ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ BPEO ਵਿਰੁੱਧ ਕਾਰਵਾਈ ਦੀ ਤਿਆਰੀ, ਜਾਰੀ ਹੋਇਆ ਪੱਤਰ
ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ BPEO ਵਿਰੁੱਧ ਕਾਰਵਾਈ ਦੀ ਤਿਆਰੀ, ਜਾਰੀ ਹੋਇਆ ਪੱਤਰ
ਚੰਡੀਗੜ੍ਹ, 10 ਦਸੰਬਰ 2025 (Media PBN) –
ਸਿੱਖਿਆ ਵਿਭਾਗ ਵੱਲੋਂ ਕੁੱਝ ਅਧਿਆਪਕਾਂ ਅਤੇ BPEO ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਖਿੱਚ ਲਈ ਹੈ। ਇਸ ਬਾਰੇ ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਨੂੰ ਕਰਕੇ ਬੱਚਿਆਂ ਦੀ ਇੰਨਰੋਲਮੈਂਟ ਸਬੰਧੀ ਪੱਤਰ ਜਾਰੀ ਹੈ।

ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਦਿਆਂ ਸਮੂਹ DEO ਨੂੰ ਲਿਖਿਆ ਕਿ, ਬੱਚਿਆਂ ਦੀ ਇੰਨਰੋਲਮੈਂਟ ਬਾਰੇ 03-12-2025 ਨੂੰ ਸਟੇਟ ਰਿਵੀਊ ਮੀਟਿੰਗ ਵਿੱਚ ਹੋਏ ਆਦੇਸ਼ਾਂ ਦੇ ਸਨਮੁੱਖ ਲਿਖਿਆ ਜਾਂਦਾ ਹੈ ਕਿ, ਆਪਦੇ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ (PPT ਦੇ ਅਨੁਸਾਰ) ਵਿੱਚ ਬੱਚਿਆਂ ਦੀ ਇੰਨਰੋਲਮੈਂਟ ਘਟੀ ਹੈ।
ਪਰ ਉਹਨਾਂ ਸਕੂਲਾਂ ਵਿੱਚ ਟੀਚਰ ਕੰਮ ਕਰਦੇ ਸਨ। ਇਹਨਾਂ ਸਕੂਲਾਂ ਵਿੱਚ ਸੈਸ਼ਨ 2021-22, 2022-23 2023-24 ਵਿੱਚ ਜੋ ਬੱਚਿਆਂ ਦੀ ਗਿਣਤੀ ਸੀ, ਉਸ ਗਿਣਤੀ ਨਾਲੋਂ ਸੈਸ਼ਨ 2024-25 ਅਤੇ 2025-26 ਵਿੱਚ ਬੱਚਿਆਂ ਦੀ ਗਿਣਤੀ ਘਟੀ ਹੈ।
ਇਹਨਾਂ ਸਕੂਲਾਂ ਵਿੱਚ ਉਸ ਸਮੇਂ ਦੌਰਾਨ ਜੋ ਟੀਚਰ ਸਕੂਲ ਵਿੱਚ ਕੰਮ ਕਰਦੇ ਸਨ, ਉਹਨਾਂ ਦੇ ਸਮੇਂ ਵਿੱਚ ਇੰਨਰੋਲਮੈਂਟ ਵਧਾਉਣ ਵਿੱਚ ਮਾੜਾ ਪ੍ਰਦਰਸ਼ਨ ਦਿੱਤਾ ਗਿਆ।
ਇਸ ਲਈ ਜਿਨ੍ਹਾਂ ਸਕੂਲਾਂ ਵਿੱਚ ਸੈਸ਼ਨ ਵਾਰ ਬੱਚਿਆਂ ਦੀ ਗਿਣਤੀ ਘਟੀ ਹੈ, ਉਨਾਂ ਸਕੂਲਾਂ ਵਿੱਚ ਕੰਮ ਕਰਦੇ ਈਟੀਟੀ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਤੋਂ ਇਲਾਵਾ ਸਬੰਧਤ ਬੀਪੀਈਓ ਦੀ ਸੂਚਨਾ ਨਿਮਨਲਿਖਤ ਪ੍ਰੋਫਾਰਮੇ ਵਿੱਚ ਟਿੱਪਣੀ ਸਹਿਤ ਤੁਰੰਤ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

