Punjab News: ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਮੁੱਖ ਵਿੱਤੀ ਮੰਗਾਂ ਨੂੰ ਲੈ ਕੇ ਸਾਂਝੇ ਸੰਘਰਸ਼ ਕਰਨ ਦਾ ਐਲਾਨ

All Latest NewsNews FlashPunjab NewsTop BreakingTOP STORIES

 

 ਪੁਰਾਣੇ- ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਦੇ ਨਾਂ ਹੇਠ ਕੀਤਾ ਮੋਰਚੇ ਦਾ ਗਠ

ਮੋਰਚੇ ਵੱਲੋਂ 10 ਜਨਵਰੀ ਨੂੰ ਮੋਗਾ ਵਿਖੇ ਸੂਬਾਈ ਕਨਵੈਨਸ਼ਨ ਰਾਹੀਂ ਕੀਤਾ ਜਾਵੇਗਾ ਅਗਲੇ ਸੰਘਰਸ਼ਾਂ ਦਾ ਐਲਾਨ

Punjab News, 23 Dec 2025- 

ਮੋਗਾ ਦੇ ਸਥਾਨਕ ਫ੍ਰੀਡਮ ਫਾਈਟਰ ਹਾਲ ਵਿਖੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਮੀਟਿੰਗ ਕੀਤੀ ਗਈ ਅਤੇ ਮੁਲਾਜ਼ਮ ਵਿੱਤੀ ਪ੍ਰਮੁੱਖ ਮੰਗਾਂ:- ਪੁਰਾਣੇ ਸਕੇਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਪੇਂਡੂ ਤੇ ਬਾਰਡਰ ਏਰੀਆ ਭੱਤਾ ਸਮੇਤ ਕੱਟੇ ਗਏ 37 ਕਿਸਮ ਦੇ ਭੱਤੇ ਤੇ ਪੈਂਡਿੰਗ 16% ਡੀਏ ਤੋਂ ਭਗੋੜਾ ਹੋ ਚੁੱਕੀ ਸਰਕਾਰ ਵਿਰੁੱਧ ਮੋਰਚਾ ਖੋਲਣ ਦਾ ਐਲਾਨ ਕੀਤਾ ਗਿਆ ਹੈ।

ਮੀਟਿੰਗ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.), ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ, ਪੰਜਾਬ ਰਾਜ ਵੈਟਰਨਰੀ ਇੰਸਪੈਕਟਰ ਯੂਨੀਅਨ, 6635 ਈ.ਟੀ.ਟੀ. ਟੀਚਰਜ਼ ਯੂਨੀਅਨ, 4161 ਮਾਸਟਰ ਕਾਡਰ ਯੂਨੀਅਨ ਅਤੇ 5994 ਈਟੀਟੀ ਦੇ ਆਗੂ ਸ਼ਾਮਿਲ ਹੋਏ*

ਹੇਠ ਲਿਖੀਆਂ ਪ੍ਰਮੁੱਖ ਮੰਗਾਂ ਨੂੰ ਕੇਂਦਰਿਤ ਕਰਕੇ ਕੀਤਾ ਜਾਵੇਗਾ ਸਾਂਝਾ ਸੰਘਰਸ਼:-

(1). ਪੁਰਾਣੇ ਸਕੇਲਾਂ ਦੀ ਬਹਾਲੀ:- 17-07-2020 ਜਾਂ ਇਸ ਤੋਂ ਬਾਅਦ ਹੋਈਆਂ ਭਰਤੀਆਂ ‘ਤੇ ਲਾਗੂ ਮੁਲਾਜ਼ਮ ਵਿਰੋਧੀ ਨਵੇਂ ਸਕੇਲਾਂ ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾਕੇ ਸਾਰੇ ਨਵੇਂ ਮੁਲਾਜ਼ਮਾਂ ਲਈ ਪੰਜਾਬ ਪੇ ਸਕੇਲ ਲਾਗੂ ਕਰਵਾਉਣਾ। ਪੰਜਾਬ ਪੇ ਸਕੇਲਾਂ ਸਬੰਧੀ ਆਏ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਦੌਰਾਨ ਛੇਵੇਂ ਪੰਜਾਬ ਪੇਅ ਕਮਿਸ਼ਨ ਸਮੇਤ 15% ਤਨਖ਼ਾਹ ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਵਾਉਣਾ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਹਰ ਕਿਸਮ ਦੀ ਗੈਰ ਵਾਜਿਬ ਤੇ ਜਬਰੀ ਤਨਖ਼ਾਹ ਰਿਕਵਰੀ ਅਤੇ ਤਨਖ਼ਾਹ ਕਟੌਤੀ ‘ਤੇ ਰੋਕ ਲਗਵਾਉਣੀ।

(2). ਪੁਰਾਣੀ ਪੈਨਸ਼ਨ ਦੀ ਬਹਾਲੀ:- ਪੰਜਾਬ ਸਰਕਾਰ ਵੱਲੋਂ ਮਿਤੀ 18-10-2022 ਨੂੰ ਜਾਰੀ ਪੁਰਾਣੀ ਪੈਨਸ਼ਨ ਪ੍ਰਣਾਲੀ ਦੇ ਨੋਟੀਫਿਕੇਸ਼ਨ ਦਾ ਸਾਲ 1972 ਦੇ ਨਿਯਮਾਂ ਅਨੁਸਾਰ ਸਟੈਂਡਰਡ ਆਪਰੇਟਿਵ ਪ੍ਰੋਸੀਜ਼ਰ (SOP) ਜਾਰੀ ਕਰਵਾਕੇ ਜੀ.ਪੀ.ਐੱਫ. ਖਾਤੇ ਖੁਲਵਾਉਣਾ।

