ਪੰਜਾਬ ‘ਚ ਸਿਰਫ ਪੋਲਿੰਗ ਸਟਾਫ ਨੂੰ ਅੱਜ ਛੁੱਟੀ, ਜਿਨਾਂ ਦੀ ਡਿਊਟੀ ਨਹੀਂ ਸੀ- ਉਹ ਜਾਣਗੇ ਸਕੂਲ!
ਪੰਜਾਬ ‘ਚ ਸਿਰਫ ਪੋਲਿੰਗ ਸਟਾਫ ਨੂੰ ਅੱਜ ਛੁੱਟੀ, ਜਿਨਾਂ ਦੀ ਡਿਊਟੀ ਨਹੀਂ ਸੀ- ਉਹ ਜਾਣਗੇ ਸਕੂਲ!
ਚੰਡੀਗੜ੍ਹ, 15 ਦਸੰਬਰ 2025 (Media PBN)
ਪੰਜਾਬ ਵਿੱਚ ਬੀਤੇ ਕੱਲ ਪਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਦੇ ਸੰਬੰਧ ਵਿੱਚ ਜਿੱਥੇ ਵੱਡੇ ਪੱਧਰ ‘ਤੇ ਅਧਿਆਪਕਾਂ ਅਤੇ ਹੋਰਨਾਂ ਵੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸੀ।
ਉੱਥੇ ਹੀ ਅਧਿਆਪਕਾਂ ਵਿੱਚ ਬੀਤੇ ਦੋ ਦਿਨ ਤੋਂ ਹੀ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਸੀ, ਕਿ ਪੰਜਾਬ ਸਰਕਾਰ ਅਤੇ ਕਮਿਸ਼ਨ 15 ਦਸੰਬਰ ਦੀ ਛੁੱਟੀ ਕਰੇਗਾ ਜਾਂ ਨਹੀਂ।
ਪਰ ਲੰਘੀ ਦੇਰ ਰਾਤ ਨੂੰ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਜੋ ਪੋਲਿੰਗ ਸਟਾਫ ਇਹਨਾਂ ਚੋਣਾਂ ਵਿੱਚ ਡਿਊਟੀਆਂ ਨਿਭਾਉਂਦਾ ਰਿਹਾ, ਉਹਨਾਂ ਲਈ ਹੀ 15 ਦਸੰਬਰ ਦੀ ਛੁੱਟੀ ਹੋਵੇਗੀ। ਜਦੋਂ ਕਿ ਜਿਨਾਂ ਦੀ ਡਿਊਟੀ ਇਹਨਾਂ ਚੋਣਾਂ ਦੇ ਵਿੱਚ ਨਹੀਂ ਲੱਗੀ, ਉਹ ਸਟਾਫ ਸਕੂਲ ਜਾਵੇਗਾ।
ਕੰਪਨਸੇਟਰੀ ਛੁੱਟੀ ਦੇਣ ਦੇ ਹੁਕਮ
ਚੋਣ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ, ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਪੋਲਿੰਗ ਸਟਾਫ਼ ਦੀ ਮੰਗ ਅਨੁਸਾਰ ਉਨ੍ਹਾਂ ਨੂੰ 15 ਦਸੰਬਰ 2025 ਦੀ ਕੰਪਨਸੇਟਰੀ ਛੁੱਟੀ ਦੇਣ ਦੇ ਹੁਕਮ ਦਿੱਤੇ ਗਏ ਹਨ।

