All Latest NewsNews FlashPunjab News

ਸਨਸਨੀਖੇਜ਼ ਵਾਰਦਾਤ! ਕਲਯੁਗੀ ਪੁੱਤ ਵੱਲੋਂ ਮਾਂ ਦਾ ਬੇਰਹਿਮੀ ਨਾਲ ਕਤਲ

 

ਯੂਪੀ ਨਿਊਜ਼:

ਉੱਤਰ ਪ੍ਰਦੇਸ਼ ਦੇ ਬਭਨੀ ਥਾਣਾ ਖੇਤਰ ਦੇ ਬਚਰਾ ਪਿੰਡ ਵਿੱਚ ਇੱਕ ਕਤਲ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਬੇਟੇ ਨੇ ਆਪਣੀ ਮਾਂ ਦਾ ਕਤਲ ਕਰਕੇ ਲਾਸ਼ ਨੂੰ ਸਾੜ ਦਿੱਤਾ। ਇਹ ਘਟਨਾ ਬੀਤੀ ਰਾਤ ਵਾਪਰੀ ਹੈ।

ਪੁਲਿਸ ਦੀ ਮੰਨੀਏ ਤਾਂ, ਰਾਤ ਸਮੇਂ ਕਿਸ਼ੂ ਬਿਹਾਰੀ ਨਾਂ ਦੇ ਨੌਜਵਾਨ ਨੇ ਆਪਣੀ ਮਾਂ ਕਮਲੇਸ਼ ਦੇਵੀ ‘ਤੇ ਹਮਲਾ ਕਰ ਦਿੱਤਾ। ਸ਼ੁਰੂ ਵਿੱਚ, ਕਿਸ਼ੂ ਆਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟਦਾ ਹੈ ਅਤੇ ਫਿਰ ਹਥੌੜੇ ਨਾਲ ਉਸਦੀ ਹੱਤਿਆ ਕਰ ਦਿੰਦਾ ਹੈ।

ਮੌਤ ਤੋਂ ਬਾਅਦ ਕਿਸ਼ੂ ਨੇ ਆਪਣੀ ਮ੍ਰਿਤਕ ਮਾਂ ਦੀ ਲਾਸ਼ ਨੂੰ ਕੱਪੜੇ ‘ਚ ਲਪੇਟ ਕੇ ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਘਰ ‘ਚੋਂ ਧੂੰਆਂ ਨਿਕਲਦਾ ਦੇਖ ਆਸ-ਪਾਸ ਦੇ ਲੋਕ ਘਬਰਾ ਗਏ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਣ ‘ਤੇ ਪੀਆਰਬੀ 112 ਅਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਅੱਗ ਬੁਝਾ ਕੇ ਸੜੀ ਹੋਈ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਘਟਨਾ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਵਾਰਦਾਤ ਦੀ ਖਬਰ ਫੈਲਦੇ ਹੀ ਪਿੰਡ ‘ਚ ਸਨਸਨੀ ਫੈਲ ਗਈ। ਸਥਾਨਕ ਲੋਕ ਅਜਿਹੀ ਬੇਰਹਿਮੀ ਨੂੰ ਦੇਖ ਕੇ ਦੁਖੀ ਹਨ ਅਤੇ ਇਸ ਅਪਰਾਧ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਹ ਘਟਨਾ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਪਿੰਡ ਲਈ ਡੂੰਘੇ ਸਦਮੇ ਵਾਲੀ ਹੈ।

 

Leave a Reply

Your email address will not be published. Required fields are marked *