BREAKING: ਸੁਖਬੀਰ ਬਾਦਲ ਨੇ 2027 ਦੀਆਂ ਚੋਣਾਂ ਲੜਨ ਬਾਰੇ ਵੱਡਾ ਐਲਾਨ, ਪੜ੍ਹੋ ਪੂਰੀ ਖਬਰ

All Latest NewsNews FlashPolitics/ OpinionPunjab NewsTop BreakingTOP STORIES

 

BREAKING: ਸੁਖਬੀਰ ਬਾਦਲ ਨੇ 2027 ਦੀਆਂ ਚੋਣਾਂ ਲੜਨ ਬਾਰੇ ਵੱਡਾ ਐਲਾਨ, ਪੜ੍ਹੋ ਪੂਰੀ ਖਬਰ

ਚੰਡੀਗੜ੍ਹ, 8 ਦਸੰਬਰ 2025 (Media PBN)

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2017 ਦੀਆਂ ਚੋਣਾਂ ਬਾਰੇ ਵੱਡਾ ਐਲਾਨ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਇਹ ਐਲਾਨ ਕੀਤਾ ਕਿ ਉਹ 2027 ਦੀਆਂ ਚੋਣਾਂ ਗਿੱਦੜਬਾਹਾ ਤੋਂ ਲੜਨਗੇ।

ਸੁਖਬੀਰ ਬਾਦਲ ਨੇ ਕਿਹਾ ਕਿ, ਇੱਥੋਂ ਦੇ ਲੋਕਾਂ ਦੀ ਡਿਮਾਂਡ ਹੈ ਕਿ ਉਹ (ਸੁਖਬੀਰ) 2027 ਦੀਆਂ ਚੋਣਾਂ ਗਿੱਦੜਵਾਹਾ ਤੋਂ ਲੜਨ।

ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਗਿੱਦੜਵਾਹ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਸੁਖਬੀਰ ਬਾਦਲ ਜਲਾਲਾਬਾਦ ਤੋਂ ਚੋਣ ਲੜਦੇ ਰਹੇ ਹਨ।

ਦੱਸਣਾ ਬਣਦਾ ਹੈ ਕਿ ਅਕਾਲੀ ਦਲ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਸਦਭਾਵਨਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਜਿਸ ਦੇ ਤਹਿਤ ਪਿੰਡ ਬਾਦਲ ਵਿਖੇ ਅੱਜ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ ਅਤੇ ਉੱਥੇ ਸੁਖਬੀਰ ਬਾਦਲ ਨੇ ਚੋਣਾਂ ਲੜਨ ਦਾ ਐਲਾਨ ਕੀਤਾ।

 

Media PBN Staff

Media PBN Staff