Punjab News: ਪੰਜਾਬ ਸਰਕਾਰ ਵੱਲੋਂ BDPO ਸਸਪੈਂਡ, ਮਾਮਲਾ ਪੜ੍ਹ ਕੇ ਜਾਉਗੇ ਹੈਰਾਨ
Punjab News: ਪੰਜਾਬ ‘ਚ ਮੀਡੀਆ ਖ਼ਰੀਦਣ ਲੱਗੀ ਸਰਕਾਰ? ਪੰਚਾਇਤਾਂ ਨੂੰ ਸਿਰਫ਼ ਸਪੋਕਸਮੈਨ ਅਖ਼ਬਾਰ ਲਵਾਉਣ ਦਾ ਹੁਕਮ ਦੇਣ ਵਾਲਾ BDPO ਸਸਪੈਂਡ
ਏਡੀਸੀ ਨੇ ਕਿਹਾ- ਅਸੀਂ ਸਪੋਕਸਮੈਨ ਅਖ਼ਬਾਰ ਲਵਾਉਣ ਬਾਰੇ ਆਖਿਆ ਹੀ ਨਹੀਂ!
Punjab News: ਕੀ ਪੰਜਾਬ ਦੇ ਅੰਦਰ ਮੀਡੀਆ ਨੂੰ ਖ਼ਰੀਦਣ ਲੱਗੀ ਹੈ ਸਰਕਾਰ? ਇਹ ਸਵਾਲ ਇਸ ਲਈ ਕਿਉਂਕਿ ਰਾਜਪੁਰਾ ਦੇ BDPO ਨੇ ਇੱਕ ਖ਼ਾਸ ਅਖ਼ਬਾਰ ਲਗਾਉਣ ਦੀ ਹਦਾਇਤ ਪੰਚਾਇਤਾਂ ਨੂੰ ਕੀਤੀ ਹੈ।
ਭਾਵੇਂਕਿ ਉਕਤ BDPO ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਪਰ ਉਕਤ ਬੀਡੀਪੀਓ ਵੱਲੋਂ ਦਿੱਤੇ ਗਏ ਹੁਕਮਾਂ ਕਾਰਨ ਮੌਜੂਦਾ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਪ ਸਰਕਾਰ ਤੇ ਦੋਸ਼ ਲਗਾਏ ਹਨ ਕਿ ਇਹ ਸਰਕਾਰ ਮੀਡੀਆ ਖ਼ਰੀਦਣ ਲੱਗ ਪਈ ਹੈ ਅਤੇ ਇਸ ਸਬੰਧੀ ਹੁਣ BDPO ਵੀ ਹੁਕਮ ਪੰਚਾਇਤਾਂ ਨੂੰ ਜਾਰੀ ਕਰਨ ਲੱਗ ਪਏ ਨੇ ਕਿ ਸਿਰਫ਼ ਸਪੋਕਸਮੈਨ ਅਖ਼ਬਾਰ ਹੀ ਲਵਾਓ।
ਅਜਿਹੇ ਹੁਕਮ ਜਾਰੀ ਕਰਨ ਵਾਲੇ ਨੂੰ BDPO ਦਾ ਜਦੋਂ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ, ਸਰਕਾਰ ਨੇ ਕਿਰਕਰੀ ਤੋਂ ਬਚਣ ਵਾਸਤੇ ਉਕਤ ਪੱਤਰ ਦਾ ਨੋਟਿਸ ਲਿਆ ਅਤੇ ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ।
ਇਹ BDPO ਰਾਜਪੁਰਾ ਦਾ ਹੈ, ਜਿਸ ਵੱਲੋਂ DC ਪਟਿਆਲਾ ਦੇ ਹਵਾਲੇ ਨਾਲ ਸਮੂਹ ਗ੍ਰਾਮ ਪੰਚਾਇਤਾਂ ਨੂੰ ਹੁਕਮ ਜਾਰੀ ਕਰਕੇ ਰੋਜ਼ਾਨਾ ਸਪੋਕਸਮੈਨ ਪੰਜਾਬੀ ਅਖ਼ਬਾਰ ਲਵਾਉਣ ਦੇ ਹੁਕਮ ਦਿੱਤੇ ਸਨ ਅਤੇ ਇਸ ਦੇ ਨਾਲ ਹੀ ਪੰਚਾਇਤਾਂ ਨੂੰ ਕਿਹਾ ਸੀ ਕਿ ਉਹ ਅਖ਼ਬਾਰ ਲਵਾ ਕੇ ਉਸਨੂੰ (ਬੀਡੀਪੀਓ) ਨੂੰ ਰਿਪੋਰਟ ਕਰਨ।
ਹੁਕਮਾਂ ਵਿੱਚ ਆਖ਼ਰ ਤੇ ਇਹ ਵੀ ਲਿਖਿਆ ਸੀ ਕਿ ਇਸ ਕੰਮ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆ ਏਡੀਸੀ ਨੇ ਬਿਆਨ ਜਾਰੀ ਕੀਤਾ ਹੈ ਕਿ BDPO ਨੂੰ ਸਸਪੈਂਡ ਕਰ ਦਿੱਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ DC ਜਾਂ ਫਿਰ ਸਰਕਾਰ ਦੇ ਵੱਲੋਂ ਕਿਸੇ ਨੂੰ ਅਜਿਹੀਆਂ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਕਿ, ਕੋਈ ਵਿਸ਼ੇਸ਼ ਅਖ਼ਬਾਰ ਲਗਵਾਓ।

