ਸਿੱਖਿਆ ਵਿਭਾਗ ਵੱਲੋਂ ਸਕੂਲ ਹੈੱਡਮਾਸਟਰ ਸਸਪੈਂਡ

All Latest NewsNews FlashPunjab NewsTop BreakingTOP STORIES

 

ਸਿੱਖਿਆ ਵਿਭਾਗ ਵੱਲੋਂ ਸਕੂਲ ਹੈੱਡਮਾਸਟਰ ਸਸਪੈਂਡ

Punjab News, 17 Dec 2025 (Media PBN)

ਸਿੱਖਿਆ ਵਿਭਾਗ ਨੇ ਕਾਰਵਾਈ ਕਰਦਿਆਂ ਹੋਇਆ ਸਖ਼ਤ ਕਾਰਵਾਈ ਕਰਦਿਆਂ ਹੋਇਆ ਮੁੱਖ ਅਧਿਆਪਕਾ ਨੀਨਾ ਰਾਣੀ ਨੂੰ ਸਸਪੈਂਡ ਕਰ ਦਿੱਤਾ ਗਿਆ। ਪੰਜ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਦਰਅਸਲ, ਇਹ ਸਾਰਾ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਬੀਤੇ ਦਿਨ ਕੈਬਨਿਟ ਮੰਤਰੀ ਹਰਪਾਲ ਚੀਮਾ ਨਾਭਾ ਦੀ ਨਵੀਂ ਬਸਤੀ ਭਾਦਸੋ-1 (ਪਟਿਆਲਾ) ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਚੈਕਿੰਗ ਕਰਨ ਪਹੁੰਚੇ ਸਨ, ਜਿਸ ਤੋਂ ਬਾਅਦ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ।

ਜਾਣਕਾਰੀ ਅਨੁਸਾਰ, ਕੁਝ ਦਿਨ ਪਹਿਲਾਂ ਹਰਪਾਲ ਚੀਮਾ ਨੇ ਸਕੂਲ ਦੇ ਵਿੱਚ ਅਚਾਨਕ ਚੈਕਿੰਗ ਕੀਤੀ ਸੀ ਤਾਂ ਸਕੂਲ ਦੇ ਵਿੱਚ ਸਾਫ਼ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਸੀ, ਜਿਹੜਾ ਖਾਣਾ ਬੱਚਿਆਂ ਨੂੰ ਮਿਡ ਡੇ ਮੀਲ ਦਿੱਤਾ ਜਾਂਦਾ ਹੈ, ਉਹਦੇ ਵਿੱਚ ਸੁੰਸਰੀ ਪੈ ਚੁੱਕੀ ਸੀ, ਹਾਜ਼ਰੀ ਰਜਿਸਟਰ ਮੇਨਟੇਨ ਨਹੀਂ ਸੀ।

ਹਰਪਾਲ ਚੀਮਾ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਕਿ ਸਕੂਲ ਦੀ ਨੁਹਾਰ ਬਦਲਣ ਦੇ ਲਈ, ਸਕੂਲ ਨੂੰ 45 ਲੱਖ ਰੁਪਏ ਦਿੱਤੇ, ਉਹ ਖੁਦ ਇਸ ਸਕੂਲ ਦੇ ਸਟੂਡੈਂਟ ਰਹਿ ਚੁੱਕੇ ਹਨ, ਤੇ ਉਹ ਸਕੂਲ ਦੇ ਵਿੱਚ ਅਚਾਨਕ ਚੈਕਿੰਗ ਕਰਨ ਦੇ ਲਈ ਪਹੁੰਚੇ ਸੀ।

ਜਿਸ ਤੋਂ ਬਾਅਦ ਉੱਥੇ ਜਿਹੜੇ ਪ੍ਰਬੰਧ ਸੀ ਉਹ ਠੀਕ ਨਹੀਂ ਪਾਏ ਗਏ, ਜਿਸ ਤੋਂ ਬਾਅਦ ਇਸ ਸਬੰਧੀ ਕਾਰਵਾਈ ਕਰਨ ਲਈ ਸਿੱਖਿਆ ਵਿਭਾਗ ਨੂੰ ਲਿਖਿਆ ਗਿਆ।

ਹੁਣ ਸਿੱਖਿਆ ਵਿਭਾਗ ਨੇ ਸਖ਼ਤ ਐਕਸ਼ਨ ਲੈਂਦਿਆਂ ਹੋਇਆ ਸਕੂਲ ਦੀ ਮੁੱਖ ਅਧਿਆਪਕਾ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਪੰਜ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ।

 

Media PBN Staff

Media PBN Staff