Punjab News: ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨਾਲ ਉੱਚ ਅਧਿਕਾਰੀਆਂ ਨਾਲ ਹੁਣ ਤੱਕ ਦੀਆਂ ਸਾਰੀਆਂ ਮੀਟਿੰਗਾਂ ਬੇਸਿੱਟਾ
Punjab News: 16 ਅਗਸਤ ਨੂੰ ਸਿਖਿਆ ਵਿਭਾਗ ਦੇ ਮੁੱਖ ਦਫ਼ਤਰ ਮੋਹਾਲੀ ਵਿਖ਼ੇ ਕਰਾਂਗੇ ਰੋਸ ਪ੍ਰਦਰਸ਼ਨ – ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ
ਪੰਜਾਬ ਨੈੱਟਵਰਕ, ਬੁਢਲਾਡਾ /ਮਾਨਸਾ
Punjab News: ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਅਸੀਂ ਸਮੂਹ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰ ਸਿੱਖਿਆ ਵਿਭਾਗ ਵਿੱਚ ਕਈ ਸਾਲਾ ਦੀ ਸੇਵਾ ਨਿਬਾ ਚੁੱਕੇ ਹਾ ਪੰਜਾਬ ਸਰਕਾਰ ਵੱਲੋ ਸਾਡੀ ਬਹਾਲੀ ਦੀ ਫਾਈਲ ਨੂੰ ਅੰਤਰਿਮ ਰੂਪ ਨਹੀਂ ਦਿੱਤਾ ਜਾ ਰਿਹਾ 11 ਅਗਸਤ ਨੂੰ ਸੰਗਰੂਰ ਐਕਸ਼ਨ ਦੌਰਾਨ ਵੀ ਭਰੋਸਾ ਦਿਵਾਇਆ ਗਿਆ ਕੇ ਸਬ ਕਮੇਟੀ ਨਾਲ 20 ਅਗਸਤ ਨੂੰ ਮੀਟਿੰਗ ਕਾਰਵਾਈ ਜਾਉ ।
ਪਰ ਸਰਕਾਰ ਵੱਲੋ ਕੋਈ ਵੀ ਪੁਖਤਾ ਹੱਲ ਨਹੀਂ ਕੱਢਿਆਂ ਜਾ ਰਿਹਾ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਬਟੋਰ ਰਹੀ ਹੈ ਬਹੁਤ ਉੱਚ ਅਧਿਕਾਰੀਆਂ ਨੂੰ ਮਿਲਣ, ਭਰੋਸਾ ਦਿਵਾਉਣ ਉਪਰੰਤ ਵੀ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਮਿਲੀ ਨਾ ਹੀ ਕੱਚੇ ਅਧਿਆਪਕ ਵਜੋਂ ਸਕੂਲਾਂ ਚ ਸੇਵਾ ਨਿਬਾਹ ਚੁੱਕੇ ਅਧਿਆਪਕਾ ਨੂੰ ਬਹਾਲ ਕੀਤਾ ਜਾ ਰਿਹਾ ਜਦਕਿ ਸੱਤਾ ਚ ਆਉਣ ਤੋਂ ਪਹਿਲਾ ਵਾਦਾ ਹੀ ਇਹ ਸੀ ਕਿ ਕੱਚੇ ਅਧਿਆਪਕਾ ਨੂੰ ਮੁੜ ਬਹਾਲ ਕਰ ਕੇ ਪੱਕਾ ਕੀਤਾ ਜਾਵੇਗਾ ।
ਜੇਕਰ 20 ਅਗਸਤ ਨੂੰ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਵੱਲੋ ਕੋਈ ਪੁਖਤਾ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਸਰਕਾਰ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ ਸਾਡੀ ਜਥੇਵਦੀ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ 16 ਅਗਸਤ ਨੂੰ ਮੁੱਖ ਦਫ਼ਤਰ ਮੋਹਾਲੀ ਵਿਖ਼ੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ ।
ਜਿਸ ਵਿੱਚ ਜਾਨੀ ਮਾਲੀ ਸਾਰੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।ਇਸ ਸਬੰਧੀ ਮੋਹਾਲੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਸੂਚਿਤ ਕਰ ਦਿੱਤਾ ਗਿਆ ਹੈ ਇਸ ਮੌਕੇ ਤੇ ਲਖਵਿੰਦਰ ਕੌਰ, ਅਮਨਦੀਪ ਕੌਰ, ਅਕਵਿੰਦਰ ਕੌਰ,ਗੁਰਪ੍ਰੀਤ ਸਿੰਘ, ਮਨਿੰਦਰ ਮਾਨਸਾ,ਘੁੰਮਣ,ਕਿਰਨ ਮੈਡਮ, ਜਰਨੈਲ ਮਾਨਸਾ, ਸੁਖਦਰਸ਼ਨ ਮਾਨਸਾ, ਵਜ਼ੀਰ ਮਾਨਸਾ, ਕਾਂਤਾ ਰਾਣੀ ਮਾਨਸਾ, ਕਰਮਜੀਤ ਕੌਰ, ਖੁਸ਼ਪ੍ਰੀਤ ਬਠਿੰਡਾ, ਮੋਹਨਜੀਤ ਕੌਰ, ਹਰਮਨਜੀਤ ਕੌਰ, ਗੁਰਪ੍ਰੀਤ ਸਿੰਘ ਸੰਗਰੂਰ, ਗੁਰਸੇਵਕ ਸਿੰਘ ਮਾਨਸਾ, ਰਕਿੰਦਰ ਕੌਰ, ਭੁਪੇਸ਼ ਕੁਮਾਰ ਤੋ ਇਲਾਵਾ ਭਰਾਤਰੀ ਜਥੇਵੰਦੀਆਂ ਦੇ ਆਗੂ ਵੀ ਹਾਜ਼ਰ ਸਨ ।