All Latest NewsNews FlashPunjab News

ਸਿੱਖਿਆ ਵਿਭਾਗ ਸਵਾਲ ਦੇ ਘੇਰੇ ‘ਚ! ਡਾਟਾ ਮਿਸਮੈਚ ਦਾ ਇਤਰਾਜ ਲਾ ਕੇ ਬਦਲੀ ਤੋਂ ਅਯੋਗ ਕਰਨਾ ਅਧਿਆਪਕਾਂ ਨਾਲ ਸਰਾਸਰ ਧੱਕਾ: ਡੀਟੀਐੱਫ

 

ਸਿਆਸੀ ਰਸੂਖ ਰੱਖਣ ਵਾਲੇ ਲੋਕਾਂ ਨੇ ਪਹਿਲਾ ਹੀ ਆਪਣਾ ਡਾਟਾ ਅੰਦਰ ਖਾਤੇ ਕਰਵਾ ਲਿਆ ਸੀ ਦਰੁਸਤ

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਅਧਿਆਪਕਾਂ ਨੂੰ ਡਾਟਾ ਦਰੁਸਤ ਕਰਨ ਦਾ ਢੁੱਕਵਾਂ ਸਮਾਂ ਦੇਣ ਦੀ ਮੰਗ

ਦਲਜੀਤ ਕੌਰ, ਚੰਡੀਗੜ੍ਹ:

ਲੰਬੇ ਸਮੇਂ ਤੋਂ ਬਦਲੀਆਂ ਦੀ ਉਡੀਕ ਲਾਈ ਬੈਠੇ ਅਧਿਆਪਕਾਂ ਨੂੰ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਬਦਲੀ ਸਬੰਧੀ ਪੋਰਟਲ ਉੱਪਰ ਸਟੇਸ਼ਨ ਦੀ ਚੋਣ ਕਰਵਾਉਣ ਦਾ ਮੌਕਾ ਦਿੱਤਾ, ਬਹੁਤ ਸਾਰੇ ਅਧਿਆਪਕਾਂ ਦਾ ਡਾਟਾ ਮਿਸ ਮੈਚ ਦਾ ਸ਼ੋਅ ਕਰਕੇ ਉਹਨਾਂ ਨੂੰ ਵਾਂਝੇ ਕਰ ਦਿੱਤਾ ਗਿਆ। ਜਿਸ ਕਾਰਨ ਅਧਿਆਪਕਾਂ ਦੇ ਅੰਦਰ ਬਹੁਤ ਵੱਡੀ ਬੇਚੈਨੀ ਫੈਲ ਗਈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿਆਸੀ ਰਸੂਖ ਰੱਖਣ ਵਾਲੇ ਲੋਕਾਂ ਨੇ ਆਪਣਾ ਡਾਟਾ ਪਹਿਲਾ ਹੀ ਅੰਦਰ ਖਾਤੇ ਦਰੁਸਤ ਕਰਵਾ ਲਿਆ ਸੀ। ਲੇਕਿਨ ਸਾਰੇ ਅਧਿਆਪਕਾਂ ਨੂੰ ਡਾਟਾ ਦਰੁਸਤ ਕਰਾਉਣ ਦਾ ਮੌਕਾ ਨਾ ਦੇਣਾ ਬਦਲੀਆਂ ਦੇ ਮੌਕੇ ਦੇਣ ਵਿਚ ਸਿਆਸੀ ਦਖਲਅੰਦਾਜੀ ਨਜ਼ਰ ਆ ਰਹੀ ਹੈ।

