Big Breaking: ਭਾਰਤ ‘ਚ ਵਾਪਰਿਆ ਵੱਡਾ ਰੇਲ ਹਾਦਸਾ!
Assam ‘ਚ ਵੱਡਾ ਰੇਲ ਹਾਦਸਾ; ਹਾਥੀਆਂ ਦੇ ਝੁੰਡ ਨਾਲ ਟਕਰਾਈ Rajdhani Express, ਅੱਠ ਹਾਥੀਆਂ ਦੀ ਮੌਤ
ਗੁਵਾਹਾਟੀ/ਹੋਜਾਈ, 20 ਦਸੰਬਰ 2025
ਅਸਾਮ (Assam) ਦੇ ਹੋਜਾਈ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ, ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੇ ਲੁਮਡਿੰਗ ਡਿਵੀਜ਼ਨ ਦੇ ਅਧੀਨ ਆਉਂਦੇ ਇਲਾਕੇ ਵਿੱਚ ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ (Sairang-New Delhi Rajdhani Express) ਜੰਗਲੀ ਹਾਥੀਆਂ ਦੇ ਇੱਕ ਝੁੰਡ ਨਾਲ ਟਕਰਾ ਗਈ।
ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਟ੍ਰੇਨ ਦਾ ਇੰਜਣ ਅਤੇ ਪੰਜ ਡੱਬੇ ਪੱਟੜੀ ਤੋਂ ਉਤਰ ਗਏ। ਰੇਲਵੇ ਅਧਿਕਾਰੀਆਂ ਮੁਤਾਬਕ, ਇਹ ਘਟਨਾ ਸਵੇਰੇ ਕਰੀਬ 2:17 ਵਜੇ ਵਾਪਰੀ, ਜਿਸ ਵਿੱਚ ਦੁਖਦਾਈ ਰੂਪ ਨਾਲ 8 ਹਾਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹਾਥੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।
ਯਾਤਰੀ ਸੁਰੱਖਿਅਤ, ਵੱਡਾ ਹਾਦਸਾ ਟਲਿਆ
ਰਾਹਤ ਦੀ ਗੱਲ ਇਹ ਰਹੀ ਕਿ ਇੰਨਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਅਤੇ ਰਾਹਤ ਟ੍ਰੇਨ ਰੰਤ ਮੌਕੇ ‘ਤੇ ਪਹੁੰਚ ਗਏ। ਐਨਡੀਟੀਵੀ ਦੀ ਰਿਪੋਰਟ ਮੁਤਾਬਕ, ਪ੍ਰਭਾਵਿਤ ਡੱਬਿਆਂ ਦੇ ਯਾਤਰੀਆਂ ਨੂੰ ਟ੍ਰੇਨ ਦੇ ਹੋਰ ਕੋਚਾਂ ਵਿੱਚ ਖਾਲੀ ਬਰਥਾਂ ‘ਤੇ ਸ਼ਿਫਟ ਕੀਤਾ ਗਿਆ ਹੈ। ਗੁਵਾਹਾਟੀ ਪਹੁੰਚਣ ‘ਤੇ ਟ੍ਰੇਨ ਵਿੱਚ ਵਾਧੂ ਡੱਬੇ ਜੋੜੇ ਜਾਣਗੇ ਤਾਂ ਜੋ ਯਾਤਰੀ ਆਪਣੀ ਅੱਗੇ ਦੀ ਯਾਤਰਾ ਆਰਾਮ ਨਾਲ ਪੂਰੀ ਕਰ ਸਕਣ।
ਟ੍ਰੈਕ ‘ਤੇ ਖਿੱਲਰੀਆਂ ਲਾਸ਼ਾਂ, ਰੂਟ ਡਾਇਵਰਟ
ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੱਟੜੀ ‘ਤੇ ਹਾਥੀਆਂ ਦੀਆਂ ਲਾਸ਼ਾਂ ਖਿੱਲਰ ਗਈਆਂ। ਇਹ ਹਾਦਸਾ ਗੁਵਾਹਾਟੀ (Guwahati) ਤੋਂ ਕਰੀਬ 126 ਕਿਲੋਮੀਟਰ ਦੂਰ ਜਮੁਨਾਮੁਖ-ਕਾਮਪੁਰ ਸੈਕਸ਼ਨ ਵਿੱਚ ਵਾਪਰਿਆ। ਟੱ
ਕਰ ਕਾਰਨ ਉੱਪਰੀ ਅਸਾਮ ਅਤੇ ਉੱਤਰ-ਪੂਰਬ ਦੀਆਂ ਰੇਲ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਸੁਹਾਸ ਕਦਮ ਨੇ ਦੱਸਿਆ ਕਿ ਟ੍ਰੈਕ ਨੂੰ ਸਾਫ਼ ਕਰਨ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਫਿਲਹਾਲ, ਇਸ ਰੂਟ ਦੀਆਂ ਹੋਰ ਟ੍ਰੇਨਾਂ ਨੂੰ ਬਦਲਵੇਂ ਰਸਤਿਆਂ ਤੋਂ ਡਾਇਵਰਟ ਕਰ ਦਿੱਤਾ ਗਿਆ ਹੈ।

