ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਇਰਾਦਾ ਕਤਲ ਦੇ ਝੂਠੇ ਮੁਕੱਦਮੇ ਵਿੱਚੋਂ ਪ੍ਰਿੰਸ ਬਾਰੇਕੇ ਨੂੰ ਰਿਹਾਅ ਕਰਵਾਉਣ ਲਈ 31 ਦਸੰਬਰ ਨੂੰ ਐੱਸ.ਐੱਸ.ਪੀ.ਦਫਤਰ ਫ਼ਿਰੋਜ਼ਪੁਰ ਪਹੁੰਚਣ ਦਾ ਸੱਦਾ

General NewsNews FlashPolitics/ Opinion

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ

ਇਰਾਦਾ ਕਤਲ ਦੇ ਝੂਠੇ ਮੁਕੱਦਮੇ ਵਿੱਚੋਂ ਪ੍ਰਿੰਸ ਬਾਰੇਕੇ ਨੂੰ ਰਿਹਾਅ ਕਰਵਾਉਣ ਲਈ 31 ਦਸੰਬਰ ਨੂੰ ਐੱਸ.ਐੱਸ.ਪੀ.ਦਫਤਰ ਫ਼ਿਰੋਜ਼ਪੁਰ ਪਹੁੰਚਣ ਦਾ ਸੱਦਾ

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ ਦੀ ਅਗਵਾਈ ਵਿੱਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ, ਸੀਨੀਅਰ ਆਗੂ ਦਲਵਿੰਦਰ ਸਿੰਘ ਸ਼ੇਰਖਾਂ ਅਤੇ ਵੱਖ-ਵੱਖ ਜ਼ਿਲ੍ਹਾ ਅਤੇ ਬਲਾਕ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਬਿਜਲੀ ਸੋਧ ਬਿੱਲ ਅਤੇ ਬਾਕੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਮੋਟਰਸਾਈਕਲ ਮਾਰਚਾਂ ਵਿੱਚ ਵੱਖ-ਵੱਖ ਬਲਾਕਾਂ ਦੀ ਸ਼ਮੂਲੀਅਤ ਸੰਬੰਧੀ ਡਿਊਟੀਆਂ ਸੌਪੀਆਂ ਗਈਆਂ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਸਦਰ ਫ਼ਿਰੋਜ਼ਪੁਰ ਵੱਲੋਂ ਪਿੰਡ ਬਾਰੇ ਕੇ ਦੇ ਇਕ ਨੌਜਵਾਨ ਪ੍ਰਿੰਸ ਨੂੰ ਝੂਠੇ ਇਰਾਦਾ ਕਤਲ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਕਈ ਅਧਿਕਾਰੀਆਂ ਨੇ ਇਹ ਵਿਸ਼ਵਾਸ ਦੁਵਾਇਆ ਸੀ ਕਿ ਪ੍ਰਿੰਸ ਬੇਕਸੂਰ ਹੈ, ਉਸਨੂੰ ਰਿਹਾਅ ਕਰ ਦਿੱਤਾ ਜਾਵੇਗਾ, ਪਰ ਵਾਅਦਾ ਖਿਲਾਫੀ ਕਰਦਿਆਂ ਪੁਲਿਸ ਨੇ ਉਸਨੂੰ ਝੂਠੇ ਮੁਕੱਦਮੇ ਵਿੱਚ ਜੇਲ੍ਹ ਭੇਜ ਦਿੱਤਾ ਹੈ। ਉਹਨਾਂ ਕਿਹਾ ਕਿ ਵੱਖ-ਵੱਖ ਬਲਾਕਾਂ ਦੇ ਕਈ ਮਸਲੇ ਪਹਿਲਾ ਤੋਂ ਹੀ ਲਟਕ ਰਹੇ ਹਨ। ਇਸ ਲਈ ਅੱਜ ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ 31 ਦਸੰਬਰ ਨੂੰ ਕਿਸਾਨਾਂ ਦੇ ਵੱਡੇ ਵਫਦ ਨੂੰ ਲੈ ਕੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਨੂੰ ਮਿਲ ਕੇ ਪ੍ਰਿੰਸ ਬਾਰੇ ਕੇ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾਵੇਗੀ। ਉਹਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਜਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ, ਜ਼ਿਲ੍ਹਾ ਖਜਾਨਚੀ ਰਣਜੀਤ ਸਿੰਘ ਝੋਕ, ਜਗਰੂਪ ਸਿੰਘ ਮਹੀਆਂ ਵਾਲਾ, ਗੁਰਜੱਜ ਸਿੰਘ ਸਾਂਦੇ ਹਾਸ਼ਮ, ਗੁਰਚਰਨ ਸਿੰਘ ਵਸਤੀ ਅਜੀਜ ਵਾਲੀ, ਜਸਵੀਰ ਸਿੰਘ ਮੱਲਵਾਲ, ਲਖਵਿੰਦਰ ਸਿੰਘ ਨੂਰਪੁਰ ਸੇਠਾਂ, ਹਰਪ੍ਰੀਤ ਸਿੰਘ, ਵਿਕਰਮ ਬਾਰੇ ਕੇ, ਕੁਲਦੀਪ ਸਿੰਘ ਰੋਡੇਵਾਲਾ, ਦਵਿੰਦਰ ਸਿੰਘ ਕਾਲੂ ਰਾਏ ਹਿਠਾੜ, ਸਾਬ ਸਿੰਘ ਫੱਤੂਵਾਲਾ, ਗੁਰਭੇਜ ਸਿੰਘ ਲੋਹੜਾ ਨਵਾਬ, ਬੂਟਾ ਸਿੰਘ ਹਾਮਦ, ਨਿਰਭੈ ਸਿੰਘ ਟਾਹਲੀ ਵਾਲਾ, ਹਰਜੀਤ ਸਿੰਘ ਸ਼ਰੀਹ ਵਾਲਾ ਬਰਾੜ, ਪਰਮਿੰਦਰ ਸਿੰਘ ਲਖਮੀਪੁਰਾ, ਗੁਰਸੇਵਕ ਸਿੰਘ ਸੁਰਸਿੰਘ ਆਦਿ ਆਗੂ ਮੌਜੂਦ ਸਨ।