ਵੱਡੀ ਖ਼ਬਰ: ਕੈਨੇਡਾ ਪੁਲਿਸ ਵੱਲੋਂ 9 ਪੰਜਾਬੀ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ, ਨਾਲ ਹੀ ਦਿੱਤੀ ਚੇਤਾਵਨੀ

All Latest NewsNews FlashPunjab NewsTop BreakingTOP STORIES

 

ਵੱਡੀ ਖ਼ਬਰ: ਕੈਨੇਡਾ ਪੁਲਿਸ ਵੱਲੋਂ 9 ਪੰਜਾਬੀ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ, ਨਾਲ ਹੀ ਦਿੱਤੀ ਚੇਤਾਵਨੀ

Canada, 16 Dec 2025:

ਉੱਚ-ਪੱਧਰੀ ਗੈਂਗ ਹਿੰਸਾ ਨਾਲ ਜੁੜੇ 11 ਵਿਅਕਤੀਆਂ ਵਿਰੁੱਧ ਕੈਨੇਡਾ ਪੁਲਿਸ ਨੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਨੇ ਜਨਤਾ ਨੂੰ ਉਨ੍ਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

ਇਨ੍ਹਾਂ 11 ਵਿਅਕਤੀਆਂ ਵਿੱਚੋਂ ਨੌਂ ਪੰਜਾਬੀ ਮੂਲ ਦੇ ਹਨ। ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਕਿਹਾ ਕਿ ਉਹ ਸੂਬੇ ਵਿੱਚ ਕਈ ਕਤਲਾਂ ਅਤੇ ਗੋਲੀਬਾਰੀ ਨਾਲ ਜੁੜੇ ਹੋਏ ਸਨ।

ਕੰਬਾਈਨਡ ਫੋਰੀਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਅਸਿਸਟੈਂਟ ਕਮਾਂਡਰ ਮੈਨੀ ਮਾਨ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਵੱਧ ਸੰਭਾਵਨਾ ਹੈ ਕਿ ਕੋਈ ਵਿਰੋਧੀ ਗੈਂਗਸਟਰ ਉਨ੍ਹਾਂ ਨੂੰ ਹਿੰਸਾ ਲਈ ਨਿਸ਼ਾਨਾ ਬਣਾਏਗਾ।

Canada Police: ਕੈਨੇਡਾ ਪੁਲਿਸ ਨੇ ਪੰਜਾਬੀ ਗੈਂਗਸਟਰਾਂ ਦੀਆਂ ਫੋਟੋਆਂ ਕੀਤੀਆਂ ਜਾਰੀ, ਲੋਕਾਂ ਨੂੰ ਦਿੱਤੀ ਆਹ ਚੇਤਾਵਨੀ; ਜਾਣੋ ਲਿਸਟ 'ਚ ਕਿਹੜੇ ਨਾਮੀ ਬਦਮਾਸ਼ਾਂ ਦੇ ਨਾਮ ਸ਼ਾਮਲ?

ਪੁਲਿਸ ਦੁਆਰਾ ਜਾਰੀ ਕੀਤੇ ਗਏ ਪੋਸਟਰਾਂ ਵਿੱਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸ਼ਰਮਾ (35), ਬਰਿੰਦਰ ਧਾਲੀਵਾਲ (39), ਐਂਟੀ ਸੇਂਟ ਪੀਅਰ (40), ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸਫ਼ ਵਿਟਲੌਕ (40), ਸਮਰੂਪ ਗਿੱਲ (29), ਸੁਪਦੀਸ਼ ਗਿੱਲ (28), ਅਤੇ ਸੁਖਦੀਪ ਪੰਸਲ (33) ਦੇ ਨਾਮ ਸ਼ਾਮਲ ਹਨ।

ਕੈਨੇਡਾ ਤੋਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਖਾਸ ਕਥਿਤ ਅਪਰਾਧੀਆਂ ਤੋਂ ਦੂਰ ਰਹਿਣ ਦੀਆਂ ਅਜਿਹੀਆਂ ਚੇਤਾਵਨੀਆਂ ਪਹਿਲਾਂ ਕਦੇ ਨਹੀਂ ਸੁਣੀਆਂ ਗਈਆਂ ਸਨ, ਪਰ ਹਾਲ ਹੀ ਦੇ ਸਾਲਾਂ ਵਿੱਚ ਇਸ ਵਿੱਚ ਵਾਧਾ ਹੋਇਆ ਹੈ। ਖ਼ਬਰ ਸ੍ਰੋਤ- ABP

 

Media PBN Staff

Media PBN Staff