ਚੋਣ ਨਤੀਜਿਆਂ ਵਿਚਾਲੇ ਵੱਡੀ ਖ਼ਬਰ: AAP ਵਿਧਾਇਕ ਦੀ ਪਤਨੀ ਨੇ ਆਪਣੀ ਹੀ ਪਾਰਟੀ ਦੇ MLA ਨੂੰ ਦਿੱਤੀ ਨਸੀਅਤ, ਕਿਹਾ- ਹੳਮੈ ਨੇ ਹਰਾ ‘ਤਾ ਚੁਟਕੀ ਵਾਲਿਆਂ ਨੂੰ!

All Latest NewsNews FlashPolitics/ OpinionPunjab NewsTop BreakingTOP STORIES

 

ਚੋਣ ਨਤੀਜਿਆਂ ਵਿਚਾਲੇ ਵੱਡੀ ਖ਼ਬਰ: AAP ਵਿਧਾਇਕ ਦੀ ਪਤਨੀ ਨੇ ਆਪਣੀ ਹੀ ਪਾਰਟੀ ਦੇ MLA ਨੂੰ ਦਿੱਤੀ ਨਸੀਅਤ, ਕਿਹਾ- ਹੳਮੈ ਨੇ ਹਰਾ ‘ਤਾ ਚੁਟਕੀ ਵਾਲਿਆਂ ਨੂੰ!

ਫਿਰੋਜ਼ਪੁਰ, 17 Dec 2025 (Media PBN)

ਫਿਰੋਜ਼ਪੁਰ ਸ਼ਹਿਰੀ ਤੋਂ ਆਪ ਵਿਧਾਇਕ ਰਣਬੀਰ ਭੁੱਲਰ ਦੀ ਪਤਨੀ ਅਮਨਦੀਪ ਕੌਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਹੋਇਆ ਆਪਣੀ ਹੀ ਪਾਰਟੀ ਦੇ ਇੱਕ ਵਿਧਾਇਕ ਬਾਰੇ ਵੱਡਾ ਬਿਆਨ ਦਿੱਤਾ।

ਦਰਅਸਲ, ਇੱਕ ਆਪ ਵਿਧਾਇਕ ਨੇ ਪਿਛਲੇ ਦਿਨੀਂ ਮੀਡੀਆ ਵਿੱਚ ਬਿਆਨ ਦਿੰਦਿਆਂ ਆਖਿਆ ਸੀ ਕਿ ਉਹ ਚੁਟਕੀ ਦੇ ਨਾਲ ਚੋਣਾਂ ਜਿੱਤ ਜਾਣਗੇ।

ਹਾਲਾਂਕਿ ਚੋਣਾਂ ਦੇ ਨਤੀਜਿਆਂ ਵਿਚਾਲੇ ਜਦੋਂ ਕੁੱਝ ਥਾਵਾਂ ਤੋਂ ਆਪ ਉਮੀਦਵਾਰਾਂ ਦੀ ਹਾਰ ਦੀਆਂ ਖ਼ਬਰਾਂ ਸਾਹਮਣੇ ਆਈਆਂ ਤਾਂ, ਆਪ ਵਿਧਾਇਕ ਭੁੱਲਰ ਦੀ ਪਤਨੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੱਡਾ ਬਿਆਨ ਦੇ ਦਿੱਤਾ।

AAP MLA ਦੀ ਪਤਨੀ ਅਮਨਦੀਪ ਕੌਰ ਨੇ ਬਿਨ੍ਹਾਂ ਨਾਮ ਲਏ ਪੋਸਟ ਪਾਈ ਅਤੇ ਲਿਖਿਆ ਕਿ, ਹੳਮੈ ਨਹੀਂ ਕਰਨਾ ਚਾਹੀਦਾ (ਉਹੀ 2 ਘੰਟੇ‌)…. ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਹਮੇਸ਼ਾ ਕਿਹਾ ਕਿ, ਲੋਕ ਵੱਡੇ ਹੁੰਦੇ ਨੇ‌… ਸੋ ਉਸ ਚੁਟਕੀ ਦਾ ਜਵਾਬ ਲੋਕ‌ ਦੇ ਗਏ।

ਪਹਿਲਾਂ ਤਾਂ ਨਹੀਂ ਲਿਖਿਆ ਸੀ, ਕਿਉਂਕਿ ਇਲਜ਼ਾਮ ਲੱਗਣਾ ਸੀ ਕਿ ਮੇਰੀ ਪੋਸਟ ਦਾ effect ਪਿਆ ਦਿਹਾਤੀ ਖੇਤਰ ਵਿੱਚ… (ਅੱਜ ਵੀ ਇਹ ਮੇਰੇ ਨਿਜੀ ਵਿਚਾਰ ਨੇ) ਲੋਕ ਫੁਕਰਾਪੰਥੀ ਤੇ ਹੳਮੈ ਦਾ ਜਵਾਬ ਦੇਣਾ ਜਾਣਦੇ ਨੇ! ਅਮਨ

 

Media PBN Staff

Media PBN Staff