(3). ਕੱਟੇ ਗਏ 37 ਭੱਤਿਆਂ ਦੀ ਬਹਾਲੀ:- ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਸਮੇਤ ਰਵਿਊ ਕਰਨ ਦੇ ਨਾ ਹੇਠ ਮੁਲਾਜਮਾਂ ਦੇ ਕੱਟੇ ਗਏ ਸਾਰੇ ਭੱਤੇ ਬਹਾਲ ਕਰਵਾਉਣਾ ਅਤੇ ਡੀ.ਏ. ਦੀਆਂ ਪੈਂਡਿੰਗ 16% ਬਕਾਇਆ ਕਿਸਤਾਂ ਜਾਰੀ ਕਰਵਾਉਣਾ।

ਮੀਟਿੰਗ ਵਿੱਚ ਫ਼ੈਸਲਾ ਕੀਤਾ ਕਿ ਵਿੱਤੀ ਮੰਗਾ ਦੀ ਪ੍ਰਾਪਤੀ ਲਈ ਮੁੱਢਲੇ ਪੜਾਅ ਵਜੋਂ 10 ਜਨਵਰੀ 2026 (ਦਿਨ ਸ਼ਨੀਵਾਰ) ਨੂੰ ਮੋਗਾ ਵਿੱਚ ਸੂਬਾ ਪੱਧਰੀ ਕਨਵੈਨਸ਼ਨ (ਸੂਬਾਈ ਅਤੇ ਜਿਲ੍ਹਾ ਲੀਡਰਸ਼ਿਪ ਅਧਾਰਿਤ) ਰਾਹੀਂ ਸੰਘਰਸ਼ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ ਫਰਵਰੀ ਮਹੀਨੇ ਵਿੱਚ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਨ ਦੇ ਅਗਲੇ ਐਲਾਨ ਕੀਤੇ ਜਾਣਗੇ।

ਇਸ ਮੌਕੇ ਸਾਂਝੇ ਸੰਘਰਸ਼ ਨੂੰ ਇੱਕਜੁੱਟਤਾ ਨਾਲ ਅੱਗੇ ਵਧਾਉਣ ਲਈ ਨਵ-ਗਠਿਤ ਮੋਰਚੇ ਦੇ ਨਿਯਮਾਂ ਸਬੰਧੀ ਵਿਸਥਾਰ ਵਿੱਚ ਚਰਚਾ ਕਰਨ ਉਪਰੰਤ ਨਿਯਮਾਂ ਨੂੰ ਪਾਸ ਕੀਤਾ ਗਿਆ।

ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂ ਵਿਕਰਮ ਦੇਵ ਸਿੰਘ, ਦੀਪਕ ਕੰਬੋਜ, ਗੁਰਦੀਪ ਸਿੰਘ ਬਾਸੀ, ਸੰਦੀਪ ਸਿੰਘ ਗਿੱਲ, ਦਲਜੀਤ ਸਿੰਘ ਸਫੀਪੁਰ, ਮਹਿੰਦਰ ਕੌੜਿਆਂ ਵਾਲੀ, ਸ਼ਲਿੰਦਰ ਕੰਬੋਜ, ਦਿਲਬਾਗ ਸਿੰਘ, ਬਲਕਾਰ ਮਘਾਣੀਆਂ, ਜਸਵਿੰਦਰ ਸਿੰਘ ਔਜਲਾ, ਗੁਰਪਿਆਰ ਕੋਟਲੀ, ਅਸ਼ਵਨੀ ਅਵਸਥੀ, ਬੇਅੰਤ ਸਿੰਘ ਫੁੱਲੇਵਾਲ, ਸੰਦੀਪ ਕੰਬੋਜ,ਨਿਰਮਲ ਚੁਹਾਨਕੇ, ਹਰਜਿੰਦਰ ਵਡਾਲਾ ਬਾਂਗਰ , ਬਲਿਹਾਰ ਬੱਲੀ ਜਗਪਾਲ ਬੰਗੀ, ਸੁਖਦੇਵ ਡਾਨਸੀਵਾਲ,ਰਮੇਸ਼ ਅਬੋਹਰ, ਪਰਮਿੰਦਰ ਮਲੌਦ ਲੁਧਿਆਣਾ, ਪਵਨ ਮੁਕਤਸਰ,ਨਿਰਮਲ ਜੀਰਾ,ਮੇਘ ਰਾਜ,ਕੁਲਵਿੰਦਰ ਜੋਸ਼ਨ, ਰਮਨਜੀਤ ਸੰਧੂ, ਗੁਰਵਿੰਦਰ ਫਾਜ਼ਿਲਕਾ, ਸੰਦੀਪ , ਗੁਰਵਿੰਦਰ ਸਿੰਘ ਖ਼ੋਸਾ, ਜਸਵਿੰਦਰ ਐਤਿਆਂਣਾ, ਅਰਮਿੰਦਰ ਜੋਨੀਂ, ਦੇਸ ਰਾਜ, ਅਮਰਦੀਪ ਸਿੰਘ, ਇੰਦਰਾਜ, ਅਮ੍ਰਿਤਪਾਲ ਸਿੰਘ, ਰੁਪਿੰਦਰ ਪਾਲ ਗਿੱਲ, ਸੁਖਵਿੰਦਰ ਲੀਲ, ਜਸਵੀਰ ਸਿੰਘ ਸੰਧੂ,ਅਮਰੀਕ ਸਿੰਘ, ਜਸਪਾਲ ਸਿੰਘ, ਮਹਿੰਦਰ ਕੁਮਾਰ ਆਦਿ ਹਾਜ਼ਰ ਰਹੇ।

 

Media PBN Staff

Media PBN Staff