All Latest NewsGeneralNationalNews FlashSportsTop BreakingTOP STORIES

Big Breaking: ਕੋਲਕਾਤਾ ‘ਚ ਫੁੱਟਬਾਲ ਮੈਚ ਰੱਦ, ਪੁਲਿਸ ਨੇ ਕਈ ਪ੍ਰਸੰਸ਼ਕਾਂ ਨੂੰ ਲਿਆ ਹਿਰਾਸਤ ‘ਚ

 

ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ

ਪੰਜਾਬ ਨੈੱਟਵਰਕ, ਨਵੀਂ ਦਿੱਲੀ

ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ‘ਚ ਐਤਵਾਰ ਨੂੰ ਦੋ ਟੀਮਾਂ ਈਸਟ ਬੰਗਾਲ ਅਤੇ ਮੋਹਨ ਬਾਗਾਨ ਸੁਪਰ ਜਾਇੰਟ ਨੇ ਡੁਰੰਡ ਟੂਰਨਾਮੈਂਟ ‘ਚ ਮੁਕਾਬਲਾ ਕਰਨਾ ਸੀ। ਪਰ ਇਹ ਮੈਚ ਨਹੀਂ ਹੋ ਸਕਿਆ। ਸਟੇਡੀਅਮ ‘ਚ ਹੋਣ ਵਾਲੇ ਫੁੱਟਬਾਲ ਮੈਚ ਨੂੰ ਕੋਲਕਾਤਾ ਪੁਲਸ ਨੇ ਸੁਰੱਖਿਆ ਕਾਰਨਾਂ ਕਰਕੇ ਰੱਦ ਕਰ ਦਿੱਤਾ।

ਮੈਚ ਰੱਦ ਹੋਣ ਤੋਂ ਬਾਅਦ ਪ੍ਰਸ਼ੰਸਕ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ। ਉਨ੍ਹਾਂ ਨੇ ਟਿਕਟ ਲਈ ਪੈਸੇ ਮੰਗੇ ਜਾਂ ਸਥਾਨ ਬਦਲਣ ਲਈ ਕਿਹਾ। ਦੂਜੇ ਪਾਸੇ, ਪ੍ਰਦਰਸ਼ਨ ਕਰ ਰਹੇ ਫੁੱਟਬਾਲ ਪ੍ਰਸੰਸ਼ਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲਿਆ ਹੈ।

 

ਮੈਚ ਰੱਦ ਹੋਣ ਦੀ ਜਾਣਕਾਰੀ ਦਿੰਦੇ ਹੋਏ ਇੱਕ ਅਧਿਕਾਰੀ ਨੇ ਕਿਹਾ ਕਿ ਪ੍ਰਸ਼ੰਸਕਾਂ ਨੂੰ ਖਰੀਦੀਆਂ ਗਈਆਂ ਟਿਕਟਾਂ ਦਾ ਪੂਰਾ ਰਿਫੰਡ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੈਚ ਨੂੰ ਜਮਸ਼ੇਦਪੁਰ ਸ਼ਿਫਟ ਕੀਤਾ ਜਾ ਸਕਦਾ ਹੈ।

ਦੱਸਣਾ ਬਣਦਾ ਹੈ ਕਿ, ਲੇਡੀ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਕਤਲ ਦੇ ਮਾਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਡਾਕਟਰਾਂ ਦਾ ਪ੍ਰਦਰਸ਼ਨ ਤੇਜ਼ ਹੈ, ਉਥੇ ਹੀ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਕੋਲਕਾਤਾ ਪੁਲਿਸ ਦੇ ਵੱਲੋਂ ਫੁੱਟਬਾਲ ਮੈਚ ਨੂੰ ਰੱਦ ਕਰ ਦਿੱਤਾ ਹੈ।

Leave a Reply

Your email address will not be published. Required fields are marked *