ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਅਹਿਮ ਮੀਟਿੰਗ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਅਹਿਮ ਮੀਟਿੰਗ
ਇਰਾਦਾ ਕਤਲ ਦੇ ਝੂਠੇ ਮੁਕੱਦਮੇ ਵਿੱਚੋ ਪ੍ਰਿੰਸ ਬਾਰੇਕੇ ਨੂੰ ਰਿਹਾਅ ਕਰਵਾਉਣ ਲਈ 31 ਦਸੰਬਰ ਨੂੰ ਐੱਸ ਐੱਸ ਪੀ ਦਫਤਰ ਪਹੁੰਚਣ ਦਾ ਸੱਦਾ
ਫਿਰੋਜ਼ਪੁਰ 29 ਦਸੰਬਰ 2025 (Media PBN)
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜਿਲ੍ਹਾ ਮੀਟਿੰਗ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ ਦੀ ਅਗਵਾਈ ਵਿੱਚ ਗੁਰੂਦੁਆਰਾ ਸਾਰਾਗੜੀ ਸਾਹਿਬ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਅਤੇ ਸੀਨੀਅਰ ਆਗੂ ਦਲਵਿੰਦਰ ਸਿੰਘ ਸ਼ੇਰਖਾਂ ਅਤੇ ਵੱਖ ਵੱਖ ਜਿਲ੍ਹਾ ਅਤੇ ਬਲਾਕ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਬਿਜਲੀ ਸੋਧ ਬਿੱਲ ਅਤੇ ਬਾਕੀ ਮੰਗਾ ਨੂੰ ਲੈਕੇ ਕੀਤੇ ਜਾ ਰਹੇ ਮੋਟਰਸਾਈਕਲ ਮਾਰਚਾਂ ਵਿੱਚ ਵੱਖ ਬਲਾਕਾਂ ਦੀ ਸ਼ਮੂਲੀਅਤ ਸਬੰਧੀ ਡਿਊਟੀਆਂ ਸੌਪੀਆਂ ਗਈਆਂ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਸਦਰ ਫਿਰੋਜ਼ਪੁਰ ਵੱਲੋਂ ਪਿੰਡ ਬਾਰੇਕੇ ਦੇ ਇਕ ਨੌਜਵਾਨ ਪ੍ਰਿੰਸ ਨੂੰ ਝੂਠੇ ਇਰਾਦਾ ਕਤਲ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਅਧਿਕਾਰੀਆਂ ਨੇ ਇਹ ਵਿਸ਼ਵਾਸ ਦੁਵਾਇਆ ਸੀ ਕਿ ਪ੍ਰਿੰਸ ਬੇਕਸੂਰ ਹੈ ਉਸਨੂੰ ਰਿਹਾਅ ਕਰ ਦਿੱਤਾ ਜਾਵੇਗਾ ਪਰ ਵਾਅਦਾ ਖਿਲਾਫੀ ਕਰਦਿਆਂ ਪੁਲਿਸ ਨੇ ਉਸਨੂੰ ਝੂਠੇ ਮੁਕੱਦਮੇ ਵਿੱਚ ਜੇਲ੍ਹ ਭੇਜ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਵੱਖ ਵੱਖ ਬਲਾਕਾਂ ਦੇ ਕਈ ਮਸਲੇ ਪਹਿਲਾ ਤੋਂ ਹੀ ਲਟਕ ਰਹੇ ਹਨ। ਇਸ ਲਈ ਅੱਜ ਮੀਟਿੰਗ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 31 ਦਸੰਬਰ ਨੂੰ ਕਿਸਾਨਾਂ ਦੇ ਵੱਡੇ ਵਫਦ ਨੂੰ ਲੈਕੇ ਐੱਸ ਐੱਸ ਪੀ ਫਿਰੋਜ਼ਪੁਰ ਨੂੰ ਮਿਲ ਕੇ ਪ੍ਰਿੰਸ ਬਾਰੇਕੇ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਜਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ ਜਿਲ੍ਹਾ ਖਜਾਨਚੀ ਰਣਜੀਤ ਸਿੰਘ ਝੋਕ ਜਗਰੂਪ ਸਿੰਘ ਮਹੀਆਂ ਵਾਲਾ ਗੁਰਜੱਜ ਸਿੰਘ ਸਾਂਦੇ ਹਾਸ਼ਮ ਗੁਰਚਰਨ ਸਿੰਘ ਵਸਤੀ ਅਜੀਜ ਵਾਲੀ ਜਸਵੀਰ ਸਿੰਘ ਮੱਲਵਾਲ ਲਖਵਿੰਦਰ ਸਿੰਘ ਨੂਰਪੁਰ ਸੇਠਾਂ ਹਰਪ੍ਰੀਤ ਸਿੰਘ ਵਿਕਰਮ ਬਾਰੇਕੇ ਕੁਲਦੀਪ ਸਿੰਘ ਰੋਡੇਵਾਲਾ ਦਵਿੰਦਰ ਸਿੰਘ ਕਾਲੂ ਰਾਏ ਹਿੱਥਾੜ ਸਾਬ ਸਿੰਘ ਫੱਤੂਵਾਲਾ ਗੁਰਭੇਜ ਸਿੰਘ ਲੋਹੜਾ ਨਵਾਬ ਬੂਟਾ ਸਿੰਘ ਹਾਮਦ ਨਿਰਭੈ ਸਿੰਘ ਟਾਹਲੀ ਵਾਲਾ ਹਰਜੀਤ ਸਿੰਘ ਸ਼ਰੀਹ ਵਾਲਾ ਬਰਾੜ ਪਰਮਿੰਦਰ ਸਿੰਘ ਲਖਮੀਰਪੂਰਾ ਗੁਰਸੇਵਕ ਸਿੰਘ ਸੁਰਸਿੰਘ ਆਦਿ ਆਗੂ ਮੌਜੂਦ ਸਨ।