ਇਸੇ ਤਰ੍ਹਾਂ ਖੁਦ ਗੰਭੀਰ ਬੀਮਾਰੀਆ ਵਾਲੇ ਮਾਪਿਆ ਦੇ ਅਧਿਆਪਕਾਂ ਅਤੇ ਖੁਦ ਗੰਭੀਰ ਬੀਮਾਰੀ ਨਾਲ ਪੀੜਤ ਅਧਿਆਪਕਾਂ ਨੂੰ ਸਟੇਅ ਸਮੇਂ ਵਿੱਚ ਛੋਟ ਵੀ ਹਮੇਸ਼ਾ ਦਿੱਤੀ ਜਾਂਦੀ ਹੈ ਲੇਕਿਨ ਇਸ ਵਾਰ ਦੀ ਬਦਲੀਆਂ ਵਿੱਚ ਉਹਨਾਂ ਤੋਂ ਇਹ ਛੋਟ ਵੀ ਖੋ ਲਈ ਗਈ ਹੈ। ਇਹੋ ਜਿਹੇ ਬਹੁਤ ਸਾਰੇ ਅਧਿਆਪਕ ਬਦਲੀ ਕਰਾਉਣ ਲਈ ਲੰਬੇ ਸਮੇਂ ਤੋਂ ਉਡੀਕਵਾਨ ਸਨ, ਅਧਿਆਪਕਾਂ ‘ਤੇ ਸਟੇਅ ਦੀ ਸ਼ਰਤ ਲਗਾਉਣਾ ਮੰਦਭਾਗਾ ਹੈ।

ਕੰਪਿਊਟਰ ਅਧਿਆਪਕਾਂ ਨੂੰ ਵੀ ਅੰਤਰ ਜ਼ਿਲਾ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ, ਜੋ ਕਿ ਇਹਨਾਂ ਅਧਿਆਪਕਾਂ ਦੇ ਨਾਲ ਸਰਾਸਰ ਧੱਕਾ ਹੈ।

ਇਸ ਦਾ ਸਖਤ ਨੋਟਿਸ ਲੈਂਦਿਆਂ ਹੋਇਆ ਜੱਥੇਬੰਦੀ ਸੂਬਾ ਕਮੇਟੀ ਦੀ ਹੰਗਾਮੀ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਵਿਕਰਮ ਦੇਵ ਪਟਿਆਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਹੋਇਆਂ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਵਿਭਾਗ ਡਾਟਾ ਮਿਸਮੈਚ ਨੂੰ ਦਰੁਸਤ ਕਰਨ ਦੇ ਲਈ ਅਧਿਆਪਕਾਂ ਨੂੰ ਢੁਕਵਾਂ ਸਮਾਂ ਦਿੱਤਾ ਜਾਵੇ। ਕਰੋਨੀਕਲ ਡਿਜੀਜ ਵਾਲੇ ਅਧਿਆਪਕਾਂ ਨੂੰ ਸਟੇਅ ਸਮੇਂ ਦੇ ਵਿੱਚ ਛੋਟ ਦਿੱਤੀ ਜਾਵੇ ਅਤੇ ਕੰਪਿਊਟਰ ਅਧਿਆਪਕਾਂ ਨੂੰ ਅੰਤਰ ਜਿਲਾ ਬਦਲੀ ਦਾ ਮੌਕਾ ਦਿੱਤਾ ਜਾਵੇ।

ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਇਹ ਮਸਲਾ ਸਮੇਂ ਰਹਿੰਦਿਆਂ ਹੱਲ ਨਹੀਂ ਕੀਤਾ ਗਿਆ ਤਾਂ ਕੱਲ ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੀੜਿਤ ਅਧਿਆਪਕਾਂ ਨੂੰ ਨਾਲ ਲੈ ਕੇ ਡੀਪੀਆਈ ਦਫਤਰ ਪਹੁੰਚੇਗਾ।

ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਜਰਮਨਜੀਤ ਸਿੰਘ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਮੁਕੇਸ਼ ਕੁਮਾਰ, ਬੇਅੰਤ ਫੁਲੇਵਾਲ, ਹਰਜਿੰਦਰ ਗੁਰਦਾਸਪੁਰ, ਸੁਖਵਿੰਦਰ ਗਿਰ, ਰੂਪਿੰਦਰ ਪਾਲ ਸਿੰਘ, ਰਜਿੰਦਰ ਗੁਰੂ, ਕੁਲਜੀਤ ਡੰਗਰ ਖੇੜਾ, ਉਪਕਾਰ ਸਿੰਘ, ਰਘਵੀਰ ਭਵਾਨੀਗੜ੍ਹ, ਲਖਵਿੰਦਰ ਸਿੰਘ, ਜਸਵੀਰ ਭੋਮਾ ਆਦਿ ਹਾਜਰ ਸਨ।

Leave a Reply

Your email address will not be published. Required fields are marked *