ਪੰਜਾਬ ਦੇ ਇਤਿਹਾਸ ‘ਚ ਲੰਮਾ ਸੰਘਰਸ਼ ਕਰਕੇ ਜਿੱਤੇ ਟੀਚਰ, 172 ਈਟੀਟੀ ਦਿਵਿਆਂਗ ਅਧਿਆਪਕਾਂ ਨੂੰ ਮਿਲੀ ਨੌਕਰੀ

All Latest NewsNews FlashPunjab NewsTop BreakingTOP STORIES

 

ਲੰਮੇ ਸੰਘਰਸ਼ ਤੋਂ ਬਾਅਦ ਇਤਿਹਾਸਕ ਜਿੱਤ ਮਗਰੋਂ ਮਿਲੀ 172 ਈਟੀਟੀ ਦਿਵਿਆਂਗ ਅਧਿਆਪਕਾਂ ਨੂੰ ਨੌਕਰੀ:-ਪ੍ਰਿਥਵੀ ਵਰਮਾ

Punjab News, 24 Dec 2025 (Media PBN)

ਪਿਛਲੇ ਛੇ ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਈਟੀਟੀ ਟੈੱਟ ਪਾਸ ਦਿਵਿਆਂਗ ਅਧਿਆਪਕ ਯੂਨੀਅਨ ਨੇ ਆਖਿਰ ਆਪਣੇ ਸੰਘਰਸ਼ ਸਦਕਾ ਪੰਜਾਬ ਦੇ ਸਮੂਹ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਉਮੀਦਵਾਰਾਂ ਨੂੰ ਰੁਜ਼ਗਾਰ ਦਿਵਾਉਣ ਚ ਕਾਮਯਾਬੀ ਹਾਸਲ ਕੀਤੀ।

ਇਸ ਸਮੇਂ ਈਟੀਟੀ ਟੈੱਟ ਪਾਸ ਦਿਵਿਆਂਗ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਕਿਹਾ ਕਿ 2019 ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸੀ ਪਰ ਸਮੇਂ ਸਮੇਂ ਤੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੁੰਦੇ ਰਹੇ,ਇਸ ਲੰਮੇਂ ਸਮੇਂ ਦੌਰਾਨ ਈਟੀਟੀ ਦੀਆਂ 161, 6635, 2364 ਅਸਾਮੀਆਂ ਵਿੱਚ ਖਾਲੀ ਰਹਿੰਦੀਆਂ ਅਸਾਮੀਆਂ ਵਿੱਚ ਵੀ ਦਿਵਿਆਂਗ ਸਾਥੀਆਂ ਨਾਲ ਧੱਕਾ ਹੁੰਦਾ ਰਿਹਾ।

ਪਰ 5994(2022) ਵਿੱਚ ਦਿਵਿਆਂਗ ਕੋਟੇ ਦੀਆਂ ਖਾਲੀ ਰਹਿੰਦੀਆਂ ਅਸਾਮੀਆਂ ਸਹੀ ਤਰੀਕੇ ਨਾਲ ਮੌਜੂਦਾ ਕਮਿਸ਼ਨਰ ਡਿਸਏਬਿਲਟੀਜ਼, ਅਰਵਿੰਦ ਪਾਲ ਸਿੰਘ ਸੰਧੂ ਜੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ Rights of Persons with Disabilities Act, 2016 ਅਧੀਨ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਹੀ ਨਿਸ਼ਠਾ, ਸੰਵੇਦਨਸ਼ੀਲਤਾ ਅਤੇ ਪਾਰਦਰਸ਼ਤਾ ਨਾਲ ਨਿਭਾਇਆ ਗਿਆ ਤੇ ਜਸਵਿੰਦਰ ਸਿੰਘ ਕੋਰਟ ਕੇਸ ਵਿੱਚ ਆਪਣੀ ਪੱਖ ਮਜਬੂਤੀ ਨਾਲ ਰੱਖਿਆ।

ਜਿਸ ਦੀ ਬਦੌਲਤ ਮਾਨਯੋਗ ਅਦਾਲਤ ਨੇ ਔਰਥੋ ਦਿਵਿਆਂਗ ਸਾਥੀਆਂ ਦੇ ਹੱਕ ਚ ਆਪਣਾ ਫੈਸਲਾ ਸੁਣਾਇਆ ਜਿਸ ਨੂੰ ਸਿੱਖਿਆ ਵਿਭਾਗ ਨੇ ਵੀ ਸਹੀ ਤਰੀਕੇ ਤੇ ਸਮਾਂਬੱਧ ਤਰੀਕੇ ਨਾਲ ਕੋਰਟ ਦੇ ਫੈਸਲੇ ਅਨੁਸਾਰ ਹੀ ਕੰਮ ਕਰਦੀਆਂ ਰੁਜ਼ਗਾਰ ਤੋਂ ਵਾਂਝੇ ਰਹਿੰਦੇ ਪੰਜਾਬ ਦੇ ਸਮੂਹ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ ਦਿਵਾਇਆ।

ਇਸ ਮੌਕੇ ਯੂਨੀਅਨ ਪ੍ਰਧਾਨ ਪ੍ਰਿਥਵੀ ਵਰਮਾ,ਮੀਤ ਪ੍ਰਧਾਨ ਜਸਵਿੰਦਰ ਸਿੰਘ,ਸੂਬਾ ਜਨਰਲ ਸਕੱਤਰ ਅਜੈ ਕੁਮਾਰ ਖਜਾਨਚੀ ਗੁਰਪ੍ਰੀਤ ਸਿੰਘ ਕਾਨੂੰਨੀ ਸਲਾਹਕਾਰ ਮਨਜੀਤ ਸਿੰਘ,ਵਿਕਾਸ ਕਪੂਰ,ਹਰਪ੍ਰੀਤ ਸਿੰਘ,ਨੀਰਜ ਕੁਮਾਰ,ਰਾਜਵਿੰਦਰ ਕੌਰ,ਤੇਜਪਾਲ ਕੌਰ,ਜਨਕੋ ਰਾਣੀ,ਸੁਖਜੀਤ ਸਿੰਘ ਮਲਕੀਤ ਕੌਰ,ਪਰਵਿੰਦਰ ਕੌਰ ਅਤੇ ਸਮੂਹ 172 ਨਵ ਨਿਯੁਕਤ ਦਿਵਿਆਂਗ ਅਧਿਆਪਕਾਂ ਵੱਲੋਂ ਸਰਕਾਰ ਤੇ ਸੰਬੰਧਤ ਵਿਭਾਗਾਂ ਦਾ ਧਨੰਵਾਦ ਕੀਤਾ।

 

Media PBN Staff

Media PBN Staff