Punjab News- ਵਾਰਡ ਅਟੈਂਡੈਂਟਾਂ ਨੇ ਸਿਵਲ ਸਰਜਨ ਨੂੰ ਸੁਣਾਏ ਦੁਖੜੇ, ਪੜ੍ਹੋ ਮੰਗਾਂ ਸਬੰਧੀ ਕੀ ਮਿਲਿਆ ਭਰੋਸਾ!
ਵਾਰਡ ਅਟੈਂਡੈਂਟਾਂ ਨੇ ਸਿਵਲ ਸਰਜਨ ਨੂੰ ਸੁਣਾਏ ਦੁਖੜੇ, ਪੜ੍ਹੋ ਮੰਗਾਂ ਸਬੰਧੀ ਕੀ ਮਿਲਿਆ ਭਰੋਸਾ!
ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਦੀਆਂ ਮੰਗਾਂ ਸਬੰਧੀ ਸਿਵਲ ਸਰਜਨ ਨਾਲ ਹੋਈ ਮੀਟਿੰਗ
ਸੰਗਰੂਰ 22 ਦਸੰਬਰ 2025 (Media PBN)
ਵਾਰਡ ਅਟੈਂਡੈਂਟ (ਸਿਹਤ ਵਿਭਾਗ) ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ ਦੀ ਅਗਵਾਈ ਵਿੱਚ ਸਿਵਲ ਸਰਜਨ ਸੰਗਰੂਰ ਡਾਕਟਰ ਅਮਰਜੀਤ ਕੌਰ ਨਾਲ ਮੀਟਿੰਗ ਕੀਤੀ ਗਈ।
ਜਿਸ ਵਿੱਚ ਵਾਰਡ ਅਟੈਂਡੈਂਟਾਂ ਤੋਂ ਮੈਡੀਕਲ ਸਟਾਫ਼ ਦੀ ਸਹਾਇਤਾ ਤੋਂ ਇਲਾਵਾ ਸੇਵਾਦਾਰ, ਚੌਕੀਦਾਰ, ਸਫਾਈ ਸੇਵਕ ਦੇ ਕੰਮ ਤੋਂ ਇਲਾਵਾ ਚੋਣਾਂ ਦੌਰਾਨ ਮੈਡੀਕਲ ਟੀਮਾਂ ਨਾਲ ਡਿਊਟੀ ਨਾ ਲੈਣ ਅਤੇ ਲੇਬਰ ਦਾ ਕੰਮ ਲਏ ਜਾਣ ਦੇ ਸਬੰਧ ਵਿੱਚ ਬੜੇ ਹੀ ਸਹਿਜ ਢੰਗ ਨਾਲ ਗੱਲਬਾਤ ਕੀਤੀ ਗਈ।
ਇਨ੍ਹਾਂ ਤੋਂ ਇਲਾਵਾ ਕੰਪਿਊਟਰ ਓਪਰੇਟਰ ਅਤੇ ਦਫ਼ਤਰ ਵਿੱਚ ਕੰਮ ਲਏ ਜਾਣ ਦੇ ਵਿਰੋਧ ਵਿੱਚ ਖੁੱਲ੍ਹ ਕੇ ਗੱਲ ਹੋਈ, ਇਨ੍ਹਾਂ ਮੰਗਾਂ ਦੇ ਸੰਬੰਧੀ ਸਿਵਲ ਸਰਜਨ ਨੇ ਯੂਨੀਅਨ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ ਅਤੇ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ‘ਤੇ ਸੂਬਾ ਪ੍ਰਧਾਨ ਸਸਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸ਼ੇਰਪੁਰ, ਗੁਰਪ੍ਰੀਤ ਸਿੰਘ ਸੰਗਰੂਰ ਜ਼ਿਲ੍ਹਾ ਸਕੱਤਰ, ਅਮਨਦੀਪ ਸਿੰਘ ਬਲਾਕ ਪ੍ਰਧਾਨ ਕੌਹਰੀਆਂ, ਭੁਪਿੰਦਰ ਸਿੰਘ ਮੂਨਕ, ਪ੍ਰਵੀਨ ਕੁਮਾਰ ਕੌਹਰੀਆਂ, ਗੁਰਪ੍ਰੀਤ ਸਿੰਘ ਜ਼ਿਲ੍ਹਾ ਖਜ਼ਾਨਚੀ ਦਿੜਬਾ, ਸੁਨੀਲ ਕੁਮਾਰ ਦਿੜਬਾ, ਸਿੰਗਾਰਾ ਸਿੰਘ ਦਿੜਬਾ, ਪ੍ਰਦੀਪ ਕੁਮਾਰ ਦਿੜਬਾ ਆਦਿ ਹਾਜ਼ਰ ਸਨ।

