US Breaking: ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ, ਮਾਂਪਿਆਂ ਦਾ ਰੋ-ਰੋ ਬੁਰਾ ਹਾਲ

All Latest NewsGeneral NewsNews FlashPunjab NewsTop BreakingTOP STORIES

 

US Breaking: ਪੰਜਾਬੀ ਨੌਜਵਾਨ ਦੀ ਪੂਲ ‘ਚ ਡੁੱਬਣ ਕਾਰਨ ਹੋਈ ਮੌਤ, ਅਜੇ 5 ਮਹੀਨੇ ਪਹਿਲਾ ਗਿਆ ਸੀ ਅਮਰੀਕਾ

ਬਲਵਿੰਦਰ ਸਿੰਘ ਧਾਲੀਵਾਲ, ਸੁਲਤਾਨਪੁਰ ਲੋਧੀ

US Breaking: ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਮੁਤਾਬਕ ਸਾਹਿਲ ਪ੍ਰੀਤ ਸਿੰਘ ਬਾਜਵਾ ਪੁੱਤਰ ਸਵ. ਸੁਰਜੀਤ ਸਿੰਘ ਵਾਸੀ ਪਿੰਡ ਮਸੀਤਾਂ, ਸੁਲਤਾਨਪੁਰ ਲੋਧੀ ਕੁਝ ਸਮਾਂ ਪਹਿਲਾਂ ਕਰਜ਼ਾ ਚੁੱਕ ਕੇ ਰੋਜੀ-ਰੋਟੀ ਕਮਾਉਣ ਅਤੇ ਚੰਗੇ ਦਿਨਾਂ ਦੀ ਆਸ ਵਿੱਚ ਅਮਰੀਕਾ ਗਿਆ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਬੀਤੇ ਦਿਨੀਂ ਸਾਹਿਲਪ੍ਰੀਤ ਸਿੰਘ ਬਾਜਵਾ ਦੀ ਫਲੋਰੀਡਾ ਵਿਖੇ ਇਕ ਸਵੀਮਿੰਗ ਪੂਲ ਚ ਡੁੱਬਣ ਕਾਰਨ ਮੌਤ ਹੋ ਗਈ, ਖਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਸਹਿਲਪ੍ਰੀਤ ਦੀ ਉਮਰ ਕਰੀਬ 21 ਸਾਲ ਸੀ ਅਤੇ ਉਥੇ ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿਖੇ ਇੱਕ ਸਟੋਰ ਚ ਕੰਮ ਕਰਦਾ ਸੀ। ਘਰ ਦਾ ਸਾਰਾ ਦਾਰੋਮਦਾਰ ਉਸੇ ‘ਤੇ ਟਿਕਿਆ ਹੋਇਆ ਸੀ।

ਪਰਿਵਾਰ ਨੇ ਭਾਰਤ ਸਰਕਾਰ ਅਤੇ MP ਸੰਤ ਸੀਚੇਵਾਲ ਤੋਂ ਸਹਿਲ ਪ੍ਰੀਤ ਦੀ ਮ੍ਰਿਤਕ ਦੇਹ ਵਾਪਿਸ ਭਾਰਤ ਮੰਗਵਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਉਸ ਦੇ ਨਾਲ ਉਸਦੇ ਇੱਕ ਹੋਰ ਦੋਸਤ ਦੀ ਵੀ ਮੌਤ ਹੋਈ ਹੈ ਜੋ ਹੁਸ਼ਿਆਰਪੁਰ ਇਲਾਕੇ ਦੇ ਨਾਲ ਸੰਬੰਧਿਤ ਸੀ।

 

Media PBN Staff

Media PBN Staff

Leave a Reply

Your email address will not be published. Required fields are marked *