ਹਰਗੋਬਿੰਦ ਯੂਨੀਅਨ ਨੂੰ ਵੱਡਾ ਝਟਕਾ! 28 ਮੈਂਬਰ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ‘ਚ ਸ਼ਾਮਲ
ਪੰਜਾਬ ਨੈੱਟਵਰਕ ਚੰਡੀਗੜ੍ਹ
ਸਰਵ ਯੂਨੀਅਨ ਦੀ ਮੀਟਿੰਗ ਵੇਰਕਾ ਬਲਾਕ ਦੇ ਸਰਕਲ ਨਗਲੀ ਵਿੱਚ ਹੋਈ, ਜਿਸ ਵਿੱਚ 14 ਸੈਂਟਰ ਹਰਗੋਬਿੰਦ ਯੂਨੀਅਨ ਨੂੰ ਅਲਵਿਦਾ ਕਹਿ ਕੇ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਿੱਚ 28 ਮੈਂਬਰ ਸ਼ਾਮਿਲ ਹੋਏ।
ਮੈਂਬਰਾਂ ਦੀ ਸਹਿਮਤੀ ਨਾਲ ਮੈਡਮ ਦਲਜੀਤ ਕੌਰ ਨੂੰ ਬਲਾਕ ਪ੍ਰਧਾਨ ਅਤੇ ਮੈਡਮ ਦਵਿੰਦਰ ਕੌਰ ,ਗੁਰਪ੍ਰੀਤ ਕੌਰ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ। ਮੀਟਿੰਗ ਵਿੱਚ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਸ਼ਾਮਿਲ ਹੋਏ ਅਤੇ ਵਰਕਰਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਸੁਣਿਆ ਗਿਆ ਅਤੇ ਉਹਨਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਹਰਗੋਬਿੰਦ ਯੂਨੀਅਨ ਨੂੰ ਛੱਡ ਕੇ ਸਾਰੇ ਮੈਂਬਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਿੱਚ ਸ਼ਾਮਿਲ ਹੋਏ ਅਤੇ ਯੂਨੀਅਨ ਮੈਬਰਾਂ ਨੇ ਪ੍ਰੈੱਸ ਬਿਆਨ ਸਾਂਝਾ ਕੀਤਾ ਗਿਆ ਕਿ ਯੂਨੀਅਨ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਯਤਨਸ਼ੀਲ ਰਹੇਗੀ।
ਯੂਨੀਅਨ ਮੈਬਰਾਂ ਵੱਲੋਂ ਸਰਕਾਰ ਕੋਲੋ ਮੰਗ ਕੀਤੀ ਗਈ ਕਿ ਪ੍ਰੀ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ, ਮਾਣ ਭੱਤਾ ਦੁੱਗਣਾ ਕੀਤਾ ਜਾਵੇ, ਰਿਟਾਇਰਮੈਂਟ ਤੇ ਐਗਜ਼ਰਸ਼ੀਆ ਰਕਮ ਦੁੱਗਣੀ ਕੀਤੀ ਜਾਵੇ ਅਤੇ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਯੂਨੀਅਨ ਹਰ ਤਰੀਕੇ ਨਾਲ ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਤਿਆਰ ਰਹੇਗੀ। ਜਿਸ ਦੀ ਜਿੰਮੇਵਾਰ ਸਿਰਫ ਤੇ ਸਿਰਫ ਪੰਜਾਬ ਸਰਕਾਰ ਹੋਵੇਗੀ।