Big Breaking: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ; SHO ਸਸਪੈਂਡ
Big Breaking: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ; SHO ਸਸਪੈਂਡ
ਖੰਨਾ, 19 ਦਸੰਬਰ:
ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਖੰਨਾ ਦੇ ਥਾਣਾ ਸਿਟੀ-2 ਦੇ ਐਸਐਚਓ ਹਰਦੀਪ ਸਿੰਘ (SHO Hardeep Singh) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspended) ਕਰ ਦਿੱਤਾ ਹੈ।
ਇਹ ਕਾਰਵਾਈ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਕੀਤੀ ਗਈ ਹੈ। ਐਸਐਚਓ ‘ਤੇ ਇਹ ਗਾਜ ਵੋਟਾਂ ਦੀ ਗਿਣਤੀ ਦੌਰਾਨ ਇੱਕ ਸਿਆਸੀ ਆਗੂ ਖਿਲਾਫ਼ ਕੀਤੀ ਗਈ ਕਾਰਵਾਈ ਨੂੰ ਲੈ ਕੇ ਡਿੱਗੀ ਹੈ।
ਅਕਾਲੀ ਆਗੂ ਨੂੰ ਹਿਰਾਸਤ ‘ਚ ਲੈਣਾ ਪਿਆ ਭਾਰੀ
ਜਾਣਕਾਰੀ ਮੁਤਾਬਕ, ਇਹ ਪੂਰਾ ਮਾਮਲਾ ਅਕਾਲੀ ਦਲ ਦੇ ਆਗੂ ਯਾਦਵਿੰਦਰ ਸਿੰਘ ਯਾਦੂ (Akali Leader Yadwinder Singh Yadu) ਦੀ ਗ੍ਰਿਫਤਾਰੀ ਨਾਲ ਜੁੜਿਆ ਹੈ।
ਵੋਟਾਂ ਦੀ ਗਿਣਤੀ ਦੌਰਾਨ ਐਸਐਚਓ ਹਰਦੀਪ ਸਿੰਘ ਨੇ ਯਾਦਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ। ਵਿਭਾਗ ਨੇ ਇਸਨੂੰ ਡਿਊਟੀ ਵਿੱਚ ਕੁਤਾਹੀ ਅਤੇ ਨਿਯਮਾਂ ਦੇ ਖਿਲਾਫ਼ ਮੰਨਿਆ ਹੈ, ਜਿਸਦੇ ਚਲਦਿਆਂ ਉਨ੍ਹਾਂ ‘ਤੇ ਇਹ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ।

