Punjab News: ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਪ੍ਰਸ਼ਾਸਨ ਵੱਲੋਂ ਇੱਕ ਸਕੂਲ ਵਿੱਚ ਐਲਾਨੀ ਗਈ ਛੁੱਟੀ ‘ਤੇ ਉੱਠੇ ਸਵਾਲ!

All Latest NewsNews FlashPunjab News

 

Punjab News: ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਪ੍ਰਸ਼ਾਸਨ ਵੱਲੋਂ ਇੱਕ ਸਕੂਲ ਵਿੱਚ ਐਲਾਨੀ ਗਈ ਛੁੱਟੀ ‘ਤੇ ਉੱਠੇ ਸਵਾਲ!

Punjab News, 20 ਦਸੰਬਰ 2025 (Media PBN)

ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਰੂਪਨਗਰ ਪ੍ਰਸ਼ਾਸਨ ਦੇ ਵੱਲੋਂ ਸ੍ਰੀ ਚਮਕੌਰ ਸਾਹਿਬ ਵਿੱਚ ਸ਼ਹੀਦੀ ਸਮਾਗਮ ਦੇ ਚਲਦਿਆਂ ਇੱਕ ਸਰਕਾਰੀ ਸਕੂਲ ਵਿੱਚ ਛੁੱਟੀ ਐਲਾਨੇ ਜਾਣ ਕਾਰਨ ਨਵਾਂ ਵਿਵਾਦ ਖੜਾ ਹੋ ਗਿਆ ਹੈ। ਦਰਅਸਲ, ਪ੍ਰਸ਼ਾਸਨ ਦੇ ਵੱਲੋਂ ਇੱਕ ਸਕੂਲ ਵਿੱਚ ਹੀ ਛੁੱਟੀ ਐਲਾਨੀ ਗਈ ਹੈ, ਜਦੋਂ ਕਿ ਉਸ ਤੋਂ ਮਹਿਜ 10 ਮੀਟਰ ਨਾਲ ਲੱਗਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਛੁੱਟੀ ਬਾਰੇ ਕੋਈ ਨੋਟੀਫਿਕੇਸ਼ਨ ਜਾਂ ਫਿਰ ਫੈਸਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਨਹੀਂ ਕੀਤਾ ਗਿਆ।

ਇੱਕ ਅਧਿਆਪਕ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਵਿੱਚ ਸ਼ਹੀਦੀ ਸਮਾਗਮ ਦੇ ਚਲਦਿਆਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਨੂੰ 20 ਅਤੇ 22 ਦਸੰਬਰ ਨੂੰ ਬੰਦ ਕਰਨ ਯਾਨੀ ਕਿ ਇਸ ਸਕੂਲ ਵਿੱਚ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦੋਂ ਕਿ ਦੂਜੇ ਪਾਸੇ ਇਸ ਸਕੂਲ ਤੋਂ ਹੀ ਮਹਿਜ 10 ਮੀਟਰ ਨਾਲ ਲੱਗਦੇ ਇੱਕ ਹੋਰ ਪ੍ਰਾਇਮਰੀ ਸਕੂਲ ਨੂੰ ਛੁੱਟੀ ਦੇਣਾ ਅਧਿਕਾਰੀਆਂ ਨੇ ਠੀਕ ਹੀ ਨਹੀਂ ਸਮਝਿਆ।

ਦੂਜੇ ਪਾਸੇ ਇਸ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦੀ ਜੋੜ ਮੇਲ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਕਾਰਨ ਇੱਥੇ ਕਾਫੀ ਭੀੜ ਇਕੱਠੀ ਹੋ ਜਾਂਦੀ ਹੈ, ਜਿਸ ਦੇ ਕਾਰਨ ਕੋਈ ਦੁਰਘਟਨਾ ਵੀ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਬੱਚਿਆਂ ਦੇ ਮਾਪਿਆਂ ਦੀ ਮੰਗ ਹੈ ਕਿ ਪ੍ਰਾਇਮਰੀ ਸਕੂਲ ਵਿੱਚ ਉਹਨੇ ਦਿਨ ਤੱਕ ਛੁੱਟੀ ਐਲਾਨੀ ਜਾਵੇ, ਜਿੰਨੇ ਦਿਨ ਤੱਕ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ, ਤਾਂ ਜੋ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

 

Media PBN Staff

Media PBN Staff