Punjab News: BLO ਯੂਨੀਅਨ ਨੇ ਤਹਿਸੀਲਦਾਰ ਨਾਲ ਕੀਤੀ ਅਹਿਮ ਮੀਟਿੰਗ, ਰੱਖੀਆਂ ਇਹ ਮੰਗਾਂ
ਪੰਜਾਬ ਨੈੱਟਵਰਕ, ਲਹਿਰਾ-
ਬੀਐਲਓ ਯੂਨੀਅਨ ਸਬ ਡਿਵੀਜ਼ਨ ਲਹਿਰਾ ਦਾ ਇੱਕ ਵਫਦ ਪ੍ਰਧਾਨ ਅਮਨਦੀਪ ਸਿੰਘ ਤੇ ਜਨਰਲ ਸਕੱਤਰ ਸੁਭਾਸ਼ ਗਨੋਟਾ ਦੀ ਅਗਵਾਈ ਵਿੱਚ ਤਹਿਸੀਲਦਾਰ ਨੂੰ ਮਿਲਿਆ। ਇਸ ਤੋਂ ਪਹਿਲਾਂ ਤਹਿਸੀਲਦਾਰ ਦੇ ਦਫਤਰ ਵੱਲੋਂ ਬੀ ਐਲ ਓ ਨੂੰ ਫੋਨ ਕਰਕੇ 20 21 22 ਅਗਸਤ ਨੂੰ ਜੋ ਪੰਚਾਇਤੀ ਵੋਟਾਂ ਸਬੰਧੀ ਕੈਂਪਾਂ ਵਿੱਚ 1-2-3 ਨੰਬਰ ਫਾਰਮ ਪ੍ਰਾਪਤ ਕੀਤੇ, ਉਹਨਾਂ ਨੂੰ ਜਮਾਂ ਕਰਵਾਉਣ ਲਈ ਕਿਹਾ ਗਿਆ ਸੀ।
ਪਰ ਬੀ ਐਲ ਓ ਯੂਨੀਅਨ ਨੇ ਪਹਿਲਾਂ ਆਪਣੀ ਮੀਟਿੰਗ ਕੀਤੀ ਜਿਸ ਵਿੱਚ 60 ਤੋਂ 70 ਬੀ ਐਲ ਓ ਸਾਥੀ ਮੌਜੂਦ ਸਨ ਤੇ ਫਿਰ ਤਹਿਸੀਲਦਾਰ ਸਾਹਿਬ ਨੂੰ ਇੱਕ ਪੱਤਰ ਦਿੱਤਾ ਗਿਆ ਜਿਸ ਵਿੱਚ ਸਾਰੇ ਹੀ ਬੀ ਐਲ ਓ ਨੇ ਬੂਥ ਨੰਬਰ ਵਾਇਜ ਹਸਤਾਖਰ ਕੀਤੇ।ਪੱਤਰ ਵਿੱਚ ਲਿਖਿਆ ਗਿਆ ਕਿ ਜੋ ਸਾਡੇ ਕੋਲੋਂ ਪੰਚਾਇਤੀ ਵੋਟਾਂ ਸਬੰਧੀ ਫਾਰਮ 1-2-3 ਨੰਬਰ ਮੰਗੇ ਗਏ ਹਨ।
ਪਰ ਉਨਾਂ ਲਈ ਨਾ ਹੀ ਸਾਨੂੰ ਵੋਟਰ ਸੂਚੀਆਂ ਮੁਹੱਈਆ ਕਰਵਾਈਆਂ ਗਈਆਂ ਤੇ ਨਾ ਹੀ 1-2-3 ਨੰਬਰ ਫਾਰਮ ਦਿੱਤੇ ਗਏ, ਜਿਸ ਕਰਕੇ ਇਹ ਕੰਮ ਪੂਰਾ ਨਹੀਂ ਹੋ ਸਕਿਆ ਤੇ ਅਸੀਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਆਪਣੇ ਆਪਣੇ ਬੂਥਾ ਤੇ ਨਿਭਾਈ। ਸਾਨੂੰ ਜੋ 6-7-8 ਨੰਬਰ ਫਾਰਮ ਮਿਲੇ ਸੀ, ਉਹਨਾਂ ਦਾ ਕੰਮ ਕੀਤਾ ਗਿਆ। ਜੋ ਪੰਚਾਇਤੀ ਵੋਟਾਂ ਦਾ ਕੰਮ ਸੀ ਉਹ ਪੂਰਾ ਨਹੀਂ ਹੋ ਸਕਿਆ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਕੋਲੋਂ ਲੋਕ ਸਭਾ ਤੇ ਵਿਧਾਨ ਸਭਾ ਦਾ ਕੰਮ ਹੀ ਕਰਵਾਇਆ ਜਾਵੇ। ਜਿਸ ਲਈ ਅਸੀਂ ਪਾਬੰਦ ਹੋਵਾਂਗੇ ਤੇ ਅਸੀਂ ਆਪਣਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਾਂਗੇ।