ਵੱਡੀ ਖਬਰ: ਸਾਬਕਾ AAP ਵਿਧਾਇਕ ਦੇ ਭਤੀਜੇ ਦਾ ਬੇਰਹਿਮੀ ਨਾਲ ਕਤਲ

All Latest NewsNews FlashPunjab NewsTop BreakingTOP STORIES

 

ਵੱਡੀ ਖਬਰ: ਸਾਬਕਾ AAP ਵਿਧਾਇਕ ਦੇ ਭਤੀਜੇ ਦਾ ਬੇਰਹਿਮੀ ਨਾਲ ਕਤਲ

ਚੰਡੀਗੜ੍ਹ, 13 ਦਸੰਬਰ 2025 (Media PBN)

ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਰਹਿ ਚੁੱਕੇ ਅਤੇ ਇਸ ਵੇਲੇ ਭਾਜਪਾ ਵਿੱਚ ਸੀਨੀਅਰ ਲੀਡਰ ਵਜੋਂ ਸੇਵਾਵਾਂ ਨਿਭਾ ਰਹੇ ਸ਼ੀਤਲ ਅੰਗੂਰਾਲ ਦੇ ਭਤੀਜੇ ਵਿਕਾਸ ਅੰਗੁਰਾਲ ਦਾ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ।

ਮੀਡੀਆ ਰਿਪੋਰਟਾਂ ਮੁਤਾਬਿਕ, ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਲੰਘੀ ਰਾਤ ਵਾਪਰੀ। ਸਾਬਕਾ ਵਿਧਾਇਕ ਨੇ ਆਪਣੇ ਭਤੀਜੇ ਦੇ ਕਤਲ ਨੂੰ ਲੈ ਕੇ ਜਿੱਥੇ ਪੁਲਿਸ ਪਾਰਟੀ ਉੱਤੇ ਸਵਾਲ ਚੁੱਕੇ ਹਨ, ਉੱਥੇ ਹੀ ਮੌਜੂਦਾ ਸਰਕਾਰ ਦੀ ਕਾਨੂੰਨ ਵਿਵਸਥਾ ਉੱਤੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।

ਸਾਬਕਾ ਵਿਧਾਇਕ ਨੇ ਕਿਹਾ ਕਿ ਉਹਨਾਂ ਦੇ ਭਤੀਜੇ ਦਾ ਕਤਲ ਕਥਿਤ ਤੌਰ ‘ਤੇ ਆਮ ਆਦਮੀ ਪਾਰਟੀ ਨਾਲ ਜੁੜੇ ਇੱਕ ਆਗੂ ਵੱਲੋਂ ਕੀਤਾ ਗਿਆ ਹੈ, ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਕਦਮਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ।

ਦੱਸ ਦਈਏ ਕਿ ਇਹ ਕੋਈ ਪਹਿਲਾ ਕਤਲ ਨਹੀਂ, ਇਸ ਤੋਂ ਪਹਿਲਾਂ ਵੀ ਪੰਜਾਬ ਅੰਦਰ ਰੋਜ਼ਾਨਾ ਹੀ ਛੇ-ਸੱਤ ਕਤਲਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਿਸ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵਿਰੋਧੀ ਧਿਰਾਂ ਸਮੇਤ ਆਮ ਲੋਕ ਵੀ ਸਵਾਲ ਚੁੱਕ ਰਹੇ ਹਨ।

ਹਾਲਾਂਕਿ ਸੱਤਾ ਧਿਰ ਦੇ ਆਗੂ ਇਹਨਾਂ ਕਤਲਾਂ ‘ਤੇ ਚੁੱਪੀ ਵੱਟਦੇ ਹੋਏ ਪਿਛਲੀਆਂ ਸਰਕਾਰਾਂ ਦੇ ਰਾਜ ਸਮੇਂ ਹੋਏ ਕਤਲਾਂ ਦਾ ਜ਼ਿਕਰ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਹਮੇਸ਼ਾ ਦੀ ਤਰ੍ਹਾਂ ਭੱਜ ਰਹੇ ਹਨ।

ਪੰਜਾਬ ਦੇ ਅੰਦਰ ਵਾਪਰ ਰਹੀਆਂ ਇਹਨਾਂ ਕਤਲਾਂ ਦੀਆਂ ਵਾਰਦਾਤਾਂ ਦੇ ਕਾਰਨ ਲੋਕਾਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਹੈ ਕਿਉਂਕਿ ਪੰਜਾਬ ਅੰਦਰ ਕੋਈ ਵੀ ਦਿਨ ਅਜਿਹਾ ਖਾਲੀ ਨਹੀਂ ਜਾ ਰਿਹਾ, ਜਿਸ ਦਿਨ ਕੋਈ ਕਤਲ ਜਾਂ ਫਿਰ ਲੁੱਟ ਖੋਹ ਦੀ ਵਾਰਦਾਤ ਨਾ ਵਾਪਰੀ ਹੋਵੇ।

 

Media PBN Staff

Media PBN Staff