All Latest NewsNews FlashPunjab News

ਹਰ ਘਰ ਤਿਰੰਗਾ ਕਲਚਰਲ ਪ੍ਰੋਗਰਾਮ ਸਸਸਸ ਰਾਮਬਾਗ ਗੇਟ ਵਿਖੇ ਮਨਾਇਆ ਗਿਆ

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਭਾਰਤ ਸਰਕਾਰ ਦੀ ਮਨਿਸਟਰੀ ਆਫ ਕਲਚਰ ਅਧੀਨ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਹਰ ਘਰ ਤਿਰੰਗਾ ਕਲਚਰਲ ਪ੍ਰੋਗਰਾਮ ਸਸਸਸ ਰਾਮਬਾਗ ਗੇਟ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਵਲੋਂ ਹਥਾਂ ਵਿਚ ਤਿਰੰਗਾ ਫੜ ਕੇ ਰਾਮਬਾਗ ਗੇਟ ਸਕੂਲ ਤੋਂ ਜਲਿਆਂਵਾਲਾ ਬਾਗ ਤੱਕ ਰੈਲੀ ਕੱਢਦੇ ਹੋਏ ਹਰ ਘਰ ਤਿਰੰਗਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸਨੂੰ ਜਿਲ੍ਹਾ ਸਿਖਿਆ ਅਫਸਰ (ਸੈ.ਸਿ). ਅੰਮ੍ਰਿਤਸਰ ਦੀ ਤਰਫੋਂ ਪਰਵਿੰਦਰ ਸਿੰਘ ਪ੍ਰਿੰਸੀਪਲ ਸਕੰਸਸਸ ਮਾਹਣਾ ਸਿੰਘ ਰੋਡ ਨੇ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਉਪਰੰਤ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਕਲਚਰਲ ਪੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਅਜਾਦੀ ਲੈਣ ਸਬੰਧੀ ਨਾਟਕ, ਗਿੱਧਾ ਅਤੇ ਭੰਗੜਾ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦੌਰਾਨ ਗਲੋਰੀ ਬਾਵਾ ਵਲੋਂ ਮਿਰਜ਼ਾ-ਸਹਿਬਾਂ, ਮਿੱਟੀ ਦਿਆ ਬਾਵਿਆ ਗੀਤ ਗਾ ਕੇ ਮਰਹੂਮ ਗੁਰਮੀਤ ਬਾਵਾ ਦੀ ਯਾਦ ਦਿਵਾਈ।

ਸਾਰੇ ਪ੍ਰੋਗਰਾਮ ਦੀ ਅਗਵਾਈ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਂਉਸਲਰ ਗੁਰਦਾਸਪੁਰ ਅਤੇ ਸ੍ਰੀ ਗੁਰਬੰਤਾ ਸਿੰਘ ਜ਼ਿਲ੍ਹਾ – ਗਾਈਡੈਂਸ ਕਾਂਉਸਲਰ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਕੀਤੀ। ਸ੍ਰੀਮਤੀ ਰੁਪਿੰਦਰ ਕੌਰ ਪ੍ਰਿੰਸੀਪਲ ਸਸਸਸ ਰਾਮਬਾਗ ਗੇਟ ਨੇ ਵਿਸ਼ੇਸ਼ ਸਹਿਯੋਗ ਦਿੰਦੇ ਹੋਏ ਕਲਚਰਲ ਟੀਮ ਅਤੇ ਭਾਰਤ ਸਰਕਾਰ ਦੀ ਮਨਿਸਟਰੀ ਆਫ ਕਲਚਰ ਦਾ ਧੰਨਵਾਦ ਕੀਤਾ।

ਇਸ ਪਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਵਜੋਂ ਅਵਤਾਰ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਕੌਰ, ਕਰਮਬੀਰ ਕੌਰ, ਮਨਦੀਪ ਚੌਧਰੀ, ਰਜਨੀਤ ਗੁਪਤਾ, ਪੂਨਮ ਬਬਰ (ਸਾਰੇ ਲੈਕਚਰਾਰ) ਅਤੇ ਕੁਲਦੀਪ ਸਿੰਘ, ਮਨਜੀਤ ਕੋਰ, ਪੰਕਜ ਕੁਮਰੀਆਂ, ਕੰਚਨ ਭੰਡਾਰੀ, ਭੁਪਿੰਦਰ ਕੋਰ, ਕੁਲਵਿੰਦਰ ਕੌਰ, ਸਰਬਜੀਤ ਕੋਰ, ਕਮਲਜੀਤ ਕੋਰ, ਅਚਲਾ ਮਿਨਹਾਸ, ਸੀਮਾ ਵਰਮਾ, ਇੰਦਰਜੀਤ ਸਿੰਘ, ਕੋਮਲਪ੍ਰੀਤ ਸੈਣੀ, ਕੁਲਵੰਤ ਕੌਰ, ਸ਼ਰਨਜੀਤ ਕੋਰ, ਸ਼ਿਲਪੀ ਅਰੋੜਾ, ਸ਼ਿਲਪਾ (ਮਾਸਟਰ/ਮਿਸਟ੍ਰੈਸ) ਨੇ ਸ਼ਮੂਲੀਅਤ ਕੀਤੀ।

 

Leave a Reply

Your email address will not be published. Required fields are marked *