ਼. ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਦੇਣ ਬਾਰੇ ਚੋਣ ਕਮਿਸ਼ਨ ਨੇ ਵੱਡਾ ਫ਼ੈਸਲਾ ਲਿਆ ਹੈ।
ਇਸ ਬਾਰੇ ਚੋਣ ਕਮਿਸ਼ਨ ਪੰਜਾਬ ਨੇ ਸੂਬੇ ਦੇ ਸਾਰੇ ਡੀਸੀਜ਼ ਕਮ ਜ਼ਿਲ੍ਹਾ ਚੋਣ ਅਫ਼ਸਰ ਨੂੰ ਇਕ ਪੱਤਰ ਜਾਰੀ ਕਰਦਿਆਂ ਉਪਰੋਕਤ ਵਿਸ਼ੇ (BLOs ਨੂੰ ਚੋਣ ਡਿਊਟੀ ਤੋਂ ਮਿਲੀ ਛੋਟ) ਦੇ ਸਬੰਧ ਵਿੱਚ ਮੁੱਖ ਚੋਣ ਅਫਸਰ, ਪੰਜਾਬ ਦੇ ਇਹ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਰਾਜ ਵਿੱਚ ਚੱਲ ਰਹੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਕੰਮ ਵਿੱਚ ਬੀ.ਐਲ.ਓਜ਼. ਦੀ ਡਿਊਟੀ ਬਤੌਰ ਪੋਲਿੰਗ ਸਟਾਫ ਲਗਾਈ ਗਈ ਹੈ।
ਇਸ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਸ ਸਮੇਂ ਸਮੂਹ ਜ਼ਿਲ੍ਹਿਆਂ ਵਿੱਚ ਵੋਟਰ ਸੂਚੀ ਦੀ ਲਗਾਤਾਰ ਸੁਧਾਈ, ਅਤੇ ਵੋਟਰ ਸ਼ਨਾਖਤੀ ਕਾਰਡ ਦਾ ਕੰਮ ਜਿਲ੍ਹਾ ਪੱਧਰ ਅਤੇ ਈ.ਆਰ.ਓ. ਪੱਧਰ ਤੇ ਚਲ ਰਿਹਾ ਹੈ ਜੋ ਕਿ ਅਹਿਮ ਕੰਮ ਹੈ।
ਇਸ ਦੇ ਨਾਲ ਹੀ ਆਪਣੇ ਪਿਰਤੀ ਵਿਭਾਗ ਦੇ ਕੰਮ ਤੋਂ ਇਲਾਵਾ SIR ਦੀ Pre revision ਅਤੇ voter mapping ਦਾ ਕੰਮ ਬੀ.ਐਲ.ਓਜ਼. ਕਰ ਰਹੇ ਹਨ। ਜੋ ਕਿ ਇਕ ਅਹਿਮ ਕੰਮ ਹੈ ਅਤੇ ਇਸਦੀ ਪ੍ਰਗਤੀ ਦਾ
ਰਿਵਿਊ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਹਰੇਕ ਹਫ਼ਤੇ ਕੀਤਾ ਜਾਂਦਾ ਹੈ।
ਉਕਤ ਸਥਿਤੀ ਨੂੰ ਮੱਦੇਨਜਰ ਰੱਖਦੇ ਹੋਏ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਬੀ.ਐਲ.ਓਜ਼. ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਬੀ.ਐਲ.ਓਜ਼. ਦੀ ਡਿਊਟੀ ਕਿਸੇ ਵੀ ਵਾਧੂ ਕੰਮ ਲਈ ਨਾ ਲਗਾਈ ਜਾਵੇ।


