ਵੱਡੀ ਖ਼ਬਰ: ਚੋਣ ਡਿਊਟੀ ‘ਤੇ ਜਾ ਰਹੇ ਮੁਲਾਜ਼ਮ ‘ਤੇ ਕਾਤਲਾਨਾ ਹਮਲਾ, FIR ਦਰਜ
ਵੱਡੀ ਖ਼ਬਰ: ਚੋਣ ਡਿਊਟੀ ‘ਤੇ ਜਾ ਰਹੇ ਮੁਲਾਜ਼ਮ ‘ਤੇ ਕਾਤਲਾਨਾ ਹਮਲਾ, FIR ਦਰਜ
ਬਰਨਾਲਾ, 17 Dec 2025 –
ਬਰਨਾਲਾ ‘ਚ ਚੋਣ ਤੇ ਜਾ ਰਹੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ‘ਤੇ ਕਾਤਲਾਨਾ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਪੰਚਾਇਤ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਡਿਊਟੀ ਲਈ ਐਸਡੀ ਕਾਲਜ ਜਾ ਇੰਸਪੈਕਟਰ ਰਿਹਾ ਸੀ।
ਪੀਟੀਸੀ ਦੀ ਖ਼ਬਰ ਅਨੁਸਾਰ, ਇੰਸਪੈਕਟਰ ਅੰਕੁਸ਼ ਕੁਮਾਰ ਨੇ ਦੱਸਿਆ ਕਿ ਉਹ 15 ਦਸੰਬਰ ਦੀ ਰਾਤ 10 ਵਜੇ ਦੇ ਕਰੀਬ ਵੋਟਿੰਗ ਡਿਊਟੀ ਲਈ ਆਪਣੇ ਘਰ ਤੋਂ ਐਸਡੀ ਕਾਲਜ ਆਪਣੀ ਸਕੂਟਰੀ ‘ਤੇ ਜਾ ਰਿਹਾ ਸੀ।
ਰਸਤੇ ਵਿੱਚ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਘੇਰ ਲਿਆ। ਉਨ੍ਹਾਂ ਨੇ ਤਲਵਾਰ ਦਿਖਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਲੁੱਟਮਾਰ ਕੀਤੀ।
ਲੁਟੇਰਿਆਂ ਨੇ ਆਪਣੇ ਮੂੰਹ ਢਕੇ ਹੋਏ ਸਨ, ਉਸਦਾ ਪਰਸ ਖੋਹ ਲਿਆ। ਫਿਰ ਉਹਨਾਂ ਨੇ ਉਸਦਾ ਮੋਬਾਈਲ ਫੋਨ ਅਤੇ ਹੋਰ ਸਮਾਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ।
ਉਸਨੇ ਦੱਸਿਆ ਕਿ ਡਕੈਤੀ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਅੰਕੁਸ਼ ਸਿੰਗਲਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਬਰਨਾਲਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
ਡੀਐਸਪੀ ਨੇ ਕਿਹਾ ਕਿ ਅਸੀਂ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਹਨ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ। ਮੁਲਜ਼ਮਾਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

