ਅਹਿਮ ਖ਼ਬਰ: 2364 ਅਤੇ 5994 ਈਟੀਟੀ ਭਰਤੀਆਂ ਮੁਕੰਮਲ ਕਰਵਾਉਣ ਲਈ ਡੀਟੀਐੱਫ ਨੇ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ

All Latest NewsNews FlashPunjab NewsTop BreakingTOP STORIES

 

ਈਟੀਟੀ ਅਧਿਆਪਕਾਂ ਦੇ ਮੋਹਾਲੀ ਅਤੇ ਗੰਭੀਰਪੁਰ ਦੇ ਸੰਘਰਸ਼ੀ ਮੋਰਚਿਆਂ ਦੀ ਪੁਰਜ਼ੋਰ ਹਮਾਇਤ

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ

ਸਿੱਖਿਆ ਨੂੰ ਕਾਗਜ਼ੀ ਤਰਜੀਹ ਰਾਹੀਂ ਚੋਣ ਮੁੱਦਾ ਬਣਾਉਣ ਵਾਲੀ ‘ਆਪ’ ਸਰਕਾਰ ਵੱਲੋਂ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਕਈ ਸਾਲਾਂ ਤੋਂ ਲਟਕਾਈ 2364 ਈਟੀਟੀ ਭਰਤੀ ਦੀ ਮੈਰਿਟ ਲਿਸਟ ਜਾਰੀ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਸਿੱਖਿਆ ਵਿਭਾਗ ਦੇ ਨਾਕਾਮੀ ਕਾਰਨ ਹੀ ਰੁਲ ਰਹੀਂ 5994 ਈਟੀਟੀ ਭਰਤੀ ਦੀ ਵੀ ਪ੍ਰਕਿਰਿਆ ਵੀ ਲੰਬੇ ਸਮੇਂ ਤੋਂ ਵੱਖ-ਵੱਖ ਅੜਿੱਕੇ ਖੜੇ ਕਰਕੇ ਮੁਕੰਮਲ ਨਹੀਂ ਕੀਤੀ ਜਾ ਰਹੀ ਹੈ।

ਇਹਨਾਂ ਮੰਗਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਦੇ ਸੂਬਾਈ ਸੱਦੇ ਤਹਿਤ ਫਿਰੋਜ਼ਪੁਰ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਮਿਤ ਸ਼ਰਮਾਂ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਵੱਲ ਮੰਗ ਪੱਤਰ ਭੇਜਿਆ ਗਿਆ।

ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਡੀ.ਟੀ.ਐੱਫ. ਆਗੂਆਂ, 2364 ਅਤੇ 5994 ਈ.ਟੀ.ਟੀ. ਭਰਤੀਆਂ ਵਿੱਚ ਸਿਲੈਕਟਡ ਅਧਿਆਪਕਾਂ ਨੇ ਕਿਹਾ ਕਿ ਸਕੂਲੀ ਸਿੱਖਿਆ ਦੇ ਅਧਾਰ ਪ੍ਰਾਇਮਰੀ ਵਿੱਚ ਅਧਿਆਪਕਾਂ ਦੀਆਂ ਲੰਬਾਂ ਸਮਾਂ ਭਰਤੀਆਂ ਨਾ ਹੋਣ ਸਦਕਾ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ, ਜਿਸ ਨਾਲ ਇਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਦੂਜੇ ਪਾਸੇ ਯੋਗਤਾ ਪੂਰੀ ਕਰਦੇ ਅਧਿਆਪਕ ਵੀ ਕਈ-ਕਈ ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ ਜਿਸਦੇ ਚਲਦਿਆਂ ਇਹਨਾਂ ਅਧਿਆਪਕਾਂ ਵੱਲੋਂ ਆਪਣੀਆਂ ਭਰਤੀਆਂ ਮੁਕੰਮਲ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।

ਜਿਸ ਤਹਿਤ 2364 ਈ.ਟੀ.ਟੀ. ਦੀ ਭਰਤੀ ਪੂਰੀ ਕਰਵਾਉਣ ਲਈ ਵਿੱਦਿਆ ਭਵਨ (ਮੋਹਾਲੀ) ਅੱਗੇ 20 ਅਗਸਤ 2024 ਤੋਂ ਅਣਮਿਥਿਆ ਧਰਨਾ ਚੱਲ ਰਿਹਾ ਹੈ ਅਤੇ 5994 ਈ.ਟੀ.ਟੀ. ਭਰਤੀ ਪੂਰੀ ਕਰਵਾਉਣ ਲਈ 24 ਅਗਸਤ ਤੋਂ ਲਗਾਤਾਰ ਸਿੱਖਿਆ ਮੰਤਰੀ ਦੀ ਪਿੰਡ ਗੰਭੀਰਪੁਰ (ਅਨੰਦਪੁਰ ਸਾਹਿਬ) ਰਿਹਾਇਸ਼ ਦੇ ਨੇੜੇ ਧਰਨਾ ਲੱਗਿਆ ਹੋਇਆ ਹੈ।

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਨੇ ਦੱਸਿਆ ਕਿ 2364 ਈ.ਟੀ.ਟੀ. ਤੇ 5994 ਈ.ਟੀ.ਟੀ. ਭਰਤੀਆਂ ਮੁਕੰਮਲ ਕਰਵਾਉਣ ਅਤੇ ਦੋਵੇਂ ਸੰਘਰਸ਼ੀ ਮੋਰਚਿਆਂ ਦੀ ਹਮਾਇਤ ਕਰਦੇ ਹੋਏ ਅੱਜ ਪੰਜਾਬ ਦੇ ਸਮੂਹ ਜ਼ਿਲ੍ਹਿਆਂ ‘ਚ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਪੰਜਾਬ ਦੀ ਨਿੱਘਰਦੀ ਜਾ ਰਹੀ ਸਿੱਖਿਆ ਵਿਵਸਥਾ ਵੱਲ ਧਿਆਨ ਕੇਂਦਰਰਿਤ ਕਰਨ ਮੰਗ ਕੀਤੀ ਗਈ ਹੈ।

ਇਸ ਮੌਕੇ, ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਸਰਬਜੀਤ ਸਿੰਘ ਭਾਵੜਾ, 6635 ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਤੋਂ ਸ਼ਲਿੰਦਰ ਫਾਜ਼ਿਲਕਾ, ਗੁਰਵਿੰਦਰ ਸਿੰਘ ਖੋਸਾ, ਸਵਰਨ ਸਿੰਘ ਜੋਸਨ,ਵਰਿੰਦਰਪਾਲ ਸਿੰਘ ਖਾਲਸਾ, ਇੰਦਰ ਸਿੰਘ, ਮਨੋਜ ਸੰਜੇ, ਅਵਤਾਰ, ਨਰਿੰਦਰ ਸਿੰਘ ਜੰਮੂ,ਵਰਿੰਦਰ, ਕੁਲਵਿੰਦਰ, ਸਾਜਨ, ਪਾਰਸ, ਅਮਨ, ਪ੍ਰੇਮ, ਅਨਿਲ ਸੁਰਿੰਦਰ ਸਿੰਘ, ਰਮਨਦੀਪ ਸਿੰਘ ਲਖਵਿੰਦਰ ਸਿੰਘ, ਕਿਰਪਾਲ ਸਿੰਘ ਆਦਿ ਅਧਿਆਪਕ ਹਾਜਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *