ਵੱਡੀ ਖ਼ਬਰ: ਅਮਰੀਕਾ ‘ਚ 30 ਭਾਰਤੀ ਗ੍ਰਿਫਤਾਰ, ਜਾਣੋ ਕੀ ਲੱਗੇ ਦੋਸ਼?

All Latest NewsGeneral NewsNational NewsNews FlashTop BreakingTOP STORIESWorld News

 

ਵੱਡੀ ਖ਼ਬਰ: ਅਮਰੀਕਾ ‘ਚ 30 ਭਾਰਤੀ ਗ੍ਰਿਫਤਾਰ, ਜਾਣੋ ਕੀ ਲੱਗੇ ਦੋਸ਼?

ਅਮਰੀਕਾ, 26 Dec 2025- 

ਅਮਰੀਕਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ 30 ਭਾਰਤੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਬਾਰਡਰ ਫੋਰਸ ਅਨੁਸਾਰ ਇਹ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਸਨ।

ਪੀਟੀਸੀ ਦੀ ਇੱਕ ਰਿਪੋਰਟ ਅਨੁਸਾਰ, ਯੂਐਸ ਕਸਟਮਜ਼ ਅਤੇ ਸਰਹੱਦੀ ਸੁਰੱਖਿਆ (ਸੀਬੀਪੀ) ਨੇ ਪਿਛਲੇ ਹਫ਼ਤੇ ਇਕ ਬਿਆਨ ਵਿਚ ਦਸਿਆ ਸੀ ਕਿ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿਚ ਸਰਹੱਦੀ ਗਸ਼ਤ ਦੇ ਕਈ ਏਜੰਟਾਂ ਨੇ ਇਮੀਗ੍ਰੇਸ਼ਨ ਚੌਕੀਆਂ ’ਤੇ ਵਾਹਨਾਂ ਨੂੰ ਰੋਕ ਕੇ ਅਤੇ ਅੰਤਰ-ਏਜੰਸੀ ਕਾਰਵਾਈਆਂ ਦੌਰਾਨ ਅਜਿਹੇ ਕਈ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲ ਵਪਾਰਕ ਵਾਹਨ ਚਲਾਉਣ ਦੇ ਡਰਾਈਵਿੰਗ ਲਾਇਸੈਂਸ ਸਨ।

ਅਧਿਕਾਰੀਆਂ ਨੇ 23 ਨਵੰਬਰ ਤੋਂ 12 ਦਸੰਬਰ ਦੇ ਵਿਚਕਾਰ ਅੰਤਰਰਾਜੀ ਰੂਟਾਂ ’ਤੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਨਾਲ ਸੈਮੀ-ਟਰੱਕ ਚਲਾ ਰਹੇ 42 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚੋਂ 30 ਭਾਰਤ ਤੋਂ, ਦੋ ਐਲ ਸੈਲਵਾਡੋਰ ਤੋਂ ਅਤੇ ਬਾਕੀ ਚੀਨ, ਏਰੀਟਰੀਆ, ਹੈਤੀ, ਹੋਂਡੁਰਾਸ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਤੋਂ ਸਨ। ਸੀਬੀਪੀ ਨੇ ਕਿਹਾ ਕਿ ਕੈਲੀਫੋਰਨੀਆ ਨੇ 31 ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਸਨ।

 

Media PBN Staff

Media PBN Staff