ਵੱਡੀ ਖਬਰ! ਸੰਡੇ ਬਾਜ਼ਾਰ ‘ਤੇ ਗ੍ਰੇਨੇਡ ਹਮਲਾ, ਕਈ ਲੋਕ ਜ਼ਖਮੀ
ਸ੍ਰੀਨਗਰ :
ਸ੍ਰੀਨਗਰ ਦੇ ਸੰਡੇ ਬਾਜ਼ਾਰ ਸਥਿਤ ਟੀਆਰਸੀ ਨੇੜੇ ਗ੍ਰੇਨੇਡ ਹਮਲਾ ਹੋਇਆ ਹੈ ਜਿਸ ਵਿਚ 12 ਤੋਂ ਵੱਧ ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਸੁਰੱਖਿਆ ਬਲਾਂ ਨੇ ਇਲਾਕੇ ਦੇ ਘੇਰਾਬੰਦੀ ਕਰ ਲਈ ਹੈ।
ਇਸ ਤੋਂ ਪਹਿਲਾਂ ਕੱਲ੍ਹ ਸ੍ਰੀਨਗਰ ਦੇ ਖਾਨਯਾਰ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ।
ਮੁਕਾਬਲੇ ‘ਚ ਜਵਾਨਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਬਚਾਉਣ ਤੇ ਅੱਤਵਾਦੀਆਂ ਦੀ ਭਾਲ ਲਈ ਪੁਲਿਸ ਤੇ ਨੀਮ ਫ਼ੌਜੀ ਬਲਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
ਧਮਾਕੇ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ ਤੇ ਦੁਕਾਨਦਾਰਾਂ ਨੂੰ ਲੁਕਣ ਲਈ ਇਧਰ-ਉਧਰ ਭੱਜਣਾ ਪਿਆ।