ਗੁਰਦਰਸ਼ਨ ਸੰਧੂ ਨੇ ਪਿਤਾ ਦੀ ਯਾਦ ‘ਚ ਵੰਡੇ ਛਾਂਦਾਰ ਪੌਦੇ, ਪਰਿਵਾਰ ਨੇ ਕਿਹਾ ਅੱਜ ਇਨਸਾਨ ਦੀ ਵੱਡੀ ਲੋੜ “ਰੁੱਖ”
ਫ਼ਿਰੋਜ਼ਪੁਰ-
ਦਿਨੋ ਦਿਨ ਵੱਧ ਰਹੀ ਗਰਮੀ ਅਤੇ ਪ੍ਰਦੂਸ਼ਨ ਇਨਸਾਨ ਹੀ ਨਹੀਂ ਸਗੋਂ ਪੂਰੀ ਕਾਇਨਾਤ ਮੁਸੀਬਤ ਦੇ ਦੌਰ ਵੱਲ ਧੱਕੀ ਜਾ ਰਹੀ ਹੈ। ਅੱਜ ਮਨੁੱਖ ਰੁੱਖ ਵੱਢ ਵੱਢ ਕੇ ਜਿੱਥੇ ਆਕਸੀਜਨ ਦੀ ਘਾਟ ਨੂੰ ਸੱਦਾ ਦੇ ਰਿਹਾ ਹੈ ਓਥੇ ਰੁੱਖਾਂ ਦੀ ਘਾਟ ਨਾਲ ਬਰਸਾਤਾਂ ਨਾ ਹੋਣ ਕਾਰਨ ਧਰਤੀ ਹੇਠਲਾ ਪਾਣੀ ਨਿੱਤ ਡੂੰਘਾ ਹੋ ਰਿਹਾ ਹੈ ਅਤੇ ਪੰਜਾਬ ਦੇ ਹੀ ਕਈ ਜਿਲ੍ਹੇ ਸੋਕਾ ਘੋਸ਼ਤ (ਡਾਰਕ ਜ਼ੋਨ ) ਕੀਤੇ ਜਾ ਚੁੱਕੇ ਹਨ। ਪਰ ਇਸ ਲਈ ਆਮ ਮਨੁੱਖ ਅਜੇ ਵੀ ਸੰਜੀਦਾ ਨਹੀਂ ਹੈ। ਕੁਝ ਚਿੰਤਤ ਲੋਕ ਇਸ ਪਾਸੇ ਕੰਮ ਕਰਕੇ ਰੁੱਖਾਂ ਦੇ ਲੰਗਰ ਲਾ ਰਹੇ ਨੇ ਜੰਗਲ ਲਾ ਰਹੇ ਨੇ।
ਇਸੇ ਕੜੀ ਤਹਿਤ ਬੀਤੇ ਦਿਨ ਬਾਬਾ ਕਾਲਾ ਮਾਹਿਰ ਜੀ ਦੇ ਮੇਲੇ ਤੇ ਸਵਰਗਵਾਸੀ ਸਰਦਾਰ ਬੋਹੜ ਸਿੰਘ ਸੰਧੂ ਦੀ ਯਾਦ ਵਿੱਚ ਬੂਟੇ ਵੰਡੇ ਗਏ ਪਰਿਵਾਰ ਦਾ ਕਹਿਣਾ ਹੈ ਕਿ ਅਜਿਹੇ ਮੌਕੇ ਤੇ ਐਸੇ ਕਾਰਜ ਲੋਕਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਸਰਦਾਰ ਬੋਹੜ ਸਿੰਘ ਦੇ ਸਪੁੱਤਰ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੰਧੂ ਨੇ ਕਿਹਾ ਕਿ ਅੱਜ ਮਨੁੱਖ ਦੀ ਰੋਟੀ ਤੋਂ ਵੀ ਵੱਡੀ ਲੋੜ ਰੁੱਖ ਦੀ ਹੈ ਜਿਵੇਂ ਅੱਜ ਅਸੀਂ ਗਰਮੀ ਦੇ ਵਧਦੇ ਪਾਰੇ ਤੋਂ ਦੁਖੀ ਹਾਂ ਤੇ ਰੱਬ ਤੋਂ ਮੀਂਹ ਦੀ ਆਸ ਕਰਦੇ ਹਾਂ ਪਰ ਆਪ ਉਸ ਕੁਦਰਤ ਲਈ ਕੁਝ ਵੀ ਨਹੀਂ ਕਰਦੇ।
ਸੰਧੂ ਨੇ ਕਿਹਾ ਕਿ ਗੁਰਬਾਣੀ ਵੀ ਸਾਨੂੰ ਕੁਦਰਤ ਵੱਲ ਇਸ਼ਾਰਾ ਕਰਦੀ ਹੈ। ਸੋ ਸਾਨੂੰ ਘਰਾਂ,ਖੇਤਾਂ, ਪਿੰਡਾਂ ਦੀਆਂ ਖੁਲੀਆਂ ਥਾਂਵਾਂ, ਸ਼ਮਸ਼ਾਨ ਘਾਟਾਂ ਵਿੱਚ ਰੁੱਖ ਲਾ ਕੇ ਕੁਦਰਤ ਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਬਲਵੀਰ ਸਿੰਘ ਗੈਂਧਰ, ਗੁਰਦੇਵ ਸਿੰਘ ਸੰਧੂ, ਸੁਖਰਾਜ ਸਿੰਘ ਸੰਧੂ , ਗੁਰਪ੍ਰੀਤ ਸਿੰਘ ਮੈਂਬਰ , ਕੁਲਵੰਤ ਸਿੰਘ ਸੰਧੂ, ਲਖਵਿੰਦਰ ਸਿੰਘ ਸੰਧੂ ਬਹਾਵਲਪੁਰੀਆ, ਧਰਮਿੰਦਰ ਸਿੰਘ ਸੰਘਾ ਡਰੌਲੀ ਭਾਈ, ਅਮਰ ਸਿੰਘ ਸੰਧੂ ਖੋਜੀ, ਜਰਮਲ ਸਿੰਘ ਸੰਧੂ , ਨਿਰਮਲ ਸਿੰਘ ਸਾਬਕਾ ਸਰਪੰਚ ਬਾਘੇ ਵਾਲਾ,ਜੋਗਾ ਸਿੰਘ ਵੈਦ, ਕਾਬਲ ਸਿੰਘ , ਗੁਰਦੇਵ ਸਿੰਘ ਚੀਮਾ ਤੋਂ ਇਲਾਵਾ ਸੰਗਤਾਂ ਹਾਜਰ ਸਨ।